ਮੁੱਲਾਂਪੁਰ ਦਾਖਾ: ਦਿਨ-ਦਿਹਾੜੇ ਅਣਪਛਾਤੇ ਵਿਅਕਤੀ ਨੇ ਲੜਕੀ 'ਤੇ ਸ਼ਰੇਆਮ ਚਲਾਈ ਗੋਲੀ, ਹਾਲਤ ਗੰਭੀਰ

By  Jashan A March 31st 2019 03:42 PM

ਮੁੱਲਾਂਪੁਰ ਦਾਖਾ: ਦਿਨ-ਦਿਹਾੜੇ ਅਣਪਛਾਤੇ ਵਿਅਕਤੀ ਨੇ ਲੜਕੀ 'ਤੇ ਸ਼ਰੇਆਮ ਚਲਾਈ ਗੋਲੀ, ਹਾਲਤ ਗੰਭੀਰ,ਮੁੱਲਾਂਪੁਰ ਦਾਖਾ: ਮੁੱਲਾਂਪੁਰ ਦਾਖਾ 'ਚ ਅੱਜ ਉਸ ਸਮੇਂ ਹੜਕੰਪ ਮੱਚ ਗਿਆ ਜਦੋ ਅੱਜ ਦਿਨ ਦਿਹਾੜੇ ਮੁੱਲਾਂਪੁਰ ਦਾਖਾ-ਰਾਏਕੋਟ ਰੋਡ 'ਤੇ ਇੱਕ ਅਣਪਛਾਤੇ ਨੌਜਵਾਨ ਨੇ ਵੀਹ ਸਾਲਾਂ ਲੜਕੀ 'ਤੇ ਗੋਲੀਆਂ ਚਲਾ ਕੇ ਜਾਨਲੇਵਾ ਹਮਲਾ ਕੀਤਾ ਗਿਆ।

firing ਮੁੱਲਾਂਪੁਰ ਦਾਖਾ: ਦਿਨ-ਦਿਹਾੜੇ ਅਣਪਛਾਤੇ ਵਿਅਕਤੀ ਨੇ ਲੜਕੀ 'ਤੇ ਸ਼ਰੇਆਮ ਚਲਾਈ ਗੋਲੀ, ਹਾਲਤ ਗੰਭੀਰ

ਇਸ ਘਟਨਾ ਤੋਂ ਬਾਅਦ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਬਣ ਗਿਆ। ਗੋਲੀ ਲੱਗਣ ਨਾਲ ਲੜਕੀ ਗੰਭੀਰ ਜ਼ਖਮੀ ਹੋ ਗਈ ਅਤੇ ਸਥਾਨਕ ਲੋਕਾਂ ਦੀ ਮਦਦ ਨਾਲ ਉਸ ਨੂੰ ਇਲਾਜ਼ ਲਈ ਨੇੜੇ ਦੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ, ਜਿਥੇ ਉਹ ਜ਼ੇਰੇ ਇਲਾਜ਼ ਹੈ।

ਹੋਰ ਪੜ੍ਹੋ:ਲੜਕੀਆਂ ਨਾਲ ਜਬਰ-ਜਨਾਹ ਕਰ ਬਣਾਉਂਦੇ ਸਨ ਵੀਡੀਓ, ਪੁਲਿਸ ਨੇ 4 ਵਿਅਕਤੀਆਂ ਨੂੰ ਕੀਤਾ ਗ੍ਰਿਫਤਾਰ, ਚਾੜਿਆ ਕੁਟਾਪਾ

firing ਮੁੱਲਾਂਪੁਰ ਦਾਖਾ: ਦਿਨ-ਦਿਹਾੜੇ ਅਣਪਛਾਤੇ ਵਿਅਕਤੀ ਨੇ ਲੜਕੀ 'ਤੇ ਸ਼ਰੇਆਮ ਚਲਾਈ ਗੋਲੀ, ਹਾਲਤ ਗੰਭੀਰ

ਮਿਲੀ ਜਾਣਕਾਰੀ ਮੁਤਾਬਕ ਗੋਲੀ ਚਲਾਉਣ ਵਾਲਾ ਨੌਜਵਾਨ ਫ਼ਰਾਰ ਹੈ। ਉਥੇ ਹੀ ਘਟਨਾ ਦੀ ਸੂਚਨਾ ਮਿਲਦਿਆਂ ਮੌਕੇ 'ਤੇ ਪਹੁੰਚੀ ਸਥਾਨਕ ਪੁਲਿਸ ਨੇ ਘਟਨਾ ਸਥਾਨ ਦਾ ਜਾਇਜ਼ਾ ਲੈਂਦਿਆਂ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਜਲਦੀ ਅਸਲ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਜਾਵੇਗਾ।

-PTC News

Related Post