ਦੇਸ਼

ਲੜਕੀਆਂ ਨਾਲ ਜਬਰ-ਜਨਾਹ ਕਰ ਬਣਾਉਂਦੇ ਸਨ ਵੀਡੀਓ, ਪੁਲਿਸ ਨੇ 4 ਵਿਅਕਤੀਆਂ ਨੂੰ ਕੀਤਾ ਗ੍ਰਿਫਤਾਰ, ਚਾੜਿਆ ਕੁਟਾਪਾ

By Jashan A -- March 12, 2019 3:30 pm

ਲੜਕੀਆਂ ਨਾਲ ਜਬਰ-ਜਨਾਹ ਕਰ ਬਣਾਉਂਦੇ ਸਨ ਵੀਡੀਓ, ਪੁਲਿਸ ਨੇ 4 ਵਿਅਕਤੀਆਂ ਨੂੰ ਕੀਤਾ ਗ੍ਰਿਫਤਾਰ, ਚਾੜਿਆ ਕੁਟਾਪਾ,ਨਵੀਂ ਦਿੱਲੀ: ਤਾਮਿਲਨਾਡੂ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿਥੇ ਪੁਲਿਸ ਨੇ ਇੱਕ ਗੈਂਗ ਦਾ ਪਰਦਾਫਾਸ਼ ਕੀਤਾ ਹੈ। ਚਾਰ ਲੜਕਿਆਂ ਦਾ ਇਹ ਗੈਂਗ ਲੜਕੀਆਂ ਅਤੇ ਔਰਤਾਂ ਦੇ ਨਾਲ ਸਰੀਰਕ ਸੋਸ਼ਣ ਕਰਕੇ ਉਹਨਾਂ ਦਾ ਵੀਡੀਓ ਬਣਾਉਂਦੇ ਸਨ।

ਮਿਲੀ ਜਾਣਕਾਰੀ ਮੁਤਾਬਕ ਇਹ ਨੌਜਵਾਨ ਹੁਣ ਤੱਕ ਇਸ ਤਰ੍ਹਾਂ ਦੀਆਂ 50 ਵਾਰਦਾਤਾਂ ਨੂੰ ਅੰਜ਼ਾਮ ਦੇ ਚੁੱਕੇ ਹਨ। ਦੋਸ਼ੀਆਂ ਦੀ ਪਹਿਚਾਣ ਤਿਰੁਨਵੁਕਰਾਸ, ਐਨ ਸਤੀਸ਼, ਐਨ ਸਬਰੀਰੰਜਨ ਅਤੇ ਟੀ ਵਸੰਤਕੁਮਾਰ ਵਜੋਂ ਹੋਈ ਹੈ।

ਪੁਲਿਸ ਨੇ ਸਾਰੇ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਜਲਦੀ ਮਾਮਲੇ ਸਬੰਧੀ ਨਜਿੱਠਿਆ ਜਾਵੇਗਾ।

-PTC News

  • Share