ਲੁਧਿਆਣਾ: 10ਵੀਂ 'ਚ ਬਾਜ਼ੀ ਮਾਰਨ ਵਾਲੀ ਨੇਹਾ ਨਹੀਂ ਰੋਕ ਸਕੀ ਖ਼ੁਸ਼ੀ ਦੇ ਹੰਝੂ, ਮਾਂ ਦੇ ਗਲ ਲੱਗ ਹੋਈ ਭਾਵੁਕ

By  Jashan A May 8th 2019 03:38 PM

ਲੁਧਿਆਣਾ: 10ਵੀਂ 'ਚ ਬਾਜ਼ੀ ਮਾਰਨ ਵਾਲੀ ਨੇਹਾ ਨਹੀਂ ਰੋਕ ਸਕੀ ਖ਼ੁਸ਼ੀ ਦੇ ਹੰਝੂ, ਮਾਂ ਦੇ ਗਲ ਲੱਗ ਹੋਈ ਭਾਵੁਕ,ਲੁਧਿਆਣਾ: ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ 10ਵੀਂ ਜਮਾਤ ਦੀ ਸਾਲਾਨਾ ਪ੍ਰੀਖਿਆ ਦੇ ਐਲਾਨੇ ਗਏ। ਜਿਸ ਦੌਰਾਨ ਲੁਧਿਆਣਾ ਦੀ ਨੇਹਾ ਵਰਮਾ ਨੇ 650 ਚੋਂ 647 ਅੰਕ ਹਾਸਲ ਕਰਕੇਬੇ ਭਰ 'ਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ। [caption id="attachment_292847" align="aligncenter" width="300"]ldh ਲੁਧਿਆਣਾ: 10ਵੀਂ 'ਚ ਬਾਜ਼ੀ ਮਾਰਨ ਵਾਲੀ ਨੇਹਾ ਨਹੀਂ ਰੋਕ ਸਕੀ ਖ਼ੁਸ਼ੀ ਦੇ ਹੰਝੂ, ਮਾਂ ਦੇ ਗਲ ਲੱਗ ਹੋਈ ਭਾਵੁਕ[/caption] ਹੋਰ ਪੜ੍ਹੋ:10ਵੀਂ ਦੇ ਨਤੀਜਿਆਂ ਵਿੱਚ ਲੁਧਿਆਣਾ ਦੇ ਗੁਰਪ੍ਰੀਤ ਸਿੰਘ ਨੇ ਪੰਜਾਬ ਭਰ ਚੋਂ ਪਹਿਲਾਂ ਸਥਾਨ ਕੀਤਾ ਹਾਸਲ ਪਹਿਲਾ ਸਥਾਨ ਹਾਸਲ ਕਰਨ ਦੀ ਖ਼ੁਸ਼ੀ ਨੇਹਾ ਕੋਲੋਂ ਸੰਭਾਲੀ ਨਾ ਗਈ ਅਤੇ ਉਹ ਆਪਣੀ ਮਾਂ ਦੇ ਗਲ ਲੱਗ ਕੇ ਰੋਣ ਲੱਗ ਪਈ। ਹਾਲਾਂਕਿ ਨੇਹਾ ਦੀ ਇਸ ਵੱਡੀ ਪ੍ਰਾਪਤੀ ਕਾਰਨ ਉਸ ਦੇ ਪਰਿਵਾਰ 'ਚ ਖ਼ੁਸ਼ੀ ਦਾ ਮਾਹੌਲ ਹੈ। ਉੱਥੇ ਹੀ ਸੰਗਰੂਰ ਦੀ ਹਰਲੀਨ ਕੌਰ, ਲੁਧਿਆਣਾ ਦੀਆਂ ਅੰਕਿਤਾ ਸਚਦੇਵਾ ਤੇ ਅੰਜਲੀ ਨੇ ਦੂਜਾ ਸਥਾਨ ਹਾਸਲ ਕੀਤਾ ਹੈ।ਜ਼ਿਕਰਯੋਗ ਹੈ ਕਿ 10ਵੀਂ ਦੀ ਪ੍ਰੀਖਿਆ 'ਚ ਸੂਬੇ ਭਰ 'ਚੋਂ 317387 ਵਿਦਿਆਰਥੀਆਂ ਨੇ ਹਿੱਸਾ ਲਿਆ ਸੀ, ਜਿਨ੍ਹਾਂ 'ਚੋਂ 271554 ਬੱਚੇ ਮਤਲਬ ਕਿ 85.56 ਫੀਸਦੀ ਬੱਚੇ ਪਾਸ ਹੋਏ ਹਨ। ਹੋਰ ਪੜ੍ਹੋ:ਪੰਜਾਬ ‘ਚ ਭਾਰੀ ਮੀਂਹ ਮਗਰੋਂ ਮੌਸਮ ਹੋਇਆ ਸਾਫ਼ , ਮੁੜ ਲੀਹ ‘ਤੇ ਆਉਣ ਲੱਗਾ ਜਨ-ਜੀਵਨ [caption id="attachment_292845" align="aligncenter" width="300"]ldh ਲੁਧਿਆਣਾ: 10ਵੀਂ 'ਚ ਬਾਜ਼ੀ ਮਾਰਨ ਵਾਲੀ ਨੇਹਾ ਨਹੀਂ ਰੋਕ ਸਕੀ ਖ਼ੁਸ਼ੀ ਦੇ ਹੰਝੂ, ਮਾਂ ਦੇ ਗਲ ਲੱਗ ਹੋਈ ਭਾਵੁਕ[/caption] ਇਨ੍ਹਾਂ ਨਤੀਜਿਆਂ ਨੇ ਕੁੜੀਆਂ ਨੇ 90.63 ਫੀਸਦੀ ਨਾਲ ਬਾਜ਼ੀ ਮਾਰ ਲਈ ਹੈ ਜਦਕਿ ਲੜਕਿਆਂ ਲਈ ਇਹ 81.30 ਫੀਸਦੀ ਹੈ। ਸ਼ਹਿਰੀ ਇਲਾਕਿਆਂ 'ਚ ਪਾਸ ਫੀਸਦੀ 83.38 ਅਤੇ ਪੇਂਡੂ ਇਲਾਕਿਆਂ 'ਚ ਪਾਸ ਫੀਸਦੀ 86.67 ਹੈ। -PTC News

Related Post