ਲੁਧਿਆਣਾ 'ਚ ਬਿੱਟੂ ਦੇ ਰੋਡ ਸ਼ੋਅ 'ਚ ਚੱਲੀ ਸ਼ਰਾਬ, ਪੁਲਿਸ ਨੇ ਕਾਂਗਰਸੀ ਕੌਂਸਲਰ ਨੂੰ ਦਬੋਚਿਆ

By  Jashan A April 6th 2019 08:48 PM

ਲੁਧਿਆਣਾ 'ਚ ਬਿੱਟੂ ਦੇ ਰੋਡ ਸ਼ੋਅ 'ਚ ਚੱਲੀ ਸ਼ਰਾਬ, ਪੁਲਿਸ ਨੇ ਕਾਂਗਰਸੀ ਕੌਂਸਲਰ ਨੂੰ ਦਬੋਚਿਆ,ਲੁਧਿਆਣਾ: ਲੋਕ ਸਭਾ ਚੋਣਾਂ ਦੇ ਲਈ ਕਾਂਗਰਸ ਵੱਲੋਂ ਇੱਕ ਵਾਰ ਫਿਰ ਤੋਂ ਲੁਧਿਆਣਾ ਤੋਂ ਟਿਕਟ ਦਿੱਤੇ ਜਾਣ ਤੋਂ ਬਾਅਦ ਸਾਂਸਦ ਰਵਨੀਤ ਸਿੰਘ ਬਿੱਟੂ ਨੇ ਰੋਡ ਸ਼ੋਅ ਕੱਢ ਕੇ ਆਪਣੇ ਚੋਣ ਪ੍ਰਚਾਰ ਦੀ ਸ਼ੁਰੂਆਤ ਕੀਤੀ।

ldh ਲੁਧਿਆਣਾ 'ਚ ਬਿੱਟੂ ਦੇ ਰੋਡ ਸ਼ੋਅ 'ਚ ਚੱਲੀ ਸ਼ਰਾਬ, ਪੁਲਿਸ ਨੇ ਕਾਂਗਰਸੀ ਕੌਂਸਲਰ ਨੂੰ ਦਬੋਚਿਆ

ਇਸ ਰੋਡ ਸ਼ੋਅ 'ਚ ਚੋਣ ਜਾਬਤੇ ਦੀ ਉਲੰਘਣਾ ਸਾਫ ਤੌਰ 'ਤੇ ਕੀਤੀ ਗਈ ਅਤੇ ਵੱਡੀ ਸੰਖਿਆ 'ਚ ਬੈਨਰ, ਪੋਸਟਰ ਅਤੇ ਪਬਲਿਕ ਨੂੰ ਇਕੱਠਾ ਕਰ ਟ੍ਰੈਫਿਕ ਜਾਮ ਕਰ ਦਿੱਤਾ।ਮਿਲੀ ਜਾਣਕਰੀ ਮੁਤਾਬਕ ਇਸ ਰੋਡ ਸ਼ੋਅ 'ਚ ਸ਼ਰੇਆਮ ਸ਼ਰਾਬ ਵੀ ਚਲਾਈ ਗਈ ਤੇ ਕਾਫਲੇ ਦੀ ਗੱਡੀ 'ਤੇ ਬੈਨਰ ਲਗਾ ਕੇ ਕਾਂਗਰਸੀ ਸ਼ਰਾਬ ਦੇ ਜਾਮ ਲਗਾਉਂਦੇ ਫੜ੍ਹੇ ਗਏ।

ਹੋਰ ਪੜ੍ਹੋ:ਹੈਵਾਨੀਅਤ ਦੀ ਹੱਦ ਕੀਤੀ ਪਾਰ, ਦਰਿੰਦਗੀ ਨਾਲ ਕੁੱਟਦਾ ਸੀ ਤੇ ਫੇਰ ਵੱਢਦਾ ਸੀ ਉਂਗਲਾਂ ਤੇ ਦੰਦੀਆਂ, ਵਜ੍ਹਾ ਜਾਣ ਕੇ ਰਹਿ ਜਾਓਗੇ ਹੈਰਾਨ (ਦੇਖੋ ਵੀਡੀਓ)

ldh ਲੁਧਿਆਣਾ 'ਚ ਬਿੱਟੂ ਦੇ ਰੋਡ ਸ਼ੋਅ 'ਚ ਚੱਲੀ ਸ਼ਰਾਬ, ਪੁਲਿਸ ਨੇ ਕਾਂਗਰਸੀ ਕੌਂਸਲਰ ਨੂੰ ਦਬੋਚਿਆ

ਇਸ ਦੌਰਾਨ ਪੁਲਿਸ ਕਰੀਬ ਪੰਜ ਗੱਡੀਆਂ 'ਚ ਸ਼ਰਾਬ ਦੀਆਂ ਬੋਤਲਾਂ ਬਰਾਮਦ ਕੀਤੀਆਂ।ਕਿਹਾ ਜਾ ਰਿਹਾ ਹੈ ਕਿ ਫੜ੍ਹਿਆ ਗਿਆ ਆਰੋਪੀ ਕਾਂਗਰਸੀ ਕੌਂਸਲਰ ਹੈ। ਉਥੇ ਹੀ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਗੱਡੀਆਂ 'ਤੇ ਕੈਬਿਨਟ ਮੰਤਰੀ ਭਾਰਤ ਭੂਸ਼ਨ ਆਸ਼ੂ ਅਤੇ ਬਿੱਟੂ ਦੇ ਪੋਸਟਰ ਲੱਗੇ ਹੋਏ ਸਨ।

-PTC News

Related Post