ਇਸ ਵਿਅਕਤੀ ਨੂੰ ਵਿਦੇਸ਼ ਜਾਣਾ ਪਿਆ ਮਹਿੰਗਾ, ਕੰਪਨੀ ਨੇ ਭੇਜਿਆ ਲੱਖਾਂ ਦਾ ਮੋਬਾਇਲ ਬਿੱਲ, ਜਾਣੋ ਵਜ੍ਹਾ

By  Jashan A November 21st 2018 01:18 PM

ਇਸ ਵਿਅਕਤੀ ਨੂੰ ਵਿਦੇਸ਼ ਜਾਣਾ ਪਿਆ ਮਹਿੰਗਾ, ਕੰਪਨੀ ਨੇ ਭੇਜਿਆ ਲੱਖਾਂ ਦਾ ਮੋਬਾਇਲ ਬਿੱਲ,ਲੁਧਿਆਣਾ: ਵਿਦੇਸ਼ ਦੌਰੇ 'ਤੇ ਗਏ ਮਹਾਂਨਗਰ ਦੇ ਇੱਕ ਡਾਇੰਗ ਉਦਮੀ ਨਾਲ ਅਜਿਹੀ ਘਟਨਾ ਵਾਪਰੀ ਜਿਸ ਨੂੰ ਸੁਣ ਕੇ ਤੁਸੀ ਵੀ ਹੈਰਾਨ ਹੋ ਜਾਓਗੇ। ਦਰਅਸਲ ਇਹ ਮਾਮਲਾ ਮੋਬਾਇਲ ਰੋਮਿੰਗ ਦਾ ਹੈ। ਇਸ ਵਿਅਕਤੀ ਨੂੰ ਮੋਬਾਇਲ ਰੋਮਿੰਗ ਸਹੂਲਤ ਦੀ ਵਰਤੋਂ ਕਰਨੀ ਉਦੋਂ ਮਹਿੰਗੀ ਪੈ ਗਈ, ਜਦੋਂ ਮੋਬਾਇਲ ਕੰਪਨੀ ਨੇ ਖਪਤਕਾਰ ਨੂੰ 14 ਲੱਖ ਰੁਪਏ ਦਾ ਭਾਰੀ ਬਿੱਲ ਭੇਜ ਦਿੱਤਾ,

bill ਜਿਸ ਨੂੰ ਦੇਖ ਕੇ ਉਦਮੀ ਦੇ ਹੋਸ਼ ਉੱਡ ਗਏ।ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾ ਐੱਸਾਰ ਡਾਇੰਗ ਦੇ ਮਾਲਕ ਸੰਜੇ ਗੁਪਤਾ ਪੰਜਾਬ ਡਾਇਅਰਜ਼ ਐਸੋਸੀਏਸ਼ਨ ਦੇ ਵਫਦ ਦੇ ਮੈਂਬਰ ਵਜੋਂ ਰਸ਼ੀਆ ਦੇ ਦੌਰੇ 'ਤੇ ਗਏ ਸਨ। ਭਾਰਤ ਦੀ ਇਕ ਪ੍ਰਮੁੱਖ ਮੋਬਾਇਲ ਕੰਪਨੀ ਦੀ ਮੋਬਾਇਲ ਸੇਵਾ ਦੀ ਵਰਤੋਂ ਕਰਨ 'ਤੇ ਉਕਤ ਕੰਪਨੀ ਨੇ ਉਨ੍ਹਾਂ ਨੂੰ 14,10,248 ਰੁਪਏ ਦਾ ਬਿੱਲ ਭੇਜਿਆ ਹੈ।

fraudਸੂਤਰਾਂ ਅਨੁਸਾਰ ਪੂਰੇ ਵਿਦੇਸ਼ ਦੌਰੇ ਲਈ ਏਅਰ ਟਿਕਟ, ਹੋਟਲ ਰੈਂਟ ਅਤੇ ਖਾਣ-ਪੀਣ ਦਾ ਕੁੱਲ ਪੈਕੇਜ ਸਿਰਫ 45 ਹਜ਼ਾਰ 'ਚ ਮਿਲਿਆ ਸੀ ਪਰ ਜਦੋਂ ਉਹ ਵਫਦ ਦੇ ਨਾਲ ਵਿਦੇਸ਼ ਪੁੱਜੇ ਤਾਂ ਕੰਪਨੀ ਦੀ ਰੋਮਿੰਗ ਸੇਵਾ ਆਟੋਮੈਟਿਕ ਰੂਪ ਨਾਲ ਚਾਲੂ ਸੀ, ਜਿਸ ਦੇ ਲਈ ਉਨ੍ਹਾਂ ਨੇ ਕੰਪਨੀ ਨੂੰ ਨਾ ਤਾਂ ਅੰਤਰਰਾਸ਼ਟਰੀ ਰੋਮਿੰਗ ਲਈ ਕੋਈ ਅਰਜ਼ੀ ਦਿੱਤੀ ਸੀ ਅਤੇ ਨਾ ਹੀ ਕੁਨੈਕਸ਼ਨ ਦੀ ਮੰਗ ਕੀਤੀ ਸੀ।

—PTC News

Related Post