ਲੁਧਿਆਣਾ :ਰਾਜੀਵ ਗਾਂਧੀ ਦੇ ਬੁੱਤ 'ਤੇ ਕਾਲਖ ਲਗਾਉਣ ਦਾ ਮਾਮਲਾ : ਅਕਾਲੀ ਦਲ ਨੇ ਡੀ.ਸੀ. ਦਫ਼ਤਰ ਅੱਗੇ ਲਾਇਆ ਧਰਨਾ

By  Shanker Badra December 26th 2018 01:52 PM

ਲੁਧਿਆਣਾ :ਰਾਜੀਵ ਗਾਂਧੀ ਦੇ ਬੁੱਤ 'ਤੇ ਕਾਲਖ ਲਗਾਉਣ ਦਾ ਮਾਮਲਾ : ਅਕਾਲੀ ਦਲ ਨੇ ਡੀ.ਸੀ. ਦਫ਼ਤਰ ਅੱਗੇ ਲਾਇਆ ਧਰਨਾ:ਲੁਧਿਆਣਾ ਦੇ ਸਲੇਮ ਟਾਬਰੀ ਇਲਾਕੇ 'ਚ ਬਣੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਬੁੱਤ 'ਤੇ ਕਾਲਖ ਲਾਉਣ ਦਾ ਮਾਮਲਾ ਭਖਦਾ ਜਾ ਰਿਹਾ ਹੈ। [caption id="attachment_232648" align="aligncenter" width="300"]Ludhiana: Rajiv Gandhi statue black-marketing Case SAD DC Office protest ਲੁਧਿਆਣਾ : ਰਾਜੀਵ ਗਾਂਧੀ ਦੇ ਬੁੱਤ 'ਤੇ ਕਾਲਖ ਲਗਾਉਣ ਦਾ ਮਾਮਲਾ : ਅਕਾਲੀ ਦਲ ਨੇ ਡੀ.ਸੀ. ਦਫ਼ਤਰ ਅੱਗੇ ਲਾਇਆ ਧਰਨਾ[/caption] ਜਿਸ ਦੇ ਲਈ ਸ਼੍ਰੋਮਣੀ ਅਕਾਲੀ ਦਲ ਨੇ ਲੁਧਿਆਣਾ ਦੇ ਡੀ.ਸੀ. ਦਫ਼ਤਰ ਬਾਹਰ ਧਰਨਾ ਲਗਾ ਦਿੱਤਾ ਹੈ।ਜਾਣਕਾਰੀ ਅਨੁਸਾਰ ਬੁੱਤ 'ਤੇ ਕਾਲਖ ਲਾਉਣ ਵਾਲੇ ਸ਼ਖ਼ਸ ਦੀ ਬਿਲਡਿੰਗ 'ਤੇ ਨਗਰ ਨਿਗਮ ਦਾ ਬੁਲਡੋਜ਼ਰ ਚਲਾਉਣ ਖਿਲਾਫ਼ ਧਰਨਾ ਲਾਇਆ ਹੈ।ਇਸ ਧਰਨੇ ਦੀ ਅਗਵਾਈ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਕਰ ਰਹੇ ਹਨ। [caption id="attachment_232651" align="aligncenter" width="300"]Ludhiana: Rajiv Gandhi statue black-marketing Case SAD DC Office protest ਲੁਧਿਆਣਾ : ਰਾਜੀਵ ਗਾਂਧੀ ਦੇ ਬੁੱਤ 'ਤੇ ਕਾਲਖ ਲਗਾਉਣ ਦਾ ਮਾਮਲਾ : ਅਕਾਲੀ ਦਲ ਨੇ ਡੀ.ਸੀ. ਦਫ਼ਤਰ ਅੱਗੇ ਲਾਇਆ ਧਰਨਾ[/caption] ਇਸ ਮਾਮਲੇ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਬਿਆਨ ਦਿੱਤਾ ਹੈ,ਉਨ੍ਹਾਂ ਨੇ ਕਿਹਾ, ਕਿ "ਕਾਂਗਰਸ ਸਰਕਾਰ ਤੇ ਗਾਂਧੀ ਪਰਿਵਾਰ ਨੇ ਦਿੱਲੀ ਦੇ 1984 ਸਿੱਖ ਕਤਲੇਆਮ ਸਮੇਂ ਮਾਰੇ ਗਏ 8000 ਸਿੱਖਾਂ ਦਾ ਪੁਲਿਸ ਤੇ ਆਰਮੀ ਵੱਲੋਂ ਬਚਾਅ ਕਰਨ ਲਈ ਇਨਕਾਰ ਕਰ ਦਿੱਤਾ ਸੀ।ਅੱਜ ਜਦੋਂ 1984 ਦੇ ਪੀੜਤ ਪਰਿਵਾਰਾਂ ਨੇ ਰਾਜੀਵ ਗਾਂਧੀ ਦੇ ਬੁੱਤ 'ਤੇ ਕਾਲਖ ਲਾਈ ਤਾਂ ਪੰਜਾਬ ਸਰਕਾਰ ਨੂੰ ਇਸ ਗੱਲ ਦਾ ਅਹਿਸਾਸ ਹੋਇਆ ਕਿ ਇਸ ਮਾਮਲੇ ਵਿੱਚ ਸਿੱਖਾਂ ਵਿਰੁੱਧ ਤੇਜ਼ੀ ਨਾਲ ਕਾਰਵਾਈ ਕਰਕੇ ਤੁਰੰਤ ਗ੍ਰਿਫ਼ਤਾਰ ਕਰਨਾ ਹੈ। [caption id="attachment_232649" align="aligncenter" width="300"]Ludhiana: Rajiv Gandhi statue black-marketing Case SAD DC Office protest ਲੁਧਿਆਣਾ : ਰਾਜੀਵ ਗਾਂਧੀ ਦੇ ਬੁੱਤ 'ਤੇ ਕਾਲਖ ਲਗਾਉਣ ਦਾ ਮਾਮਲਾ : ਅਕਾਲੀ ਦਲ ਨੇ ਡੀ.ਸੀ. ਦਫ਼ਤਰ ਅੱਗੇ ਲਾਇਆ ਧਰਨਾ[/caption] ਜ਼ਿਕਰਯੋਗ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ 'ਤੇ 1984 'ਚ ਹੋਏ ਸਿੱਖ ਕਤਲੇਆਮ ਦੇ ਦੋਸ਼ ਲੱਗ ਰਹੇ ਹਨ।ਜਿਸ ਤੋਂ ਬਾਅਦ ਹੁਣ ਉਨ੍ਹਾਂ ਤੋਂ ਭਾਰਤ ਰਤਨ ਐਵਾਰਡ ਵਾਪਸ ਲੈਣ ਦੀ ਮੰਗ ਹੋ ਰਹੀ ਹੈ।ਇਸੇ ਮੰਗ ਨੂੰ ਲੈ ਕੇ ਮੰਗਲਵਾਰ ਨੂੰ ਸਥਾਨਕ ਲੋਕਾਂ ਨੇ ਰਾਜੀਵ ਗਾਂਧੀ ਦੇ ਬੁੱਤ 'ਤੇ ਕਾਲਖ ਲਾ ਦਿੱਤੀ ਤੇ ਹੱਥਾਂ 'ਤੇ ਲਾਲ ਰੰਗ ਕਰ ਦਿੱਤਾ ਸੀ।ਜਿਸ 'ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਿਰਦੇਸ਼ਾਂ ਤੋਂ ਬਾਅਦ ਪੁਲਿਸ ਨੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਸੀ। -PTCNews

Related Post