ਰਾਜੀਵ ਗਾਂਧੀ ਦੇ ਬੁੱਤ ‘ਤੇ ਕਾਲਖ਼ ਪੋਚਣ ਦਾ ਮਾਮਲਾ: ਗੁਰਦੀਪ ਗੋਸ਼ਾ ਅਤੇ ਮੀਤਪਾਲ ਸਿੰਘ ਦੁੱਗਰੀ ਜੇਲ੍ਹ 'ਚੋਂ ਹੋਏ ਰਿਹਾਅ

By  Shanker Badra January 2nd 2019 04:10 PM -- Updated: January 2nd 2019 04:15 PM

ਰਾਜੀਵ ਗਾਂਧੀ ਦੇ ਬੁੱਤ ‘ਤੇ ਕਾਲਖ਼ ਪੋਚਣ ਦਾ ਮਾਮਲਾ: ਗੁਰਦੀਪ ਗੋਸ਼ਾ ਅਤੇ ਮੀਤਪਾਲ ਸਿੰਘ ਦੁੱਗਰੀ ਜੇਲ੍ਹ 'ਚੋਂ ਹੋਏ ਰਿਹਾਅ:ਲੁਧਿਆਣਾ ਦੇ ਸਲੇਮ ਟਾਬਰੀ ਇਲਾਕੇ 'ਚ ਬਣੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਬੁੱਤ 'ਤੇ ਕਾਲਖ ਲਾਉਣ ਦਾ ਮਾਮਲਾ ਸਾਹਮਣੇ ਆਇਆ ਸੀ। [caption id="attachment_235352" align="aligncenter" width="300"]Rajiv Gandhi statue Blacksmith case Gurdeep Gosa and Mittpal Singh Dugri jail Release ਰਾਜੀਵ ਗਾਂਧੀ ਦੇ ਬੁੱਤ ‘ਤੇ ਕਾਲਖ਼ ਪੋਚਣ ਦਾ ਮਾਮਲਾ: ਗੁਰਦੀਪ ਗੋਸ਼ਾ ਅਤੇ ਮੀਤਪਾਲ ਸਿੰਘ ਦੁੱਗਰੀ ਜੇਲ੍ਹ 'ਚੋਂ ਹੋਏ ਰਿਹਾਅ[/caption] ਰਾਜੀਵ ਗਾਂਧੀ ਦੇ ਬੁੱਤ 'ਤੇ ਕਾਲਾ ਰੰਗ ਕਰਨ ਦੇ ਮਾਮਲੇ 'ਚ ਪੁਲਿਸ ਪ੍ਰਸ਼ਾਸਨ ਨੇ 2 ਵਿਅਕਤੀਆਂ ਗੁਰਦੀਪ ਸਿੰਘ ਗੋਸ਼ਾ ਅਤੇ ਮੀਤ ਪਾਲ ਸਿੰਘ ਦੁਗਰੀ ਨੂੰ ਗ੍ਰਿਫਤਾਰ ਕੀਤਾ ਸੀ, ਜਿਸ ਤੋਂ ਬਾਅਦ ਉਹਨਾਂ ਨੂੰ ਅਦਾਲਤ ‘ਚ ਪੇਸ਼ ਕੀਤਾ ਗਿਆ ਸੀ।ਜਿਥੇ ਅਦਾਲਤ ਨੇ ਦੋਹਾਂ ਆਗੂਆਂ ਨੂੰ 14 ਦਿਨ ਦੀ ਨਿਆਂਇਕ ਹਿਰਾਸਤ 'ਚ ਭੇਜ ਦਿੱਤਾ ਸੀ। [caption id="attachment_235351" align="aligncenter" width="300"]Rajiv Gandhi statue Blacksmith case Gurdeep Gosa and Mittpal Singh Dugri jail Release ਰਾਜੀਵ ਗਾਂਧੀ ਦੇ ਬੁੱਤ ‘ਤੇ ਕਾਲਖ਼ ਪੋਚਣ ਦਾ ਮਾਮਲਾ: ਗੁਰਦੀਪ ਗੋਸ਼ਾ ਅਤੇ ਮੀਤਪਾਲ ਸਿੰਘ ਦੁੱਗਰੀ ਜੇਲ੍ਹ 'ਚੋਂ ਹੋਏ ਰਿਹਾਅ[/caption] ਦੱਸ ਦੇਈਏ ਕਿ ਬੀਤੇ ਕੱਲ ਯਾਨੀ ਮੰਗਲਵਾਰ ਨੂੰ ਮੁੜ ਗੁਰਦੀਪ ਸਿੰਘ ਗੋਸ਼ਾ ਅਤੇ ਮੀਤ ਪਾਲ ਸਿੰਘ ਦੁਗਰੀ ਨੂੰ ਅਦਾਲਤ ‘ਚ ਪੇਸ਼ ਕੀਤਾ ਗਿਆ ਸੀ।ਜਿਥੇ ਬੀਤੇ ਕੱਲ ਦੋਹਾਂ ਆਗੂਆਂ ਨੂੰ ਜਮਾਨਤ ਮਿਲ ਗਈ ਸੀ ਪਰ ਜੇਲ੍ਹ 'ਚੋਂ ਅੱਜ ਰਿਹਾਅ ਹੋਏ ਹਨ। [caption id="attachment_235349" align="aligncenter" width="300"]Rajiv Gandhi statue Blacksmith case Gurdeep Gosa and Mittpal Singh Dugri jail Release ਰਾਜੀਵ ਗਾਂਧੀ ਦੇ ਬੁੱਤ ‘ਤੇ ਕਾਲਖ਼ ਪੋਚਣ ਦਾ ਮਾਮਲਾ: ਗੁਰਦੀਪ ਗੋਸ਼ਾ ਅਤੇ ਮੀਤਪਾਲ ਸਿੰਘ ਦੁੱਗਰੀ ਜੇਲ੍ਹ 'ਚੋਂ ਹੋਏ ਰਿਹਾਅ[/caption] ਜ਼ਿਕਰਯੋਗ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ 'ਤੇ 1984 'ਚ ਹੋਏ ਸਿੱਖ ਕਤਲੇਆਮ ਦੇ ਦੋਸ਼ ਲੱਗ ਰਹੇ ਹਨ।ਜਿਸ ਤੋਂ ਬਾਅਦ ਹੁਣ ਉਨ੍ਹਾਂ ਤੋਂ ਭਾਰਤ ਰਤਨ ਐਵਾਰਡ ਵਾਪਸ ਲੈਣ ਦੀ ਮੰਗ ਹੋ ਰਹੀ ਹੈ।ਇਸੇ ਮੰਗ ਨੂੰ ਲੈ ਕੇ ਪਿਛਲੇ ਮੰਗਲਵਾਰ ਨੂੰ ਸਥਾਨਕ ਲੋਕਾਂ ਨੇ ਰਾਜੀਵ ਗਾਂਧੀ ਦੇ ਬੁੱਤ 'ਤੇ ਕਾਲਖ ਲਾ ਦਿੱਤੀ ਤੇ ਹੱਥਾਂ 'ਤੇ ਲਾਲ ਰੰਗ ਕਰ ਦਿੱਤਾ ਸੀ।ਜਿਸ 'ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਿਰਦੇਸ਼ਾਂ ਤੋਂ ਬਾਅਦ ਪੁਲਿਸ ਨੇ 2 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ। -PTCNews

Related Post