ਮਸ਼ਹੂਰ ਅਦਾਕਾਰਾ ਮਦੀਹਾ ਗੌਹਰ ਦੇ ਦੁਨੀਆ ਨੂੰ ਅਲਵਿਦਾ ਕਹਿਣ 'ਤੇ ਮਨੋਰੰਜਨ ਜਗਤ ਨੂੰ ਇੱਕ ਹੋਰ ਵੱਡਾ ਝਟਕਾ

By  Joshi April 25th 2018 10:20 AM -- Updated: April 25th 2018 11:06 AM

ਮਨੋਰੰਜਨ ਜਗਤ ਨੂੰ ਇੱਕ ਹੋਰ ਵੱਡਾ ਝਟਕਾ, ਮਸ਼ਹੂਰ ਅਦਾਕਾਰਾ ਨੇ ਕਿਹਾ ਦੁਨੀਆ ਨੂੰ ਅਲਵਿਦਾ

ਮਸ਼ਹੂਰ ਅਦਾਕਾਰਾ ਮਦੀਹਾ ਗੌਹਰ ਦੇ ਦੁਨੀਆ ਨੂੰ ਅਲਵਿਦਾ ਕਹਿਣ 'ਤੇ ਮਨੋਰੰਜਨ ਜਗਤ ਨੂੰ ਇੱਕ ਹੋਰ ਵੱਡਾ ਝਟਕਾ ਲੱਗਿਆ ਹੈ। ਗੌਹਰ, ਇੱਕ ਚੰਗੀ ਅਦਾਕਾਰਾ ਅਤੇ ਨਿਰਦੇਸ਼ਕਾ ਸੀ।

ਪਾਕਿਸਤਾਨ ਵਿਚ ਥੀਏਟਰ ਅਦਾਕਾਰੀ 'ਚ ਆਪਣੇ ਹੁਨਰ  ਨਾਲ ਕਮਾਲ ਕਰਨ ਵਾਲੀ ਗੌਹਰ ਦਾ ਜਨਮ ਕਰਾਚੀ ਵਿਚ ਸੰਨ ੧੯੫੬ ਵਿਚ ਹੋਇਆ ਸੀ।

ਉਹ ਇੱਕ ਪ੍ਰਤਿਭਾਵਾਨ ਇਕ ਪਾਕਿਸਤਾਨੀ ਅਦਾਕਾਰਾ, ਨਾਟਕਕਾਰ ਅਤੇ ਸੋਸ਼ਲ ਥੀਏਟਰ ਦੇ ਨਿਰਦੇਸ਼ਕ ਅਤੇ ਮਹਿਲਾ ਅਧਿਕਾਰ ਕਾਰਕੁਨ ਸੀ।

੧੯੮੩ ਵਿੱਚ ਉਸਨੇ ਅਜੋਕਾ ਥੀਏਟਰ ਦੀ ਸਥਾਪਨਾ ਕੀਤੀ, ਜਿਸ ਰਾਹੀਂ ਥੀਏਟਰ, ਸੜਕਾਂ ਅਤੇ ਜਨਤਕ ਸਥਾਨਾਂ ਵਿੱਚ ਸਮਾਜਿਕ ਮੁੱਦਿਆਂ 'ਤੇ ਨਾਟਕਾਂ ਦਾ ਆਯੋਜਨ ਕੀਤਾ ਗਿਆ। ਅਜੋਕਾ ਰਾਹੀਂ, ਗੌਹਰ ਨੇ ਏਸ਼ੀਆ ਅਤੇ ਯੂਰਪ ਵਿਚ ਵੀ ਆਪਣੀ ਕਲਾਕਾਰੀ ਪ੍ਰਦਰਸ਼ਨ ਕਰ ਕੇ ਦਰਸ਼ਕਾਂ ਦੀ ਵਾਹ-ਵਾਹੀ ਖੱਟੀ ਸੀ।

—PTC News

Related Post