ਪੁਲਿਸ ਅਫ਼ਸਰ ਦਾ ਸ਼ਰਮਨਾਕ ਕਾਰਾ, ਸਰਕਾਰ ਨੇ DG ਪੁਰਸ਼ੋਤਮ ਸ਼ਰਮਾ ਨੂੰ ਅਹੁਦੇ ਤੋਂ ਹਟਾਇਆ

By  Shanker Badra September 28th 2020 05:51 PM

ਪੁਲਿਸ ਅਫ਼ਸਰ ਦਾ ਸ਼ਰਮਨਾਕ ਕਾਰਾ, ਸਰਕਾਰ ਨੇ DG ਪੁਰਸ਼ੋਤਮ ਸ਼ਰਮਾ ਨੂੰ ਅਹੁਦੇ ਤੋਂ ਹਟਾਇਆ:ਭੋਪਾਲ : ਮੱਧ ਪ੍ਰਦੇਸ਼ ਵਿੱਚ ਡੀਜੀ ਪੱਧਰ ਦੇ ਆਈਪੀਐਸ ਅਧਿਕਾਰੀ ਪੁਰਸ਼ੋਤਮ ਸ਼ਰਮਾ 'ਤੇ ਵੱਡੀ ਕਾਰਵਾਈ ਕੀਤੀ ਗਈ ਹੈ। ਪਤਨੀ ਨਾਲ ਕੁੱਟਮਾਰ ਕਰਨ ਵਾਲੇ ਡੀ.ਜੀ. ਪੁਰਸ਼ੋਤਮ ਸ਼ਰਮਾ ਨੂੰ ਉਨ੍ਹਾਂ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ। ਇਸ ਨੂੰ ਲੈ ਕੇ ਗ੍ਰਹਿ ਵਿਭਾਗ ਵਲੋਂ ਨੋਟੀਫਿਕੇਸ਼ਨ ਜਾਰੀ ਕਰ ਦਿੱਤੀ ਗਈ ਹੈ। ਪ੍ਰਸ਼ਾਸਨ ਨੇ ਉਨ੍ਹਾਂ ਨੂੰ ਅਹੁਦੇ ਤੋਂ ਹਟਾ ਦਿੱਤਾ ਹੈ।

ਪੁਲਿਸ ਅਫ਼ਸਰ ਦਾ ਸ਼ਰਮਨਾਕ ਕਾਰਾ, ਸਰਕਾਰ ਨੇ DG ਪੁਰਸ਼ੋਤਮ ਸ਼ਰਮਾ ਨੂੰ ਅਹੁਦੇ ਤੋਂ ਹਟਾਇਆ

ਪੁਰਸ਼ੋਤਮ ਸ਼ਰਮਾ ਦੇ ਬੇਟੇ ਨੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਅਤੇ ਗ੍ਰਹਿ ਮੰਤਰੀ ਨਰੋਤਮ ਮਿਸ਼ਰਾ ਨੂੰ ਸ਼ਿਕਾਇਤ ਕੀਤੀ ਸੀ। ਇਸ ਦੇ ਨਾਲ ਹੀ ਨਾਲ ਹੀ ਸਬੂਤ ਦੇ ਤੌਰ 'ਤੇ ਵੀਡੀਓ ਵੀ ਦਿੱਤਾ ਸੀ। ਇਸ ਪੂਰੇ ਮਾਮਲੇ ਵਿਚ ਸਵਾਲਾਂ ਨਾਲ ਘਿਰੇ ਆਈਪੀਐਸ ਅਧਿਕਾਰੀ ਪੁਰਸ਼ੋਤਮ ਸ਼ਰਮਾ ਨੇ ਸਪਸ਼ਟੀਕਰਨ ਦਿੰਦਿਆਂ ਉਨ੍ਹਾਂ ਕਿਹਾ ਕਿ ਇਹ ਪਰਿਵਾਰਕ ਮਾਮਲਾ ਹੈ। ਉਸ ਨੇ ਕੁੱਟਮਾਰ ਨਹੀਂ ਕੀਤੀ ਉਹ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਸੀ।

ਪੁਲਿਸ ਅਫ਼ਸਰ ਦਾ ਸ਼ਰਮਨਾਕ ਕਾਰਾ, ਸਰਕਾਰ ਨੇ DG ਪੁਰਸ਼ੋਤਮ ਸ਼ਰਮਾ ਨੂੰ ਅਹੁਦੇ ਤੋਂ ਹਟਾਇਆ

ਦਰਅਸਲ 'ਚ ਮੱਧ ਪ੍ਰਦੇਸ਼ ਵਿੱਚ ਡੀਜੀਪੀ ਪੱਧਰ ਦੇ ਅਧਿਕਾਰੀ ਨੂੰ ਉਸ ਦੀ ਪਤਨੀ ਨੇ ਸ਼ੱਕੀ ਹਾਲਾਤ 'ਚ ਕਿਸੇ ਦੂਜੀ ਔਰਤ ਦੇ ਘਰ ਰੰਗੇ ਹੱਥੀਂ ਕਾਬੂ ਕੀਤਾ ਗਿਆ ਸੀ। ਇਸ ਤੋਂ ਬਾਅਦ ਸ਼ਰਮਾ ਘਰ ਪਹੁੰਚ ਗਿਆ ਤੇ ਆਪਣੀ ਪਤਨੀ ਨਾਲ ਕੁੱਟਮਾਰ ਕੀਤੀ। ਉਸ ਦੇ ਬੇਟੇ ਪਾਰਥ ਗੌਤਮ ਸ਼ਰਮਾ ਨੇ ਦੋਵਾਂ ਘਟਨਾਵਾਂ ਦਾ ਵੀਡੀਓ ਗ੍ਰਹਿ ਮੰਤਰੀ , ਮੁੱਖ ਸਕੱਤਰ ਤੇ ਡੀਜੀਪੀ ਨੂੰ ਭੇਜਿਆ ਤੇ ਪਿਤਾ ਖਿਲਾਫ ਸ਼ਿਕਾਇਤ ਦਰਜ ਕਰਾਉਣ ਦੀ ਅਪੀਲ ਕੀਤੀ।

ਪੁਲਿਸ ਅਫ਼ਸਰ ਦਾ ਸ਼ਰਮਨਾਕ ਕਾਰਾ, ਸਰਕਾਰ ਨੇ DG ਪੁਰਸ਼ੋਤਮ ਸ਼ਰਮਾ ਨੂੰ ਅਹੁਦੇ ਤੋਂ ਹਟਾਇਆ

ਇਸ ਦੌਰਾਨ ਬੇਟੇ ਵੱਲੋਂ ਮੰਗ ਕੀਤੀ ਗਈ ਹੈ ਕਿ ਪਿਤਾ ਖਿਲਾਫ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ ਤੇ ਹੁਣ ਸੰਸਦ ਸਰਕਾਰ ਨੇ ਪੁਰਸ਼ੋਤਮ ਸ਼ਰਮਾ 'ਤੇ ਕਾਰਵਾਈ ਕੀਤੀ ਹੈ। ਦੱਸ ਦੇਈਏ ਕਿ ਪੁਰਸ਼ੋਤਮ ਸ਼ਰਮਾ ਨੇ ਆਪਣੇ ਪਹਿਲੇ ਬਿਆਨ ਵਿੱਚ ਇਸ ਮਾਮਲੇ ਵਿੱਚ ਕਿਹਾ ਸੀ ਕਿ ਉਹ ਦੋਸ਼ ਨੂੰ ਸਵੀਕਾਰਦਾ ਹੈ। ਪੁਰਸ਼ੋਤਮ ਨੇ ਇਹ ਵੀ ਕਿਹਾ ਕਿ ਇਹ ਮੇਰਾ ਪਰਿਵਾਰਕ ਮਾਮਲਾ ਹੈ ਤੇ ਮੈਂ ਆਪਣੀ ਪਤਨੀ ਨਾਲ ਰਿਸ਼ਤੇ ਤੋਂ ਤੰਗ ਆ ਗਿਆ ਹਾਂ।

-PTCNews

Related Post