ਮਾਂ ਨੇ ਮਹਿੰਗਾ ਮੋਬਾਇਲ ਖਰੀਦਣ 'ਤੇ ਝਿੜਕਿਆ ਤਾਂ ਬੇਟੀ ਨੇ ਲਿਆ ਫਾਹਾ, ਹੋਈ ਮੌਤ

By  Jashan A April 16th 2019 03:31 PM

ਮਾਂ ਨੇ ਮਹਿੰਗਾ ਮੋਬਾਇਲ ਖਰੀਦਣ 'ਤੇ ਝਿੜਕਿਆ ਤਾਂ ਬੇਟੀ ਨੇ ਲਿਆ ਫਾਹਾ, ਹੋਈ ਮੌਤ,ਸਿਵਾਨੀ : ਮੱਧ ਪ੍ਰਦੇਸ਼ ਦੇ ਸਿਵਾਨੀ ਜ਼ਿਲ੍ਹੇ 'ਚ ਪੈਂਦੇ ਉਮਰਵਾੜਾ ਪਿੰਡ 'ਚ ਮਹਿੰਗਾ ਮੋਬਾਈਲ ਨਾ ਖਰੀਦਣ 'ਤੇ ਇੱਕ ਮਾਂ ਵੱਲੋਂ ਆਪਣੇ ਬੱਚੇ ਨੂੰ ਝਿੜਕਨ ਤੋਂ ਨਾਰਾਜ਼ ਬੱਚੀ ਵੱਲੋਂ ਫਾਹਾ ਲਗਾ ਕੇ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।

suicide ਮਾਂ ਨੇ ਮਹਿੰਗਾ ਮੋਬਾਇਲ ਖਰੀਦਣ 'ਤੇ ਝਿੜਕਿਆ ਤਾਂ ਬੇਟੀ ਨੇ ਲਿਆ ਫਾਹਾ, ਹੋਈ ਮੌਤ

ਮ੍ਰਿਤਕ ਦੀ ਪਹਿਚਾਣ ਕੌਸ਼ਲਿਆ ਪੰਦਰੇ ਵਜੋਂ ਹੋਈ ਹੈ। ਇਸ ਘਟਨਾ ਤੋਂ ਬਾਅਦ ਇਲਾਕੇ 'ਚ ਸੋਗ ਦੀ ਲਹਿਰ ਦੌੜ ਗਈ। ਜਦੋ ਇਸ ਘਟਨਾ ਬਾਰੇ ਸਥਾਨਕ ਪੁਲਿਸ ਨੂੰ ਪਤਾ ਚੱਲਿਆ ਤਾਂ ਮੌਕੇ 'ਤੇ ਪਹੁੰਚੀ ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਲਿਆ।

ਹੋਰ ਪੜ੍ਹੋ:ਫਿਰੋਜ਼ਪੁਰ ਪੁਲਿਸ ਨੇ ਭਾਰਤ-ਪਾਕਿ ਸਰਹੱਦ ‘ਤੇ ਚੱਲ ਰਹੇ ਗੈਰਕਾਨੂੰਨੀ ਸ਼ਰਾਬ ਦੇ ਧੰਦੇ ਦਾ ਕੀਤਾ ਪਰਦਾਫਾਸ਼, ਦੇਖੋ ਤਸਵੀਰਾਂ

suicide ਮਾਂ ਨੇ ਮਹਿੰਗਾ ਮੋਬਾਇਲ ਖਰੀਦਣ 'ਤੇ ਝਿੜਕਿਆ ਤਾਂ ਬੇਟੀ ਨੇ ਲਿਆ ਫਾਹਾ, ਹੋਈ ਮੌਤ

ਮਾਂ ਰਾਮਕਲੀ ਦਾ ਕਹਿਣਾ ਹੈ ਕਿ ਉਸ ਨੇ ਆਪਣੀ ਧੀ ਨੂੰ ਇਹ ਕਹਿ ਕੇ ਝਿੜਕਿਆ ਸੀ ਕਿ ਕੁਝ ਕਰਜ਼ ਚੁਕਾਉਣਾ ਹੈ, ਤੂੰ ਅਜੇ ਮੋਬਾਇਲ ਨਹੀਂ ਖਰੀਦਣਾ, ਜਿਸ ਕਾਰਨ ਲੜਕੀ ਨੇ ਆਪਣੇ ਆਪ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਬਰਘਾਟ ਥਾਣੇ ਦੇ ਸਬ ਇੰਸਪੈਕਟਰ ਸੰਤੋਸ਼ ਧੁਰਵੇ ਨੇ ਮੰਗਲਵਾਰ ਨੂੰ ਦੱਸਿਆ ਕਿ ਕੌਸ਼ਲਿਆ ਪੰਦਰੇ ਨੇ ਸੋਮਵਾਰ ਦੀ ਸਵੇਰ ਉਸ ਸਮੇਂ ਫਾਂਸੀ ਲੱਗਾ ਲਈ, ਜਦੋਂ ਉਹ ਘਰ 'ਚ ਇਕੱਲੀ ਸੀ।

suicide ਮਾਂ ਨੇ ਮਹਿੰਗਾ ਮੋਬਾਇਲ ਖਰੀਦਣ 'ਤੇ ਝਿੜਕਿਆ ਤਾਂ ਬੇਟੀ ਨੇ ਲਿਆ ਫਾਹਾ, ਹੋਈ ਮੌਤ

ਮੌਕੇ 'ਤੇ ਪੁੱਜੀ ਪੁਲਿਸ ਨੂੰ ਲੜਕੀ ਕੋਲੋਂ ਇਕ ਸੁਸਾਈਡ ਨੋਟ ਮਿਲਿਆ ਹੈ, ਜਿਸ ਨੂੰ ਪੁਲਿਸ ਨੇ ਜ਼ਬਤ ਕਰ ਲਿਆ ਹੈ।ਪੁਲਿਸ ਨੇ ਮਾਮਲਾ ਦਰਜ ਕਰ ਕੇ ਜਾਂਚ ਕਰ ਰਹੀ ਹੈ।

-PTC News

Related Post