ਤ੍ਰਿਪੁਰਾ ਹਿੰਸਾ ਖਿਲਾਫ਼ ਮਹਾਰਾਸ਼ਟਰ 'ਚ ਹਿੰਸਾ , ਅਮਰਾਵਤੀ ਤੋਂ ਬਾਅਦ ਚਾਰ ਹੋਰ ਕਸਬਿਆਂ 'ਚ ਕਰਫ਼ਿਊ

By  Shanker Badra November 15th 2021 10:07 AM

ਤ੍ਰਿਪੁਰਾ : ਮਹਾਰਾਸ਼ਟਰ ਦੇ ਅਮਰਾਵਤੀ ਸ਼ਹਿਰ ਤੋਂ ਇਲਾਵਾ ਚਾਰ ਹੋਰ ਕਸਬਿਆਂ ਮੋਰਸ਼ੀ, ਵਰੁਡ, ਅਚਲਪੁਰ, ਅੰਜਨਗਾਂਵ ਸਰਜੀ ਵਿੱਚ ਕਰਫ਼ਿਊ ਵਧਾ ਦਿੱਤਾ ਗਿਆ ਹੈ, ਅਜਿਹਾ ਭਾਜਪਾ ਦੇ ਪ੍ਰਦਰਸ਼ਨ ਤੋਂ ਬਾਅਦ ਹੋਇਆ ਹੈ। ਪੁਲਿਸ ਨੇ ਜਾਣਕਾਰੀ ਦਿੱਤੀ ਹੈ ਕਿ ਸ਼ੁੱਕਰਵਾਰ ਅਤੇ ਸ਼ਨੀਵਾਰ ਨੂੰ ਹੋਈ ਪਥਰਾਅ ਤੋਂ ਬਾਅਦ ਪੁਲਸ ਨੇ 50 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਐਤਵਾਰ ਨੂੰ ਅਮਰਾਵਤੀ 'ਚ ਸਥਿਤੀ ਆਮ ਵਾਂਗ ਰਹੀ ਪਰ ਸਾਵਧਾਨੀ ਦੇ ਤੌਰ 'ਤੇ ਰਾਜ ਰਿਜ਼ਰਵ ਪੁਲਸ ਬਲ ਦੀਆਂ 8 ਬਟਾਲੀਅਨਾਂ ਨੂੰ ਅਮਰਾਵਤੀ 'ਚ ਤਾਇਨਾਤ ਕੀਤਾ ਗਿਆ ਹੈ।

ਤ੍ਰਿਪੁਰਾ ਹਿੰਸਾ ਖਿਲਾਫ਼ ਮਹਾਰਾਸ਼ਟਰ 'ਚ ਹਿੰਸਾ , ਅਮਰਾਵਤੀ ਤੋਂ ਬਾਅਦ ਚਾਰ ਹੋਰ ਕਸਬਿਆਂ 'ਚ ਕਰਫ਼ਿਊ

ਇਹ ਜਾਣਕਾਰੀ ਜ਼ਿਲ੍ਹੇ ਦੀ ਸਰਪ੍ਰਸਤ ਮੰਤਰੀ ਯਸ਼ੋਮਤੀ ਠਾਕੁਰ ਨੇ ਦਿੱਤੀ। ਸ਼ਨੀਵਾਰ ਨੂੰ ਹੋਈ ਹਿੰਸਾ ਤੋਂ ਬਾਅਦ ਪੂਰਬੀ ਮਹਾਰਾਸ਼ਟਰ ਦੇ ਅਮਰਾਵਤੀ ਸ਼ਹਿਰ 'ਚ ਚਾਰ ਦਿਨਾਂ ਲਈ ਕਰਫਿਊ ਲਗਾ ਦਿੱਤਾ ਗਿਆ ਹੈ। ਪੁਲਿਸ ਨੇ ਜਾਣਕਾਰੀ ਦਿੱਤੀ ਹੈ ਕਿ ਇੰਟਰਨੈੱਟ ਸੇਵਾਵਾਂ ਵੀ ਬੰਦ ਕਰ ਦਿੱਤੀਆਂ ਗਈਆਂ ਹਨ। ਦਰਅਸਲ ਬੰਦ ਦੌਰਾਨ ਬਦਮਾਸ਼ਾਂ ਨੇ ਪਥਰਾਅ ਕੀਤਾ ਸੀ। ਦੋਸ਼ ਹੈ ਕਿ ਅਜਿਹਾ ਕਥਿਤ ਤੌਰ 'ਤੇ ਭਾਜਪਾ ਵਰਕਰਾਂ ਨੇ ਕੀਤਾ ਹੈ।

ਤ੍ਰਿਪੁਰਾ ਹਿੰਸਾ ਖਿਲਾਫ਼ ਮਹਾਰਾਸ਼ਟਰ 'ਚ ਹਿੰਸਾ , ਅਮਰਾਵਤੀ ਤੋਂ ਬਾਅਦ ਚਾਰ ਹੋਰ ਕਸਬਿਆਂ 'ਚ ਕਰਫ਼ਿਊ

ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਤ੍ਰਿਪੁਰਾ 'ਚ ਹਿੰਸਾ ਦੇ ਵਿਰੋਧ 'ਚ ਮੁਸਲਿਮ ਸੰਗਠਨਾਂ ਨੇ ਰੈਲੀ ਕੱਢੀ ਸੀ। ਸ਼ੁੱਕਰਵਾਰ ਨੂੰ ਅਮਰਾਵਤੀ, ਨਾਂਦੇੜ ਅਤੇ ਮਾਲੇਗਾਓਂ (ਨਾਸਿਕ), ਵਾਸ਼ਿਮ ਅਤੇ ਯਵਤਮਾਲ ਵਿੱਚ ਮੁਸਲਿਮ ਸੰਗਠਨਾਂ ਦੀਆਂ ਰੈਲੀਆਂ ਨਿਕਲੀਆਂ। ਇੱਥੇ ਪੱਥਰਬਾਜ਼ੀ ਦੀਆਂ ਘਟਨਾਵਾਂ ਵਾਪਰੀਆਂ। ਹਾਲਾਂਕਿ ਹੁਣ ਅਮਰਾਵਤੀ 'ਚ ਸਥਿਤੀ ਕਾਬੂ 'ਚ ਹੈ। ਇੱਥੇ ਜਾਲਨਾ, ਨਾਗਪੁਰ, ਵਰਧਾ ਅਤੇ ਬੁਲਢਾਨਾ ਜ਼ਿਲ੍ਹਿਆਂ ਤੋਂ ਐਸਆਰਪੀਐਫ ਅਤੇ ਪੁਲੀਸ ਮੁਲਾਜ਼ਮ ਬੁਲਾਏ ਗਏ ਹਨ। ਇਹ ਸਾਰੇ ਅਮਰਾਵਤੀ ਵਿੱਚ ਤਾਇਨਾਤ ਹਨ ,ਜਿੱਥੇ ਸਥਿਤੀ ਚਿੰਤਾਜਨਕ ਹੈ।

ਤ੍ਰਿਪੁਰਾ ਹਿੰਸਾ ਖਿਲਾਫ਼ ਮਹਾਰਾਸ਼ਟਰ 'ਚ ਹਿੰਸਾ , ਅਮਰਾਵਤੀ ਤੋਂ ਬਾਅਦ ਚਾਰ ਹੋਰ ਕਸਬਿਆਂ 'ਚ ਕਰਫ਼ਿਊ

ਇਸ ਮਾਮਲੇ ਵਿੱਚ ਪੁਲਿਸ ਨੇ ਮਹਾਰਾਸ਼ਟਰ ਦੇ ਸਾਬਕਾ ਖੇਤੀਬਾੜੀ ਮੰਤਰੀ ਅਨਿਲ ਬੋਂਡੇ ਅਤੇ ਸਾਬਕਾ ਐਮਐਲਸੀ ਪ੍ਰਵੀਨ ਦੇ ਪੋਤੇ ਤੋਂ ਇਲਾਵਾ ਅਮਰਾਵਤੀ ਦਿਹਾਤੀ ਦੀ ਭਾਜਪਾ ਪ੍ਰਧਾਨ ਨਿਵੇਦਿਤਾ ਚੌਧਰੀ ਨੂੰ ਹਿਰਾਸਤ ਵਿੱਚ ਲਿਆ ਹੈ। ਅਮਰਾਵਤੀ 'ਚ ਹਿੰਸਾ ਦੇ ਮਾਮਲੇ 'ਚ ਹੁਣ ਤੱਕ ਭਾਜਪਾ ਦੇ ਵਰੁਡ ਅਤੇ ਸ਼ੇਂਦੂਰਾਜਘਾਟ ਪਿੰਡਾਂ ਦੇ 8 ਵਰਕਰਾਂ ਨੂੰ ਹਿਰਾਸਤ 'ਚ ਲਿਆ ਗਿਆ ਹੈ। ਉਨ੍ਹਾਂ 'ਤੇ ਨਾਅਰੇਬਾਜ਼ੀ ਕਰਨ ਦਾ ਦੋਸ਼ ਹੈ।

-PTCNews

Related Post