ਲਾੜੀ ਦੀ ਤਰ੍ਹਾਂ ਸਜਾਇਆ ਗਿਆ ਪੁਲਿਸ ਸਟੇਸ਼ਨ, ਚਲਾਏ ਗਏ ਪਟਾਕੇ

By  Shanker Badra August 14th 2020 04:52 PM

ਲਾੜੀ ਦੀ ਤਰ੍ਹਾਂ ਸਜਾਇਆ ਗਿਆ ਪੁਲਿਸ ਸਟੇਸ਼ਨ, ਚਲਾਏ ਗਏ ਪਟਾਕੇ:ਮਹਾਰਾਸ਼ਟਰ : ਮਹਾਰਾਸ਼ਟਰ ਦੇ ਬੁਲਢਾਣਾ 'ਚ ਇੱਕ ਪੁਲਿਸ ਸਟੇਸ਼ਨ ਨੂੰ ਨਵੀਂ ਵਿਆਹੀ ਦੁਲਹਨ ਦੀ ਤਰ੍ਹਾਂ ਸਜਾਇਆ ਗਿਆ ਹੈ ਅਤੇ ਪੁਲਿਸ ਸਟੇਸ਼ਨ 'ਚ ਖ਼ੂਬ ਪਟਾਕੇ ਵੀ ਚਲਾਏ ਗਏ ਹਨ। ਜਿਸ ਨੂੰ ਦੇਖ ਕੇ ਯਕੀਨ ਨਹੀਂ ਹੋ ਰਿਹਾ ਹੋਵੇਗਾ ਪਰ ਇਹ ਸੱਚ ਹੈ। ਓਥੇ ਚਿਖਲੀ ਪੁਲਿਸ ਸਟੇਸ਼ਨ ਵਿੱਚ ਦੋਸ਼ੀਆਂ ਨੂੰ ਸਜ਼ਾ ਤੋਂ ਬਾਅਦ ਖੁਸ਼ੀ ਮਨਾਈ ਗਈ ਹੈ।

ਲਾੜੀ ਦੀ ਤਰ੍ਹਾਂ ਸਜਾਇਆ ਗਿਆ ਪੁਲਿਸ ਸਟੇਸ਼ਨ, ਚਲਾਏ ਗਏ ਪਟਾਕੇ      

ਦਰਅਸਲ 'ਚ ਓਥੇ ਇਕ ਸਾਲ ਪਹਿਲਾਂ ਮਾਸੂਮ ਨਾਲ ਗੈਂਗਰੇਪ ਮਾਮਲੇ 'ਚ 2 ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਹੈ। ਬੁਲਢਾਣਾ ਦੀ ਵਿਸ਼ੇਸ਼ ਜ਼ਿਲ੍ਹਾ ਅਤੇ ਸੈਸ਼ਨ ਕੋਰਟ ਨੇ ਵੀਰਵਾਰ ਨੂੰ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਹੈ। ਇਸ ਦੌਰਾਨ ਕੋਰਟ ਦੇ ਫੈਸਲੇ ਤੋਂ ਬਾਅਦ ਚਿਖਲੀ ਪੁਲਿਸ ਸਟੇਸ਼ਨ ਦੇ ਕਰਮੀਆਂ ਨੇ ਪੂਰੇ ਪੁਲਿਸ ਸਟੇਸ਼ਨ ਨੂੰ ਲਾੜੀ ਦੀ ਤਰ੍ਹਾਂ ਸਜਾਇਆ ਅਤੇ ਪਟਾਕੇ ਵੀ ਚਲਾਏ ਹਨ।

ਲਾੜੀ ਦੀ ਤਰ੍ਹਾਂ ਸਜਾਇਆ ਗਿਆ ਪੁਲਿਸ ਸਟੇਸ਼ਨ, ਚਲਾਏ ਗਏ ਪਟਾਕੇ      

ਦੱਸਣਯੋਗ ਹੈ ਕਿ ਚਿਖਲੀ ਸ਼ਹਿਰ 'ਚ 26 ਅਪ੍ਰੈਲ 2019 ਦੀ ਰਾਤ 2 ਨੌਜਵਾਨਾਂ ਨੇ ਇਕ 9 ਸਾਲ ਦੀ ਮਾਸੂਮ ਨਾਲ ਗੈਂਗਰੇਪ ਕੀਤਾ ਸੀ। ਜਦੋਂ ਮਾਸੂਮ ਆਪਣੇ ਮਾਤਾ-ਪਿਤਾ ਨਾਲ ਸੁੱਤੀ ਹੋਈ ਸੀ ਤਾਂ 2 ਨੌਜਵਾਨ ਉਸ ਨੂੰ ਚੁੱਕ ਕੇ ਲੈ ਸ਼ਹਿਰ ਦੀ ਸੁੰਨਸਾਨ ਜਗ੍ਹਾ ਲੈ ਗਏ, ਜਿੱਥੇ ਉਸ ਨਾਲ ਗੈਂਗਰੇਪ ਕੀਤਾ। ਇਸ ਘਟਨਾ ਤੋਂ ਬਦ ਲੋਕ ਦੋਸ਼ੀਆਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰਨ ਦੀ ਮੰਗ ਕਰ ਰਹੇ ਸਨ।

ਲਾੜੀ ਦੀ ਤਰ੍ਹਾਂ ਸਜਾਇਆ ਗਿਆ ਪੁਲਿਸ ਸਟੇਸ਼ਨ, ਚਲਾਏ ਗਏ ਪਟਾਕੇ      

ਚਿਖਲੀ ਪੁਲਿਸ ਦੇ ਸਾਰੇ ਕਰਮੀਆਂ ਨੇ ਇਸ ਪੀੜਤ ਪਰਿਵਾਰ ਦੀ ਹਰ ਸੰਭਵ ਮਦਦ ਦੀ ਕੋਸ਼ਿਸ਼ ਕੀਤੀ ਸੀ। ਪੀੜਤਾ ਦੇ ਪਿਤਾ ਦੀ ਸ਼ਿਕਾਇਤ 'ਤੇ ਦੋਸ਼ੀ ਸਾਗਰ ਵਿਸ਼ਵਨਾਥ ਬੋਰਕਰ ਅਤੇ ਨਿਖਿਲ ਸ਼ਿਵਾਜੀ ਗੋਲਾਈਤ ਖਿਲਾਫ਼ ਕੇਸ ਦਰਜ ਕੀਤਾ ਗਿਆ ਸੀ। ਜਿਸ ਤੋਂ ਬਾਅਦ ਦੋਸ਼ੀਆਂ ਵਿਰੁੱਧ ਕੋਰਟ 'ਚ ਕੇਸ ਚੱਲਿਆ ਅਤੇ ਇਕ ਸਾਲ ਬਾਅਦ ਹੁਣ ਦੋਵੇਂ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਹੈ।

-PTCNews

Related Post