ਜਨਮ ਦਿਨ 'ਤੇ ਵਿਸ਼ੇਸ਼: 38 ਸਾਲ ਦੇ ਹੋਏ ਧੋਨੀ, ਜਾਣੋ, ਕਿਵੇਂ ਹੋਈ ਸੀ ਭਾਰਤੀ ਟੀਮ 'ਚ ਚੋਣ

By  Jashan A July 7th 2019 01:52 PM -- Updated: July 7th 2019 01:57 PM

ਜਨਮ ਦਿਨ 'ਤੇ ਵਿਸ਼ੇਸ਼: 38 ਸਾਲ ਦੇ ਹੋਏ ਧੋਨੀ, ਜਾਣੋ, ਕਿਵੇਂ ਹੋਈ ਸੀ ਭਾਰਤੀ ਟੀਮ 'ਚ ਚੋਣ,ਭਾਰਤੀ ਟੀਮ ਦੇ ਸਾਬਕਾ ਕਪਤਾਨ ਤੇ ਕੈਪਟਨ ਕੂਲ ਦੇ ਨਾਮ ਨਾਲ ਦੁਨੀਆ ਭਰ 'ਚ ਪ੍ਰਸਿੱਧ ਮਹਿੰਦਰ ਸਿੰਘ ਧੋਨੀ ਅੱਜ ਆਪਣਾ 38ਵਾਂ ਜਨਮ ਦਿਨ ਮਨਾਉਣਗੇ। 7 ਜੁਲਾਈ 1981 'ਚ ਰਾਂਚੀ ਵਿਖੇ ਉਹਨਾਂ ਦਾ ਜਨਮ ਹੋਇਆ ਸੀ।

ਭਾਰਤੀ ਟੀਮ 'ਚ ਧੋਨੀ ਨੂੰ ਮੌਕਾ ਤਾਂ ਮਿਲ ਗਿਆ ਪਰ ਉਹ ਪਹਿਲੇ ਮੈਚ ਜ਼ੀਰੋ 'ਤੇ ਆਊਟ ਹੋ ਗਏ ਤੇ ਇਸ ਤੋਂ ਬਾਅਦ ਕਈ ਮੈਚਾਂ 'ਚ ਧੋਨੀ ਦਾ ਬੱਲਾ ਨਹੀਂ ਚੱਲਿਆ ਪਰ 2005 'ਚ ਪਾਕਿਸਤਾਨ ਵਿਰੁੱਧ ਖੇਡੀ ਗਈ ਪਾਰੀ ਧੋਨੀ ਦੀ ਜ਼ਿੰਦਗੀ ਟਰਨਿੰਗ ਪੁਆਇੰਟ ਸਾਬਤ ਹੋਇਆ ਤੇ ਉਨ੍ਹਾਂ ਨੇ 123 ਗੇਂਦਾਂ 'ਤੇ 148 ਦੌੜਾਂ ਦੀ ਧਮਾਕੇਦਾਰ ਪਾਰੀ ਖੇਡੀ, ਜਿਸ ਤੋਂ ਬਾਅਦ ਧੋਨੀ ਕਦੇ ਨਹੀਂ ਰੁਕੇ ਤੇ ਇੱਕ ਤੋਂ ਬਾਅਦ ਇੱਕ ਰਿਕਾਰਡ ਬਣਾਉਂਦੇ ਚਲੇ ਗਏ। ਅੱਜ ਵੀ ਧੋਨੀ ਨਭਾਰਤੀ ਟੀਮ ਲਈ ਅਹਿਮ ਭੂਮਿਕਾ ਨਿਭਾ ਰਹੇ ਹਨ।

-PTC News

Related Post