Municipal Election Results : ਮਜੀਠਾ ਦੇ 13 ਵਾਰਡਾਂ 'ਚੋਂ 10 'ਤੇ ਅਕਾਲੀ ਦਲ,ਇੱਕ 'ਤੇ ਆਜ਼ਾਦ ਅਤੇ 2 'ਤੇ ਕਾਂਗਰਸ ਜੇਤੂ

By  Shanker Badra February 17th 2021 10:09 AM

ਮਜੀਠਾ : 14 ਫਰਵਰੀ ਨੂੰ ਹੋਈਆਂ ਪੰਜਾਬ ਦੀਆਂ 8 ਨਗਰ ਨਿਗਮਾਂ ਅਤੇ 109 ਨਗਰ ਕੌਸਲਾਂ ਅਤੇ ਨਗਰ ਪੰਚਾਇਤਾਂ ਦੀਆਂ ਆਮ/ਜ਼ਿਮਨੀ ਚੋਣਾਂ ਦੇ ਨਤੀਜੇ ਆਉਣੇ ਸ਼ੁਰੂ ਹੋ ਗਏ ਹਨ। ਇਸ ਦੌਰਾਨ ਕਈ ਥਾਵਾਂ 'ਤੇ ਮਿਊਂਸਪਲ ਚੋਣਾਂ ਦੇ ਨਤੀਜੇ ਸਾਹਮਣੇ ਆ ਚੁੱਕੇ ਹਨ। ਨਗਰ ਨਿਗਮ ਤੇ ਨਗਰ ਕੌਂਸਲ ਦੀਆਂ ਚੋਣਾਂ ਨੂੰ ਸਿਆਸੀ ਪਾਰਟੀਆਂ 2022 ਦੇ ਸੈਮੀਫਾਈਨਲ ਵਜੋਂ ਵੇਖ ਰਹੀਆਂ ਹਨ। ਇਸ ਲਈ ਇਨ੍ਹਾਂ ਚੋਣਾਂ ਦੇ ਨਤੀਜੇ ਪੰਜਾਬ ਦਾ ਸਿਆਸੀ ਦ੍ਰਿਸ਼ ਤੈਅ ਕਰਨਗੇ।

Majitha Municipal Election Results on Akali Dal won 10 wards and Congress won 2 Municipal Election Results : ਮਜੀਠਾ ਦੇ 13 ਵਾਰਡਾਂ 'ਚੋਂ 10 'ਤੇ ਅਕਾਲੀ ਦਲ,ਇੱਕ 'ਤੇ ਆਜ਼ਾਦ ਅਤੇ 2 'ਤੇ ਕਾਂਗਰਸ ਜੇਤੂ

ਇਨ੍ਹਾਂ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਅੱਜ ਵੋਟਾਂ ਦੀ ਗਿਣਤੀ ਦੇ ਨਾਲ ਹੀ ਸ਼ੁਰੂ ਹੋ ਗਿਆ ਹੈ। ਮਜੀਠਾ ਦੇ ਕੁੱਲ 13 ਵਾਰਡਾਂ 'ਚੋਂ 10 ਸ਼੍ਰੋਮਣੀ ਅਕਾਲੀ ਦਲ, ਇੱਕ ਆਜ਼ਾਦਅਤੇ 2 ਕਾਂਗਰਸੀ ਉਮੀਦਵਾਰ ਜਿੱਤ ਗਿਆ ਹੈ। ਇਸ ਦੇ ਨਾਲ ਹੀ ਪੱਟੀ ਦੇ 2 ਨੰਬਰ ਵਾਰਡ ਤੋਂ ਅਕਾਲੀ ਉਮੀਦਵਾਰ ਧਰਮਿੰਦਰ ਸਿੰਘ 60 ਵੋਟਾਂ ਨਾਲ ਜੇਤੂ ਰਹੇ ਹਨ। ਇਸ ਦੇ ਇਲਾਵਾ 9 -4 ਨੰਬਰ 'ਤੇ ਕਾਂਗਰਸ ਜੇਤੂ ਅਤੇ 3,6,7 'ਤੇ ਆਮ ਆਦਮੀ ਪਾਰਟੀ ਜੇਤੂ ਹੈ।

Majitha Municipal Election Results on Akali Dal won 10 wards and Congress won 2 Municipal Election Results : ਮਜੀਠਾ ਦੇ 13 ਵਾਰਡਾਂ 'ਚੋਂ 10 'ਤੇ ਅਕਾਲੀ ਦਲ,ਇੱਕ 'ਤੇ ਆਜ਼ਾਦ ਅਤੇ 2 'ਤੇ ਕਾਂਗਰਸ ਜੇਤੂ

ਦੱਸਣਯੋਗ ਹੈ ਕਿ ਰਾਜ ਚੋਣ ਕਮਿਸ਼ਨ ਵਲੋਂ ਨਗਰ ਨਿਗਮ ਮੋਹਾਲੀ ਦੇ 2 ਬੂਥਾਂ 'ਤੇ ਅੱਜ ਦੁਬਾਰਾ ਵੋਟਾਂ ਪੁਆਉਣ ਦੇ ਹੁਕਮ ਦਿੱਤੇ ਗਏ ਹਨ। ਇਹਨਾਂ ਦੋਵਾਂ ਬੂਥਾਂ 'ਤੇ ਅੱਜ 4.00 ਵਜੇ ਤੱਕ ਮੁੜ ਤੋਂ ਵੋਟਾਂ ਪੈਣਗੀਆਂ। ਵੋਟਾਂ ਦੀ ਗਿਣਤੀ ਦਾ ਕਾਰਜ ਹੁਣ ਗਿਣਤੀ 18 ਫਰਵਰੀ, 2021 ਨੂੰ ਸਵੇਰੇ 9 ਵਜੇ ਤੋਂ ਸ਼ੁਰੂ ਹੋਵੇਗਾ।

Majitha Municipal Election Results on Akali Dal won 10 wards and Congress won 2 Municipal Election Results : ਮਜੀਠਾ ਦੇ 13 ਵਾਰਡਾਂ 'ਚੋਂ 10 'ਤੇ ਅਕਾਲੀ ਦਲ,ਇੱਕ 'ਤੇ ਆਜ਼ਾਦ ਅਤੇ 2 'ਤੇ ਕਾਂਗਰਸ ਜੇਤੂ

ਦੱਸ ਦੇਈਏ ਕਿ ਪੰਜਾਬ ਚੋਣ ਕਮਿਸ਼ਨ ਮੁਤਾਬਕ ਇਨ੍ਹਾਂ ਚੋਣਾਂ 'ਚ ਕਾਂਗਰਸ ਨੇ 2037, ਸ਼੍ਰੋਮਣੀ ਅਕਾਲੀ ਦਲ ਨੇ 1569, ਭਾਜਪਾ ਨੇ 1003, ਆਮ ਆਦਮੀ ਪਾਰਟੀ ਨੇ 1006 ਅਤੇ ਬਸਪਾ ਨੇ 106 ਉਮੀਦਵਾਰ ਚੋਣ ਮੈਦਾਨ 'ਚ ਉਤਾਰੇ ਸਨ। ਇਸੇ ਤਰ੍ਹਾਂ 2832 ਆਜ਼ਾਦ ਉਮੀਦਵਾਰ ਵੀ ਆਪਣੀ ਕਿਸਮਤ ਅਜ਼ਮਾ ਰਹੇ ਹਨ।ਇਨ੍ਹਾਂ ਚੋਣਾਂ 'ਚ ਕੁੱਲ 9,222 ਉਮੀਦਵਾਰ ਚੋਣ ਮੈਦਾਨ 'ਚ ਨਿੱਤਰੇ ਸਨ।

-PTCNews

Related Post