ਮਜੀਠੀਆ ਨੇ ਚੰਨੀ 'ਤੇ ਕਸਿਆ ਤੰਜ, ਕਿਹਾ ਦੋਵੇਂ ਸੀਟਾਂ ਤੋਂ ਹਾਰ ਸੂਬਾ ਛੱਡ ਭੱਜਿਆ ਸਾਬਕਾ CM

By  Jasmeet Singh August 16th 2022 04:56 PM -- Updated: August 16th 2022 07:09 PM

ਜਲੰਧਰ, 16 ਅਗਸਤ: ਜ਼ਮਾਨਤ 'ਤੇ ਬਾਹਰ ਆਏ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਦਾ ਫਗਵਾੜਾ ਵਿਖੇ ਪਹੁੰਚਣ 'ਤੇ ਵਿਧਾਨ ਸਭਾ ਹਲਕਾ ਫਗਵਾੜਾ ਅਤੇ ਫਿਲੋਰ ਦੇ ਅਕਾਲੀ ਬਸਪਾ ਵਰਕਰਾਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਇਸ ਮੋਕੇ ਗੱਲਬਾਤ ਕਰਦਿਆਂ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਪਿਛਲੀ ਕਾਂਗਰਸ ਸਰਕਾਰ ਵੱਲੋਂ ਉਨਾਂ 'ਤੇ ਝੂਠਾ ਮਾਮਲਾ ਦਰਜ ਕਰਵਾਇਆ ਗਿਆ ਸੀ, ਜਿਸ ਤੋਂ ਬਾਅਦ ਮਾਨਯੋਗ ਅਦਾਲਤ ਵੱਲੋਂ ਉਨ੍ਹਾਂ ਨੂੰ ਜ਼ਮਾਨਤ ਦੇ ਦਿੱਤੀ ਗਈ ਹੈ।



ਉਨਾਂ ਕਿਹਾ ਕਿ ਇਤਿਹਾਸ ‘ਚ ਪਹਿਲੀ ਵਾਰ ਹੋਇਆ ਹੋਵੇਗਾ ਕਿ 2 ਸੀਟਾਂ ਤੋਂ ਮਜੋੂਦਾ ਮੁੱਖ ਮੰਤਰੀ ਚੋਣ ਲੜ ਰਿਹਾ ਹੋਵੇ ਤੇ ਦੋਵੇਂ ਸੀਟਾਂ ਤੋਂ ਉਹ ਹਾਰ ਗਿਆ ਹੋਵੇ ਤੇ ਹਾਰ ਤੋਂ ਬਾਅਦ ਸੂਬਾ ਹੀ ਛੱਡ ਗਿਆ ਹੋਵੇ। ਸਿੱਧੂ ਬਾਰੇ ਤੰਜ ਕਸੱਦਿਆ ਉਨਾਂ ਕਿਹਾ ਕਿ ਜਿਹੜੇ ਸਰਕਾਰ ਵੇਲੇ ਵੱਡੇ ਵੱਡੇ ਦਾਅਵੇ ਕਰ ਰਿਹਾ ਸੀ ਉਸਨੂੰ ਗੁਰੂ ਮਹਾਰਾਜ ਨੇ ਜਵਾਬ ਦੇ ਦਿੱਤਾ, ਜੋ ਕਿ ਮੇਰੇ ਨਾਲ ਹੀ ਜੇਲ੍ਹ ਵਿੱਚ ਬੰਦ ਹੈ ਪਰ ਉਹ ਉਸ ਦੇ ਭਲੇ ਲਈ ਵੀ ਅਰਦਾਸ ਕਰਦੇ ਹਨ।

ਗੰਨਾ ਕਿਸਾਨਾ 'ਤੇ ਬੋਲਦਿਆ ਉਨਾਂ ਕਿਹਾ ਕਿ 72 ਕਰੋੜ ਰੁਪਏ ਦੀ ਅਦਾਇਗੀ ਸਰਕਾਰ ਨੂੰ ਜਲਦ ਤੋਂ ਜਲਦ ਕਰਵਾਉਣੀ ਚਾਹੀਦੀ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਅਦਾਇਗੀ ਦੇ ਨਾਲ ਨਾਲ ਗੰਨੇ ਦਾ ਰੇਟ ਜੋ ਕਿ ਪਿਛਲੀ ਸਰਕਾਰ ਤਹਿ ਕਰਕੇ ਗਈ ਸੀ ਉਸ ਰੇਟ ਯੂਪੀ ਅਤੇ ਹਰਿਆਣਾ ਦੇ ਰੇਟ ਤੋਂ ਵੱਧ ਪੰਜਾਬ ਦੇ ਕਿਸਾਨਾ ਨੂੰ ਮਿਲਣਾ ਚਾਹੀਦਾ ਹੈ।



ਆਮ ਆਦਮੀ ਪਾਰਟੀ ਦੀ ਸਰਕਾਰ 'ਤੇ ਬੋਲਦਿਆ ਕਿਹਾ ਕਿ ਇਸ ਸਰਕਾਰ ਤੋਂ 5 ਮਹੀਨੇ ਵਿੱਚ ਲੋਕਾਂ ਦਾ ਮੋਹ ਭੰਗ ਹੋਣ ਲੱਗ ਪਿਆ ਹੈ, ਜਿਸ ਦਾ ਸੰਗਰੂਰ ਦੀ ਜ਼ਿਮਨੀ ਚੋਣ ਵਿੱਚ ਹੋਈ ਹਾਰ ਤੋਂ ਪਤਾ ਲੱਗਦਾ ਹੈ। ਜਿਕਰਯੋਗ ਹੈ ਕਿ ਬਿਕਰਮਜੀਤ ਸਿੰਘ ਮਜੀਠੀਆ ਜੇਲ੍ਹ ਵਿੱਚੋਂ ਰਿਹਾ ਹੋਣ ਤੋਂ ਬਾਅਦ ਪਰਿਵਾਰ ਸਮੇਤ ਖਟਕੜ ਕਲਾ ਵਿਖੇ ਸ਼ਹੀਦੇ ਆਜ਼ਮ ਭਗਤ ਸਿੰਘ ਜੀ ਦੀ ਸਮਾਰਕ 'ਤੇ ਨਤਮਸਤਕ ਹੋਣ ਤੋਂ ਬਾਅਦ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਅੰਮ੍ਰਿਤਸਰ ਜਾ ਰਹੇ ਸਨ।



ਇਸ ਮੋਕੇ ਅਕਾਲੀ ਦਲ ਦੇ ਹਲਕਾ ਇੰਨਚਾਰਜ ਜਥੇਦਾਰ ਸਰਵਨ ਸਿੰਘ ਕੁਲਾਰ ਨੇ ਜਿੱਥੇ ਬਿਕਰਮ ਸਿੰਘ ਮਜੀਠੀਆ ਦਾ ਫਗਵਾੜਾ ਆਉਣ 'ਤੇ ਧੰਨਵਾਦ ਕੀਤਾ ਉਥੇ ਹੀ ਉਨਾਂ ਕਿਹਾ ਕਿ ਆਉਣ ਵਾਲੀਆਂ 2027 ਦੀਆਂ ਚੋਣਾਂ ਵਿੱਚ ਪੰਜਾਬ ਵਿੱਚ ਮੁੜ ਤੋਂ ਅਕਾਲੀ ਦਲ ਦੀ ਸਰਕਾਰ ਬਣੇਗੀ।


ਇਹ ਵੀ ਪੜ੍ਹੋ: ਲੋਕਾਂ ਨੂੰ ਮਹਿੰਗਾਈ ਦੀ ਮਾਰ, 2 ਰੁਪਏ ਪ੍ਰਤੀ ਲੀਟਰ ਮਹਿੰਗਾ ਹੋਇਆ ਦੁੱਧ



-PTC News

Related Post