Eyelashes Tips: ਅੱਖਾਂ 'ਤੇ ਨਕਲੀ ਪਲਕਾਂ ਲਗਾਉਂਦੇ ਸਮੇਂ ਤੁਹਾਨੂੰ ਕਿਹੜੀਆਂ ਗੱਲਾਂ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ? ਜਾਣੋ
Eyelashes Tips: ਵੈਸੇ ਤਾਂ ਆਪਣੀ ਪਲਕਾਂ ਨੂੰ ਹੋਰ ਸੁੰਦਰ ਬਣਾਉਣ ਲਈ, ਜ਼ਿਆਦਾਤਰ ਕੁੜੀਆਂ ਨਕਲੀ ਪਲਕਾਂ ਲਾਉਂਦੀਆਂ ਹਨ। ਦੱਸ ਦਈਏ ਕਿ ਅਜਿਹੇ ਕਰਦੇ ਸਮੇਂ ਤੁਹਾਨੂੰ ਕੁਝ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਚਾਹੀਦਾ ਹੈ ਨਹੀਂ ਤਾਂ ਅੱਖਾਂ ਨਾਲ ਜੁੜੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਕਿਉਂਕਿ ਕੁੜੀਆਂ ਆਪਣੀਆਂ ਪਲਕਾਂ ਨੂੰ ਖੂਬਸੂਰਤ ਬਣਾਉਣ ਲਈ ਬਹੁਤ ਕੁਝ ਕਰਦੀਆਂ ਹਨ। ਅਜਿਹੇ 'ਚ ਕੁਝ ਕੁੜੀਆਂ ਨਕਲੀ ਪਲਕਾਂ ਦੀ ਵਰਤੋਂ ਕਰਦੀਆਂ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਨਕਲੀ ਪਲਕਾਂ ਲਗਾਉਣ ਨਾਲ ਅੱਖਾਂ ਨੂੰ ਨੁਕਸਾਨ ਹੋ ਸਕਦਾ ਹੈ। ਜੇਕਰ ਨਹੀਂ ਤਾਂ ਇਹ ਖਬਰ ਤੁਹਾਡੇ ਲਈ ਹੈ। ਕਿਉਂਕਿ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਨਕਲੀ ਪਲਕਾਂ ਲਗਾਉਂਦੇ ਸਮੇਂ ਤੁਹਾਨੂੰ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਤਾਂ ਆਉ ਜਾਣਦੇ ਹਾਂ ਉਨ੍ਹਾਂ ਗੱਲਾਂ ਬਾਰੇ
ਇਨ੍ਹਾਂ ਗੱਲਾਂ ਦਾ ਧਿਆਨ ਰੱਖੋ
ਇੱਕ ਰਿਪੋਰਟ ਤੋਂ ਪਤਾ ਲੱਗਿਆ ਹੈ ਕਿ ਤੁਹਾਨੂੰ ਅੱਖਾਂ 'ਤੇ ਨਕਲੀ ਪਲਕਾਂ ਲਗਾਉਂਦੇ ਸਮੇਂ ਸਾਵਧਾਨ ਰਹਿਣਾ ਚਾਹੀਦਾ ਹੈ। ਕਿਉਂਕਿ ਜੇਕਰ ਇਨ੍ਹਾਂ ਨੂੰ ਠੀਕ ਤਰ੍ਹਾਂ ਨਾਲ ਨਾ ਲਗਾਇਆ ਜਾਵੇ ਤਾਂ ਇਹ ਅੱਖਾਂ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਦੱਸ ਦਈਏ ਕਿ ਤੁਹਾਨੂੰ ਆਪਣੀਆਂ ਅੱਖਾਂ ਦੇ ਹਿਸਾਬ ਨਾਲ ਨਕਲੀ ਪਲਕਾਂ ਦਾ ਆਕਾਰ ਚੁਣਨਾ ਚਾਹੀਦਾ ਹੈ, ਜੇਕਰ ਤੁਸੀਂ ਪਹਿਲੀ ਵਾਰ ਨਕਲੀ ਪਲਕਾਂ ਲਗਾ ਰਹੇ ਹੋ, ਤਾਂ ਤੁਹਾਨੂੰ ਹਲਕੀਆਂ ਪਲਕਾਂ ਦੀ ਚੋਣ ਕਰਨੀ ਚਾਹੀਦੀ ਹੈ। ਤੁਸੀਂ ਆਪਣੀਆਂ ਅੱਖਾਂ ਦੇ ਆਕਾਰ ਦੇ ਮੁਤਾਬਕ ਆਪਣੀਆਂ ਪਲਕਾਂ ਨੂੰ ਕੱਟ ਸਕਦੇ ਹੋ, ਅਜਿਹਾ ਕਰਨ ਲਈ, ਨਕਲੀ ਪਲਕਾਂ ਨੂੰ ਆਪਣੀਆਂ ਪਲਕਾਂ 'ਤੇ ਰੱਖੋ ਅਤੇ ਬਾਕੀ ਬਚੇ ਹਿੱਸਿਆਂ ਨੂੰ ਕੱਟ ਦਿਓ।
ਦੱਸ ਦਈਏ ਕਿ ਤੁਹਾਨੂੰ ਨਕਲੀ ਪਲਕਾਂ ਦੇ ਕਿਨਾਰੇ 'ਤੇ ਗੂੰਦ ਲਗਾਉਣੀ ਚਾਹੀਦੀ ਹੈ, ਕਿਉਂਕਿ ਅਜਿਹਾ ਕਰਨ ਨਾਲ ਪਲਕਾਂ ਚੰਗੀ ਤਰ੍ਹਾਂ ਚਿਪਕ ਜਾਣਗੀਆਂ। ਪਰ ਧਿਆਨ ਰੱਖੋ ਕਿ ਬਹੁਤ ਜ਼ਿਆਦਾ ਗੂੰਦ ਦੀ ਵਰਤੋਂ ਕਰਨ ਨਾਲ ਪਲਕਾਂ ਸਟਿੱਕੀ ਹੋ ਸਕਦੀਆਂ ਹਨ। ਗੂੰਦ ਲਗਾਉਣ ਤੋਂ ਬਾਅਦ ਇਸ ਨੂੰ ਕੁਝ ਦੇਰ ਸੁੱਕਣ ਦਿਓ। ਇਸ ਤੋਂ ਇਲਾਵਾ ਤੁਹਾਨੂੰ ਪਲਕਾਂ ਨੂੰ ਹਟਾਉਣ ਵੇਲੇ ਵੀ ਸਾਵਧਾਨ ਰਹਿਣ ਦੀ ਲੋੜ ਹੁੰਦੀ ਹੈ। ਇਸ ਲਈ ਤੁਸੀਂ ਮੇਕਅੱਪ ਰਿਮੂਵਰ 'ਚ ਡੁਬੋਇਆ ਹੋਇਆ ਸੂਤੀ ਵਰਤ ਸਕਦੇ ਹੋ। ਤੁਸੀਂ ਆਪਣੀਆਂ ਨਕਲੀ ਪਲਕਾਂ 'ਤੇ ਮਸਕਾਰਾ ਵੀ ਲਗਾ ਸਕਦੇ ਹੋ ਤਾਂ ਜੋ ਉਹ ਕੁਦਰਤੀ ਦਿੱਖ ਸਕਣ।
ਅੱਖਾਂ 'ਚ ਜਲਣ ਹੋ ਸਕਦੀ ਹੈ:
ਜੇਕਰ ਤੁਸੀਂ ਨਕਲੀ ਪਲਕਾਂ ਲਗਾਉਂਦੇ ਸਮੇਂ ਆਪਣੀਆਂ ਅੱਖਾਂ 'ਚ ਜਲਣ ਮਹਿਸੂਸ ਕਰਦੇ ਹੋ, ਤਾਂ ਤੁਹਾਨੂੰ ਤੁਰੰਤ ਹਟਾ ਦੇਣਾ ਚਾਹੀਦਾ ਹੈ ਕਿਉਂਕਿ ਇਸ ਨਾਲ ਤੁਹਾਡੀਆਂ ਅੱਖਾਂ 'ਚ ਸੰਕਰਮਣ ਹੋ ਸਕਦਾ ਹੈ। ਨਾਲ ਹੀ ਤੁਹਾਨੂੰ ਇਹ ਵੀ ਧਿਆਨ 'ਚ ਰੱਖਣਾ ਚਾਹੀਦਾ ਹੈ ਕਿ ਤੁਸੀਂ ਸੌਂਦੇ ਸਮੇਂ ਕਦੇ ਵੀ ਨਕਲੀ ਪਲਕਾਂ ਨਾ ਲਗਾਉ। ਦਸ ਦਈਏ ਕਿ ਕੁਝ ਲੋਕਾਂ ਨੂੰ ਨਕਲੀ ਪਲਕਾਂ ਲਗਾਉਣ ਵੇਲੇ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਜੇਕਰ ਅਜਿਹਾ ਹੁੰਦਾ ਹੈ, ਤਾਂ ਤੁਹਾਨੂੰ ਯਕੀਨੀ ਤੌਰ 'ਤੇ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ।
- PTC NEWS