ਮਲੇਰਕੋਟਲਾ 'ਚ ਅਪਾਹਜ ਨੌਜਵਾਨਾਂ ਵੱਲੋਂ ਲਗਾਇਆ ਗਿਆ ਮੁਫ਼ਤ ਮੈਡੀਕਲ ਕੈਂਪ, ਗਰੀਬ ਅਪਾਹਜ ਤੋਂ ਕਰਵਾਇਆ ਉਦਘਾਟਨ

By  Jashan A January 28th 2019 02:25 PM -- Updated: January 28th 2019 02:29 PM

ਮਲੇਰਕੋਟਲਾ 'ਚ ਅਪਾਹਜ ਨੌਜਵਾਨਾਂ ਵੱਲੋਂ ਲਗਾਇਆ ਗਿਆ ਮੁਫ਼ਤ ਮੈਡੀਕਲ ਕੈਂਪ, ਗਰੀਬ ਅਪਾਹਜ ਤੌ ਕਰਵਾਇਆ ਉਦਘਾਟਨ,ਮਲੇਰਕੋਟਲਾ: ਮਲੇਰਕੋਟਲਾ 'ਚ ਪਹਿਲੀ ਵਾਰ ਅਪਾਹਜ ਨੋਜਵਾਨ ਲੜਕੇ ਲੜਕੀਆ ਵੱਲੋ ਮੁਫਤ ਮੈਡੀਕਲ ਕੈਂਪ ਸਾਰੇ ਲੋਕਾਂ ਲਈ ਲਗਾਇਆ ਗਿਆ ਅਤੇ ਕੈਂਪ ਦਾ ਉਦਘਾਟਨ ਕਿਸੇ ਲੀਡਰ ਜਾਂ ਅਧਿਕਾਰੀ ਤੌ ਕਰਵਾਉਣ ਦੀ ਥਾਂ ਇੱਕ ਗਰੀਬ ਅਪਾਹਜ ਤੌ ਕਰਵਾਇਆ ਗਿਆ।ਜੋ ਹੋਰ ਲੋਕਾਂ ਲਈ ਮਿਸਾਲ ਹੈ। [caption id="attachment_247290" align="aligncenter" width="300"]malerkotla ਮਲੇਰਕੋਟਲਾ 'ਚ ਅਪਾਹਜ ਨੌਜਵਾਨਾਂ ਵੱਲੋਂ ਲਗਾਇਆ ਗਿਆ ਮੁਫ਼ਤ ਮੈਡੀਕਲ ਕੈਂਪ, ਗਰੀਬ ਅਪਾਹਜ ਤੋਂ ਕਰਵਾਇਆ ਉਦਘਾਟਨ[/caption] ਬਹੁਤ ਸਾਰੀਆ ਸੰਸਥਾ ,ਕਲੱਬ,ਅਤੇ ਹੋਰ ਅਜਿਹੇ ਲੋਕ ਹਨ। ਜੋ ਸਮਾਜ ਲਈ ਸਮੇਂ ਸਮੇਂ 'ਤੇ ਕੁਝ ਕਰਦੇ ਹੀ ਰਹਿੰਦੇ ਹਨ ਤਾਂ ਜੋ ਗਰੀਬ ਲੋਕਾਂ ਨੂੰ ਫਾਇਦਾ ਹੋ ਸਕੇ। [caption id="attachment_247291" align="aligncenter" width="300"]malerkotla ਮਲੇਰਕੋਟਲਾ 'ਚ ਅਪਾਹਜ ਨੌਜਵਾਨਾਂ ਵੱਲੋਂ ਲਗਾਇਆ ਗਿਆ ਮੁਫ਼ਤ ਮੈਡੀਕਲ ਕੈਂਪ, ਗਰੀਬ ਅਪਾਹਜ ਤੌ ਕਰਵਾਇਆ ਉਦਘਾਟਨ[/caption] ਆਮ ਦੇਖਿਆ ਹੋਵੇਗਾ ਕਿ ਜਦੋ ਬੱਸ ਟਰੇਨ 'ਚ ਸਫਰ ਕਰਦੇ ਹਾਂ ਤਾਂ ਅਪਾਹਜਾ ਲਈ ਸੀਟਾ ਦਾ ਇੰਤਜ਼ਾਮ ਕੀਤਾ ਹੁੰਦਾ ਹੈ ਤਾਂ ਜੋ ਇਹਨਾਂ ਨੂੰ ਕੋਈ ਪ੍ਰੇਸ਼ਾਨੀ ਨਾ ਹੋਵੇ। [caption id="attachment_247292" align="aligncenter" width="300"]malerkotla ਮਲੇਰਕੋਟਲਾ 'ਚ ਅਪਾਹਜ ਨੌਜਵਾਨਾਂ ਵੱਲੋਂ ਲਗਾਇਆ ਗਿਆ ਮੁਫ਼ਤ ਮੈਡੀਕਲ ਕੈਂਪ, ਗਰੀਬ ਅਪਾਹਜ ਤੋਂ ਕਰਵਾਇਆ ਉਦਘਾਟਨ[/caption] ਪੀਟੀਸੀ ਨਿਊਜ਼ ਦੀ ਟੀਮ ਨਾਲ ਗੱਲਬਾਤ ਕਰਦਿਆਂ ਡਾਕਟਰਾ ਨੇ ਕਿਹਾ ਕਿ ਸਭ ਨੂੰ ਆਪਣੀ ਸਿਹਤ ਦਾ ਬਹੁਤ ਧਿਆਨ ਰੱਖਣਾ ਚਾਹੀਦਾ ਹੈ।ਹੁਣ ਸਵਾਈਨ ਫਲੂ ਦੀ ਬਿਮਾਰੀ ਬਹੁਤ ਜਿਆਦਾ ਚੱਲ ਰਹੀ ਹੈ ਇਸ ਦਾ ਸਹੀ ਸਮੇਂ 'ਤੇ ਇਲਾਜ਼ ਨਾ ਹੋਣ ਕਾਰਨ ਮੌਤਾਂ ਵੀ ਹੋ ਰਹੀਆ ਹਨ।ਇਸ ਬਿਮਾਰੀ ਦੀਆਂ ਤਿੰਨ ਸਟੇਜਾਂ ਹਨ।ਜਦੋ ਕੋਈ ਵੀ ਬਿਮਾਰੀ ਲੱਗਦੀ ਹੈ ਤਾ ਤੁਰੰਤ ਡਾਕਟਰ ਨੁੰ ਦਿਖਾਉਣਾ ਚਾਹੀਦਾ ਨਾ ਕਿ ਖੁਦ ਹੀ ਇਲਾਜ਼ ਕਰਨ। -PTC News

Related Post