ਮਲੇਰਕੋਟਲਾ: ਮੁਸਲਿਮ ਭਾਈਚਾਰੇ ਨੇ ਫਿਰ ਦਿਖਾਈ ਭਾਈਚਾਰਕ ਸਾਂਝ, ਮਹਾਸ਼ਿਵਰਾਤਰੀ ਦੇ ਚੱਲਦਿਆਂ ਲਗਾਇਆ ਲੰਗਰ, ਦੇਖੋ ਤਸਵੀਰਾਂ

By  Jashan A March 4th 2019 03:53 PM

ਮਲੇਰਕੋਟਲਾ: ਮੁਸਲਿਮ ਭਾਈਚਾਰੇ ਨੇ ਫਿਰ ਦਿਖਾਈ ਭਾਈਚਾਰਕ ਸਾਂਝ, ਮਹਾਸ਼ਿਵਰਾਤਰੀ ਦੇ ਚੱਲਦਿਆਂ ਲਗਾਇਆ ਲੰਗਰ, ਦੇਖੋ ਤਸਵੀਰਾਂ,ਮਲੇਰਕੋਟਲਾ: ਜਿਥੇ ਅੱਜ ਦੇਸ਼ ਦੁਨੀਆਂ ਵਿੱਚ ਮਹਾਸ਼ਿਵਰਾਤਰੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ ਉਥੇ ਹੀ ਪੰਜਾਬ ਦੇ ਸ਼ਹਿਰ ਮਲੇਰਕੋਟਲਾ ਜਿਥੇ ਹਮੇਸ਼ਾ ਹੀ ਗੰਗਾਂ ਜਮਨੀ ਤਹਜੀਬ ਦੇਖਣ ਨੂੰ ਮਿਲਦੀ ਹੈ ਉਥੇ ਅੱਜ ਦੇ ਦਿਨ ਮੁਸ਼ਲਿਮ ਨੌਜਵਾਨਾਂ ਵੱਲੋਂ ਪੂਰੀਆਂ ਦਾ ਲੰਗਰ ਲਗਾ ਕੇ ਆਪਸੀ ਭਾਈਚਾਰਕ ਵਧਾਉਣ ਦਾ ਉਪਰਾਲਾ ਕੀਤਾ ਹੈ।

malerkotla ਮਲੇਰਕੋਟਲਾ: ਮੁਸਲਿਮ ਭਾਈਚਾਰੇ ਨੇ ਫਿਰ ਦਿਖਾਈ ਭਾਈਚਾਰਕ ਸਾਂਝ, ਮਹਾਸ਼ਿਵਰਾਤਰੀ ਦੇ ਚੱਲਦਿਆਂ ਲਗਾਇਆ ਲੰਗਰ, ਦੇਖੋ ਤਸਵੀਰਾਂ

ਇਸ ਕੀਤੇ ਗਏ ਉਧਮ ਦੀ ਹਰ ਵਿਆਕਤੀ ਵੱਲੋਂ ਸ਼ਲਾਘਾ ਕੀਤੀ ਗਈ।ਇਸ ਮੌਕੇ ਸਾਡੀ ਟੀਮ ਨੇ ਨੌਜਵਾਨਾਂ ਨਾਲ ਗੱਲਬਾਤ ਕੀਤੀ ਤਾਂ ਉਨਾਂ ਨੇ ਕਿਹਾ ਕਿ ਮਲੇਰਕੋਟਲਾ ਵਿਖੇ ਸਾਰੇ ਧਰਮਾਂ ਦੇ ਲੋਕ ਇੱਕ ਦੂਜੇ ਦੇ ਧਰਮਾਂ ਦੇ ਤਿਉਹਾਰ ਮਿਲ ਜੁਲ ਕੇ ਮਨਾਉਂਦੇ ਹਨ ਅਤੇ ਆਪਸੀ ਭਾਈਚਾਰਕ ਸਾਂਝ ਵਧਾਉਂਦੇ ਹਨ।

malerkotla ਮਲੇਰਕੋਟਲਾ: ਮੁਸਲਿਮ ਭਾਈਚਾਰੇ ਨੇ ਫਿਰ ਦਿਖਾਈ ਭਾਈਚਾਰਕ ਸਾਂਝ, ਮਹਾਸ਼ਿਵਰਾਤਰੀ ਦੇ ਚੱਲਦਿਆਂ ਲਗਾਇਆ ਲੰਗਰ, ਦੇਖੋ ਤਸਵੀਰਾਂ

ਇਸੀ ਰਿਵਾਈਤ ਨੂੰ ਅੱਗੇ ਤੋਰਦਿਆਂ ਉਨਾਂ ਵੱਲੋਂ ਵੀ ਅੱਜ ਦੇ ਮਹਾਸ਼ਿਵਰਾਤਰੀ ਦੇ ਦਿਨ ਹਿੰਦੂ ਭਾਈਚਾਰੇ ਲਈ ਲੰਗਰ ਦਾ ਪ੍ਰਬੰਧ ਕੀਤਾ ਗਿਆ ਹੈ।ਉਧਰ ਇਸ ਮੌਕੇ ਹਿੰਦੂ ਭਾਈਚਾਰੇ ਦੇ ਲੋਕਾਂ ਵੱਲੋਂ ਵੀ ਜਿਥੇ ਜੰਮ ਕੇ ਮੁਸਲਿਮ ਨੌਜਵਾਨਾਂ ਦੇ ਇਸ ਕੰਮ ਦੀ ਸ਼ਲਾਘਾ ਕੀਤੀ ਉਥੇ ਹੀ ਉਨਾਂ ਕਿਹਾ ਕਿ ਬਹੁਤ ਵਧੀਆ ਉਪਰਾਲਾ ਹੈ।

malerkotla ਮਲੇਰਕੋਟਲਾ: ਮੁਸਲਿਮ ਭਾਈਚਾਰੇ ਨੇ ਫਿਰ ਦਿਖਾਈ ਭਾਈਚਾਰਕ ਸਾਂਝ, ਮਹਾਸ਼ਿਵਰਾਤਰੀ ਦੇ ਚੱਲਦਿਆਂ ਲਗਾਇਆ ਲੰਗਰ, ਦੇਖੋ ਤਸਵੀਰਾਂ

ਜਿਸ ਨਾਲ ਗੰਗਾਂ ਜਮਨੀ ਤਹਜੀਬ ਨੂੰ ਅੱਗੇ ਵਧਾਇਆ ਜਾ ਰਿਹਾ ਹੈ,ਨਾਲ ਹੀ ਉਨਾਂ ਕਿਹਾ ਕਿ ਹੋਰਨਾਂ ਸਮਾਜ ਦੇ ਲੋਕਾਂ ਵੱਲੋਂ ਆਪਸੀ ਭਾਈਚਾਰੇ ਨੂੰ ਬਣਾ ਕੇ ਰੱਖਣਾ ਚਾਹੀਦਾ ਹੈ।ਅਤੇ ਮਲੇਰਕੋਟਲਾ ਸ਼ਹਿਰ ਤੋਂ ਸੇਧ ਲੈਣੀ ਚਾਹੀਦੀ ਹੈ।

-PTC News

Related Post