ਪੱਛਮੀ ਬੰਗਾਲ ’ਚ ਮਮਤਾ ਨੇ ਮਾਰੀ ਜਿੱਤ ਦੀ ਹੈਟ੍ਰਿਕ, ਸਿਆਸੀ ਹਸਤੀਆਂ ਵੱਲੋਂ ਵਧਾਈਆਂ ਦੀ ਲੱਗੀ ਝੜੀ

By  Jagroop Kaur May 2nd 2021 04:55 PM

 ਮਮਤਾ ਨੇ 1200 ਵੋਟਾਂ ਨਾਲ ਜਿੱਤੀ ਨੰਦੀਗਰਾਮ ਸੀਟ : ਮਮਤਾ ਨੇ 1200 ਵੋਟਾਂ ਨਾਲ ਜਿੱਤੀ ਨੰਦੀਗਰਾਮ ਸੀਟ ਮਮਤਾ ਬੈਨਰਜੀ ਨੇ ਨੰਦੀਗਰਾਮ ਵਿੱਚ ਸਖ਼ਤ ਮੁਕਾਬਲੇ ਤੋਂ ਬਾਅਦ ਸ਼ੁਭੇਂਦੁ ਅਧਿਕਾਰਕਰ ਨੂੰ 1200 ਵੋਟਾਂ ਨਾਲ ਹਰਾਇਆ। ਸਵੇਰ ਤੋਂ ਹੀ ਦੋਵਾਂ ਨੇਤਾਵਾਂ ਵਿਚਾਲੇ ਟਕਰਾਅ ਲਗਾਤਾਰ ਦੇਖਿਆ ਜਾ ਰਿਹਾ ਸੀ।

  Read MOre :ਚੋਣ ਨਤੀਜੇ: ਨੰਦੀਗ੍ਰਾਮ ਸੀਟ ਤੋਂ ਮਮਤਾ ਨੂੰ ਪਛਾੜਦੇ, ਭਾਜਪਾ ਨੂੰ ਮਿਲ ਰਿਹਾ ਵਾਧਾ ਮਨੀਸ਼ ਸਿਸੋਦੀਆ ਨੇ ਵੀ ਬੈਨਰਜੀ ਨੂੰ ਵਧਾਈ ਦਿੱਤੀ ਦਿੱਲੀ ਦੇ ਡਿਪਟੀ ਸੀਐਮ ਮਨੀਸ਼ ਸਿਸੋਦੀਆ ਨੇ ਟਵੀਟ ਕੀਤਾ - ਮਮਤਾ ਬੈਨਰਜੀ ਦੀਦੀ ਅਤੇ ਟੀਐਮਸੀ ਨੂੰ ਦਿਲੋਂ ਵਧਾਈਆਂ। ਤੁਸੀਂ ਅਣਥੱਕ ਸੰਘਰਸ਼ ਕੀਤਾ ਅਤੇ ਜੇਤੂ ਬਣਨ ਲਈ ਹਮਲਿਆਂ ਦਾ ਸਾਹਮਣਾ ਕੀਤਾ।   ਪੜ੍ਹੋ ਹੋਰ ਖ਼ਬਰਾਂ : ਪੰਜਾਬ ਵਿੱਚ ਅੱਜ ਸ਼ਾਮ 5 ਵਜੇ ਤੋਂ ਲੱਗੇਗਾ ਲੌਕਡਾਊਨ , ਪੜ੍ਹੋ ਕਿੱਥੇ – ਕਿੱਥੇ ਰਹਿਣਗੀਆਂ ਪਾਬੰਦੀਆਂ  ਨੰਦੀਗ੍ਰਾਮ ਸਣੇ ਬੰਗਾਲ ਦੇ ਕਈ ਇਲਾਕਿਆਂ ਚ ਮਿਲੀ ਜਿੱਤ ਤੋਂ ਬਾਅਦ ਪੰਜਾਬ ਦੇ ਸਿਆਸਤਦਾਨਾਂ ਨੇ ਵੀ ਮਮਤਾ ਬੈਨਰਜੀ ਨੂੰ ਵਧਾਈ ਦਿੱਤੀ ਜਿੰਨਾ ਵਿਚ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੀ ਸ਼ਾਮਿਲ ਹਨ

Related Post