ਮਮਦੋਟ : ਬੀ. ਐੱਸ. ਐੱਫ. ਨੇ 5 ਕਿੱਲੋ ਹੈਰੋਇਨ ਕੀਤੀ ਬਰਾਮਦ

By  Jashan A October 26th 2019 02:26 PM

ਮਮਦੋਟ : ਬੀ. ਐੱਸ. ਐੱਫ. ਨੇ 5 ਕਿੱਲੋ ਹੈਰੋਇਨ ਕੀਤੀ ਬਰਾਮਦ,ਮਮਦੋਟ: ਸਰਹੱਦੀ ਇਲਾਕੇ ਫਿਰੋਜ਼ਪੁਰ ਦੇ ਮਮਦੋਟ 'ਚੋਂ ਇੱਕ ਵਾਰ ਫਿਰ ਬੀ.ਐੱਸ.ਐੱਫ ਦੇ ਜਵਾਨਾਂ ਨੂੰ ਵੱਡੀ ਕਾਮਯਾਬੀ ਮਿਲੀ ਹੈ। ਮਿਲੀ ਜਾਣਕਾਰੀ ਮੁਤਾਬਕ ਸਰਹੱਦ 'ਤੇ ਚੌਂਕੀ ਮੱਬੋ ਕੇ ਵਿਖੇ ਕੰਡਿਆਲੀ ਤਾਰ ਤੋਂ ਪਾਰ ਸ਼ਨੀਵਾਰ ਸਵੇਰੇ ਸਾਢੇ 6 ਵਜੇ ਬੀ. ਐੱਸ. ਐੱਫ. ਵਲੋਂ ਚਲਾਏ ਗਏ ਸਰਚ ਆਪ੍ਰੇਸ਼ਨ ਦੌਰਾਨ ਜ਼ਮੀਨ ਵਿਚ ਦੱਬੀ ਹੋਈ 5 ਕਿੱਲੋ ਹੈਰੋਇਨ ਬਰਾਮਦ ਕੀਤੀ ਗਈ ਹੈ।

ਦੱਸਿਆ ਜਾ ਰਿਹਾ ਹੈ ਕਿ ਹੈਰੋਇਨ ਦੀ ਅੰਤਰਰਾਸ਼ਟਰੀ ਬਾਜ਼ਾਰ 'ਚ ਕੀਮਤ 25 ਕਰੋੜ ਰੁਪਏ ਹੈ। ਸੁਰੱਖਿਆ ਏਜੰਸੀਆਂ ਹੁਣ ਇਸ ਗੱਲ ਦੀ ਜਾਂਚ ਕਰਨ 'ਚ ਜੁਟੀਆਂ ਹਨ ਕਿ ਹੈਰੋਇਨ ਦੀ ਇਹ ਖੇਪ ਇਥੇ ਕਿਸ ਵਲੋਂ ਦੱਬੀ ਗਈ ਸੀ ਅਤੇ ਇਸ ਦੀ ਸਪਲਾਈ ਅੱਗੇ ਕਿੱਥੇ ਕੀਤੀ ਜਾਣੀ ਸੀ।

-PTC News

Related Post