ਜਗਦੀਸ ਟਾਈਟਲਰ ਖਿਲਾਫ ਕੋਈ ਕਰਵਾਈ ਨਹੀਂ ,ਜਿਨ੍ਹਾਂ ਨੇ ਇਨਸਾਫ ਮੰਗਿਆ ਉਨ੍ਹਾਂ 'ਤੇ ਮਾਮਲਾ ਦਰਜ:ਮਨਜੀਤ ਸਿੰਘ ਜੀ.ਕੇ.

By  Shanker Badra August 8th 2018 04:24 PM -- Updated: August 8th 2018 04:39 PM

ਜਗਦੀਸ ਟਾਈਟਲਰ ਖਿਲਾਫ ਕੋਈ ਕਰਵਾਈ ਨਹੀਂ ,ਜਿਨ੍ਹਾਂ ਨੇ ਇਨਸਾਫ ਮੰਗਿਆ ਉਨ੍ਹਾਂ 'ਤੇ ਮਾਮਲਾ ਦਰਜ:ਮਨਜੀਤ ਸਿੰਘ ਜੀ.ਕੇ.:ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਅੱਜ ਜਗਦੀਸ ਟਾਈਟਲਰ ਖਿਲਾਫ ਪ੍ਰੈਸ ਕਾਨਫੰਰਸ ਕੀਤੀ ਹੈ।ਉਨ੍ਹਾਂ ਨੇ ਕਿਹਾ ਕਿ ਜਿਹੜੇ 1984 ਦੇ ਦੰਗਿਆ ਦੇ ਮੁੱਖ ਦੋਸ਼ੀ ਜਗਦੀਸ ਟਾਈਟਲਰ ਵਰਗੇ ਹਨ ਉਨ੍ਹਾਂ ਖਿਲਾਫ ਕੋਈ ਕਰਵਾਈ ਨਹੀਂ ,ਜਿਨ੍ਹਾਂ ਨੇ ਇਨਸਾਫ ਮੰਗਿਆ ਉਨ੍ਹਾਂ 'ਤੇ ਮਾਮਲਾ ਦਰਜ ਕਰ ਲਿਆ ਹੈ।

ਮਨਜੀਤ ਸਿੰਘ ਜੀ.ਕੇ. ਨੇ ਕਿਹਾ ਕਿ ਜਗਦੀਸ ਟਾਈਟਲਰ ਤੋਂ ਕਿਸੇ ਵੀ ਪ੍ਰਕਾਰ ਦੀ ਮੁਆਫ਼ੀ ਨਹੀਂ ਮੰਗੀ ਜਾਵੇਗੀ।ਉਨ੍ਹਾਂ ਨੇ ਕਿਹਾ ਕਿ ਜੇਕਰ ਮੈਨੂੰ ਗ੍ਰਿਫ਼ਤਾਰ ਕਰ ਲਿਆ ਤਾਂ ਮੈਂ ਜਮਾਨਤ ਨਹੀਂ ਕਰਾਵਾਂਗਾ।ਉਨ੍ਹਾਂ ਨੇ ਕਿਹਾ ਕਿ ਕੋਰਟ ਨੂੰ ਟਾਈਟਲਰ ਦਾ ਨਾਰਕੋ ਤੇ ਲਾਈ ਡਿਟੈਕਟਰ ਟੈਸਟ ਕਰਾਉਣ ਦੀ ਅਪੀਲ ਕਰਾਂਗਾ।

ਮਨਜੀਤ ਸਿੰਘ ਜੀ.ਕੇ. ਨੇ ਮਾਮਲੇ 'ਚ ਸੀ.ਬੀ.ਆਈ. ਦੀ ਭੂਮਿਕਾ 'ਤੇ ਸਵਾਲ ਚੁੱਕੇ ਹਨ।ਉਨ੍ਹਾਂ ਨੇ ਕਿਹਾ ਕਿ ਸੀ.ਬੀ.ਆਈ. ਨੂੰ ਪਹਿਲਾ ਹੀ ਮਾਮਲੇ ਦੀ ਜਾਂਚ ਲਈ ਅਪੀਲ ਕੀਤੀ ਜਾ ਚੁੱਕੀ ਹੈ।

ਜ਼ਿਕਰਯੋਗ ਹੈ ਕਿ ਦਿੱਲੀ ਦੀ ਇੱਕ ਅਦਾਲਤ ਵੱਲੋਂ ਮਨਜੀਤ ਸਿੰਘ ਜੀ.ਕੇ. 'ਤੇ ਕੇਸ ਦਰਜ ਕੀਤਾ ਗਿਆ ਹੈ।ਟਾਈਟਲਰ ਨੇ ਜੀ.ਕੇ ‘ਤੇ ਇੱਕ ਵੀਡਿਓ ਨਾਲ ਛੇੜਛਾੜ ਕਰਕੇ ਉਸ ਨੂੰ ਪਬਲਿਕ ਵਿੱਚ ਵੰਡਣ ਦਾ ਆਰੋਪ ਲਗਾਇਆ ਹੈ।ਇਸ ਸਾਲ ਫਰਵਰੀ ਵਿੱਚ ਮਨਜੀਤ ਸਿੰਘ ਜੀ.ਕੇ ਨੇ ਇੱਕ ਪ੍ਰੈੱਸ ਕਾਨਫਰੰਸ ਵਿੱਚ ਇੱਕ ਵੀਡੀਓ ਜਾਰੀ ਕਰ ਆਰੋਪ ਲਗਾਇਆ ਸੀ ਕਿ ਟਾਈਟਲਰ ਨੇ ਸਿੱਖ ਵਿਰੋਧੀ ਦੰਗਿਆ ਵਿੱਚ ਆਪਣੀ ਭੂਮਿਕਾ ਸਵੀਕਾਰ ਕਰ ਲਈ ਹੈ ।

-PTCNews

Related Post