ਸੁਖਬੀਰ -ਹਰਸਿਮਰਤ ਬਾਦਲ ਅੱਜ ਮਾਨਸਾ ਦੌਰੇ ‘ਤੇ, ਪੰਚਾਇਤੀ ਚੋਣਾਂ ਦੇ ਮੱਦੇਨਜ਼ਰ ਪਾਰਟੀ ਵਰਕਰਾਂ ਨਾਲ ਕਰਨਗੇ ਮੀਟਿੰਗਾਂ

By  Jashan A December 25th 2018 09:21 AM

ਸੁਖਬੀਰ -ਹਰਸਿਮਰਤ ਬਾਦਲ ਅੱਜ ਮਾਨਸਾ ਦੌਰੇ ‘ਤੇ, ਪੰਚਾਇਤੀ ਚੋਣਾਂ ਦੇ ਮੱਦੇਨਜ਼ਰ ਪਾਰਟੀ ਵਰਕਰਾਂ ਨਾਲ ਕਰਨਗੇ ਮੀਟਿੰਗਾਂ,ਮਾਨਸਾ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਕੇਂਦਰੀ ਫੂਡ ਅਤੇ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਅੱਜ ਮਾਨਸਾ ਦੌਰੇ 'ਤੇ ਹਨ। [caption id="attachment_231808" align="aligncenter" width="300"]harsimrat kaur badal ਸੁਖਬੀਰ -ਹਰਸਿਮਰਤ ਬਾਦਲ ਅੱਜ ਮਾਨਸਾ ਦੌਰੇ ‘ਤੇ, ਪੰਚਾਇਤੀ ਚੋਣਾਂ ਦੇ ਮੱਦੇਨਜ਼ਰ ਪਾਰਟੀ ਵਰਕਰਾਂ ਨਾਲ ਕਰਨਗੇ ਮੀਟਿੰਗਾਂ[/caption] ਦੱਸ ਦੇਈਏ ਕਿ 30 ਦਸੰਬਰ ਨੂੰ ਹੋਣ ਵਾਲੀਆਂ ਪੰਚਾਇਤੀ ਚੋਣਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਅੱਜ ਮਾਨਸਾ ਵਿਖੇ ਪਹੁੰਚ ਰਹੇ ਹਨ। ਜਿਸ ਦੌਰਾਨ ਉਹਨਾਂ ਵੱਲੋਂ ਹਲਕੇ ਦੇ ਮੋਹਰੀ ਪਾਰਟੀ ਵਰਕਰਾਂ, ਸਮੂਹ ਵਿੰਗਾਂ ਦੇ ਅਹੁਦੇਦਾਰਾਂ, ਪੰਚਾਂ, ਸਰਪੰਚਾਂ, ਜ਼ਿਲਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੇ ਮੌਜੂਦਾ ਤੇ ਸਾਬਕਾ ਮੈਂਬਰਾਂ,ਮਾਨਸਾ, ਬੁਢਲਾਡਾ ਅਤੇ ਸਰਦੂਲਗੜ੍ਹ ਮੌਜੂਦਾ ਤੇ ਸਾਬਕਾ ਕੌਂਸਲਰਾਂ ਨਾਲ ਜ਼ਰੂਰੀ ਮੀਟਿੰਗ ਕੀਤੀ ਜਾਵੇਗੀ। [caption id="attachment_231809" align="aligncenter" width="300"]sukbir and harsimrat ਸੁਖਬੀਰ -ਹਰਸਿਮਰਤ ਬਾਦਲ ਅੱਜ ਮਾਨਸਾ ਦੌਰੇ ‘ਤੇ, ਪੰਚਾਇਤੀ ਚੋਣਾਂ ਦੇ ਮੱਦੇਨਜ਼ਰ ਪਾਰਟੀ ਵਰਕਰਾਂ ਨਾਲ ਕਰਨਗੇ ਮੀਟਿੰਗਾਂ[/caption] ਇਸ ਮੌਕੇ ਭਵਿੱਖੀ ਨੀਤੀਆਂ ਬਾਰੇ ਵਿਚਾਰ ਵਟਾਂਦਰਾ ਕੀਤਾ ਜਾਵੇਗਾ।ਦੱਸ ਦੇਈਏ ਕਿ ਪਿਛਲੇ ਦਿਨੀ ਵੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਪੰਚਾਇਤੀ ਚੋਣਾਂ ਨੂੰ ਲੈ ਕੇ ਤਲਵੰਡੀ ਸਾਬੋ ਦਾ ਦੌਰਾ ਕੀਤਾ ਸੀ, ਜਿਸ ਦੌਰਾਨ ਉਹਨਾਂ ਨੇ ਚੋਣਾਂ ਨੂੰ ਲੈ ਕੇ ਸਮੂਹ ਪਾਰਟੀ ਵਰਕਰਾਂ ਨਾਲ ਮੀਟਿੰਗਾਂ ਕੀਤੀਆਂ ਸਨ। -PTC News

Related Post