ਮਾਨਸਾ : ਜਦੋਂ ਸਿਹਤ ਵਿਭਾਗ ਦੀ ਟੀਮ ਕੋਰੋਨਾ ਪੀੜਤ ਔਰਤ ਨੂੰ ਲੈਣ ਆਈ ਤਾਂ ਪਿੰਡ ਵਾਸੀਆਂ ਨੇ ਘੇਰੀ ਐਂਬੂਲੈਂਸ

By  Shanker Badra August 27th 2020 01:09 PM

ਮਾਨਸਾ : ਜਦੋਂ ਸਿਹਤ ਵਿਭਾਗ ਦੀ ਟੀਮ ਕੋਰੋਨਾ ਪੀੜਤ ਔਰਤ ਨੂੰ ਲੈਣ ਆਈ ਤਾਂ ਪਿੰਡ ਵਾਸੀਆਂ ਨੇ ਘੇਰੀ ਐਂਬੂਲੈਂਸ:ਮਾਨਸਾ : ਪੰਜਾਬ 'ਚ ਜਿੱਥੇ ਕੋਰੋਨਾ ਮਰੀਜ਼ਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ ,ਓਥੇ ਹੀ ਲੋਕ ਹੁਣ ਕੋਰੋਨਾ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਚੁੱਕ ਰਹੇ ਹਨ।ਮਾਨਸਾ ਦੇ ਪਿੰਡ ਬਛੂਆਣਾ ਵਿਖੇਪਿੰਡ ਵਾਸੀਆਂ ਵਲੋਂ ਸਿਹਤ ਵਿਭਾਗ ਦੀ ਐਂਬੂਲੈਂਸ ਨੂੰ ਘੇਰ ਰੋਸ਼ ਪ੍ਰਦਰਸ਼ਨ ਕੀਤਾ ਗਿਆ ਹੈ। [caption id="attachment_426454" align="aligncenter" width="300"] ਮਾਨਸਾ : ਜਦੋਂ ਸਿਹਤ ਵਿਭਾਗ ਦੀ ਟੀਮਕੋਰੋਨਾ ਪੀੜਤ ਔਰਤ ਨੂੰ ਲੈਣ ਆਈ ਤਾਂ ਪਿੰਡ ਵਾਸੀਆਂ ਨੇ ਘੇਰੀ ਐਂਬੂਲੈਂਸ[/caption] ਜਾਣਕਾਰੀ ਅਨੁਸਾਰ ਇਸ ਪਿੰਡ ਦੀ ਇਕ ਜਨਾਨੀ ਵਲੋਂ ਵਿਦੇਸ਼ ਜਾਣ ਲਈ ਕੋਰੋਨਾ ਟੈਸਟ ਕਰਵਾਇਆ ਗਿਆ ਸੀ। ਇਸ ਦੇ ਬਾਅਦ ਸਿਹਤ ਵਿਭਾਗ ਦੀ ਟੀਮ ਹਸਪਤਾਲ ਲੈ ਕੇ ਜਾਣ ਲਈ ਪੁਹੰਚ ਗਈ, ਜਿਨ੍ਹਾਂ ਦਾ ਪਿੰਡ ਵਾਸੀਆਂ ਵਲੋਂ ਜ਼ੋਰਦਾਰ ਵਿਰੋਧ ਕੀਤਾ ਗਿਆ ਹੈ। [caption id="attachment_426455" align="aligncenter" width="300"] ਮਾਨਸਾ : ਜਦੋਂ ਸਿਹਤ ਵਿਭਾਗ ਦੀ ਟੀਮਕੋਰੋਨਾ ਪੀੜਤ ਔਰਤ ਨੂੰ ਲੈਣ ਆਈ ਤਾਂ ਪਿੰਡ ਵਾਸੀਆਂ ਨੇ ਘੇਰੀ ਐਂਬੂਲੈਂਸ[/caption] ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਜੋ ਵੀ ਕੋਰੋਨਾ ਮਰੀਜ਼ ਹਸਪਤਾਲ ਜਾਂਦਾ ਹੈ। ਉਸਦੀ ਹਸਪਤਾਲ ਤੋਂ ਲਾਸ਼ ਹੀ ਵਾਪਸ ਆਉਂਦੀ ਹੈ। ਪਿੰਡ ਵਾਸੀਆਂ ਮੁਤਾਬਕ ਬੀਤੇ ਦਿਨ ਵੀ ਹਸਪਤਾਲ ਪ੍ਰਸ਼ਾਸਨ ਦੀ ਲਾਪਰਵਾਹੀ ਕਾਰਨ ਪਿੰਡ ਦੇ ਇਕ ਵਿਅਕਤੀ ਦੀ ਮੌਤ ਹੋ ਗਈ ਸੀ, ਜਿਸ ਕਾਰਨ ਉਹ ਆਪਣੇ ਮਰੀਜ਼ ਦਾ ਇਲਾਜ ਘਰ 'ਚ ਜਾਂ ਨਿੱਜੀ ਹਸਪਤਾਲ 'ਚ ਹੀ ਕਰਵਾਉਣਾ ਚਾਹੁੰਦੇ ਹਨ। ਓਧਰ ਦੂਜੇ ਪਾਸੇ ਪੀੜਤ ਦੀ ਧੀ ਮੁਤਾਬਕ ਮਾਤਾ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਹੋਣ ਦੀ ਪੁਸ਼ਟੀ ਹੋਣ 'ਤੇ ਉਹ ਉਨ੍ਹਾਂ ਦਾ ਇਲਾਜ ਘਰ 'ਚ ਹੀ ਕਰਵਾਉਣਾ ਚਾਹੁੰਦੇ ਹਨ ਪਰ ਸਿਹਤ ਵਿਭਾਗ ਵਲੋਂ ਜਬਰੀ ਮਰੀਜ਼ ਨੂੰ ਹਸਪਤਾਲ ਲੈ ਜਾਇਆ ਜਾ ਰਿਹਾ ਹੈ। ਐਂਬੂਲੈਂਸ ਚਾਲਕ ਨੇ ਦੱਸਿਆ ਕਿ ਜਦੋਂ ਉਹ ਪਿੰਡ 'ਚ ਔਰਤ ਨੂੰ ਲੈਣ ਆਏ ਤਾਂ ਪਿੰਡ ਵਾਸੀਆਂ ਵਲੋਂ ਉਨ੍ਹਾਂ ਦੀ ਗੱਡੀ ਦੀ ਚਾਬੀ ਕੱਢ ਲਈ ਗਈ ਹੈ। -PTCNews

Related Post