ਪਾਣੀ ਦੇ ਤੇਜ਼ ਵਹਾਅ ਕਾਰਨ ਪੁੱਲ ਸਮੇਤ ਰੁੜੇ ਕਈ ਲੋਕ, ਵੀਡੀਓ ਵਾਇਰਲ

By  Pardeep Singh January 17th 2022 03:50 PM -- Updated: January 17th 2022 04:23 PM

ਨਵੀਂ ਦਿੱਲੀ: ਸੋਸ਼ਲ ਮੀਡੀਆ ਉੱਤੇ ਇਕ ਅਜਿਹੀ ਵੀਡੀਓ ਵਾਇਰਲ ਹੋ ਰਹੀ ਹੈ। ਜਿਸ ਵਿੱਚ ਬ੍ਰਾਜ਼ੀਲ ਦੀ ਇਕ ਨਦੀਂ ਵਿੱਚ ਪਾਣੀ ਦੇ ਵਹਾਅ ਤੇਜ਼ ਹੋਣ ਕਾਰਨ ਪੁੱਲ ਰੁੜ ਜਾਂਦਾ ਹੈ ਅਤੇ ਪੁੱਲ ਉਤੇ ਚੱਲ ਰਹੇ ਲੋਕ ਵੀ ਰੁੜ ਜਾਂਦੇ ਹਨ। ਇਹ ਵੀਡੀਓ ਸੋਸ਼ਲ ਮੀਡੀਆ ਉਤੇ ਵਾਇਰਲ ਹੋ ਰਹੀ ਹੈ। ਇਹ ਵੀ ਵੀਡੀਓ ਬਹੁਤ ਡਰਾਉਣੀ ਲੱਗਦੀ ਹੈ।

ਤੁਸੀ ਇਸ ਵੀਡੀਓ ਵਿੱਚ ਸਪੱਸ਼ਟ ਵੇਖ ਸਕਦੇ ਹੋ ਕਿ ਪਾਣੀ ਦਾ ਵਹਾਅ ਤੇਜ਼ ਹੋਣ ਕਾਰਨ ਇੱਕ ਪੁੱਲ ਕਿਵੇਂ ਰੁੜ ਜਾਂਦਾ ਹੈ। ਪੁੱਲ ਉੱਤੇ ਲੋਕ ਪੈਦਲ ਤੁਰ ਜਾ ਰਹੇ ਹਨ ਅਤੇ ਅਗਲੇ ਪਲਾਂ ਵਿੱਚ ਹੋਣ ਹੋਣ ਵਾਲੀ ਦੁਰਘਟਨਾ ਤੋਂ ਅਣਜਾਨ ਹਨ। ਤੁਸੀਂ ਵੀਡੀਓ ਵਿੱਚ ਵੇਖ ਸਕਦੇ ਹੋ ਕਿਵੇਂ ਕੁੱਝ ਪਲਾਂ ਵਿੱਚ ਹੀ ਪੁੱਲ ਉੱਤੇ ਚੱਲਣ ਵਾਲੇ ਲੋਕ ਰੁੜ ਜਾਂਦੇ ਹਨ।

ਤੁਸੀਂ ਵੀਡੀਓ ਵਿੱਚ ਵੇਖ ਸਕਦੇ ਹੋ ਕਿ ਇਹ ਸਾਰੀ ਘਟਨਾ ਨੂੰ ਇਕ ਪਾਸੇ ਕਾਰ ਦੇ ਕੋਲ ਖੜ੍ਹੇ ਕੁਝ ਵਿਅਕਤੀ ਵੇਖ ਰਹੇ ਹਨ।ਜਦੋਂ ਇਹ ਸਾਰੀ ਘਟਨਾ ਨੂੰ ਆਸੇ ਪਾਸੇ ਖੜ੍ਹੇ ਲੋਕ ਵੇਖ ਰਹੇ ਹਨ ਪਰ ਕੋਈ ਵੀ ਉਨ੍ਹਾਂ ਜੀ ਮਦਦ ਕਰਨ ਲਈ ਕੋਈ ਵੀ ਅੱਗੇ ਨਹੀਂ ਆਉਂਦਾ ਹੈ। ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਿਹਾ ਹੈ।

ਇੰਸਟਾਗ੍ਰਾਮ ਉੱਤੇ ਇਹ ਵੀਡੀਓ ਵਾਇਰਲ ਹੋ ਰਿਹਾ ਹੈ। ਵੀਡੀਓ ਨੂੰ ਵੇਖ ਕੇ ਯੂਜ਼ਰਸ ਵੱਲੋਂ ਕੁਮੈਂਟ ਵੀ ਕੀਤੇ ਜਾ ਰਹੇ ਹਨ।ਯੂਜਰ ਵੱਲੋਂ ਵੱਖ-ਵੱਖ ਪ੍ਰਤੀਕਿਰਿਆ ਭੇਜੀ ਜਾ ਰਹੀ ਹੈ।

ਇਹ ਵੀ ਪੜ੍ਹੋ:14 ਨੂੰ ਨਹੀਂ ਹੁਣ 20 ਤਰੀਖ ਨੂੰ ਹੋਣਗੀਆਂ ਪੰਜਾਬ ਵਿਧਾਨ ਸਭਾ ਚੋਣਾਂ

-PTC News

Related Post