ਮੈਰਿਜ ਪੈਲੇਸ ਅੰਦਰ ਚੱਲ ਰਹੀਆਂ ਸੀ ਗੋਲੀਆਂ , ਬਾਹਰ ਕਾਰ 'ਚ ਬੈਠੇ ਰਹੇ ਲਾੜਾ-ਲਾੜੀ

By  Shanker Badra January 19th 2021 01:16 PM -- Updated: January 19th 2021 01:19 PM

ਮੈਰਿਜ ਪੈਲੇਸ ਅੰਦਰ ਚੱਲ ਰਹੀਆਂ ਸੀ ਗੋਲੀਆਂ , ਬਾਹਰ ਕਾਰ 'ਚ ਬੈਠੇ ਰਹੇ ਲਾੜਾ-ਲਾੜੀ:ਤਰਨਤਾਰਨ :  ਪੰਜਾਬ ਦੇ ਤਰਨਤਾਰਨ ਰੋਡ ‘ਤੇ ਸਥਿਤ ਮਾਹੀ ਪੈਲੇਸ ਵਿਖੇ ਵਿਆਹ ਸਮਾਗਮ ਵਿੱਚ ਪਹੁੰਚੇ ਲਾੜਾ -ਲਾੜੀ ਨੂੰ ਪੈਲੇਸ ਦੇ ਬਾਹਰ ਹੋ ਰੋਕਿਆ ਗਿਆ ਹੈ ,ਕਿਉਂਕਿ ਪੈਲੇਸ ਦੇ ਅੰਦਰ ਅਚਾਨਕ ਹੀ ਪੁਲਿਸ ਅਤੇ ਬਦਮਾਸ਼ਾਂ ਵਿਚਕਾਰ ਗੋਲੀਬਾਰੀ ਹੋ ਰਹੀ ਸੀ। ਇਸ ਦੌਰਾਨ ਲਾੜਾ ਬਾਹਰ ਕਾਰ ਵਿਚ ਇੰਤਜ਼ਾਰ ਕਰਦਾ ਰਿਹਾ ਅਤੇ ਅੰਦਰੋਂ ਗੋਲੀਬਾਰੀ ਦੀ ਆਵਾਜ਼ ਆ ਰਹੀ ਸੀ।

ਪੜ੍ਹੋ ਹੋਰ ਖ਼ਬਰਾਂ : ਅਸੀਂ ਦਿੱਲੀ ਅੰਦਰ ਹਰ ਹਾਲਤ 'ਚ ਕਰਾਂਗੇ ਟਰੈਕਟਰ ਪਰੇਡ , ਕਿਸਾਨਾਂ ਨੇ ਦਿੱਲੀ ਪੁਲਿਸ ਨੂੰ ਦੱਸਿਆ ਆਪਣਾ ਰੂਟ ਪਲਾਨ

Marriage Palace ch viah smagm doran chaliaa Firing , Bride and groom in Car ਮੈਰਿਜ ਪੈਲੇਸ ਅੰਦਰ ਚੱਲ ਰਹੀਆਂ ਸੀ ਗੋਲੀਆਂ , ਬਾਹਰ ਕਾਰ 'ਚ ਬੈਠੇ ਰਹੇ ਲਾੜਾ-ਲਾੜੀ

ਦਰਅਸਲ 'ਚ ਤਰਨਤਾਰਨ ਵਿੱਚ ਜਦੋਂ ਵਿਆਹ ਦੀਆਂ ਰਸਮਾਂ ਤੋਂ ਬਾਅਦ ਬਾਕੀ ਪ੍ਰੋਗਰਾਮ ਲਈ ਲਾੜਾ-ਲਾੜਾ  ਤਰਨਤਾਰਨ ਰੋਡ ‘ਤੇ ਸਥਿਤ ਮਾਹੀ ਪੈਲੇਸ ਦੇ ਬਾਹਰ ਪਹੁੰਚੇ ਤਾਂ ਪੁਲਿਸ ਨੇ ਉਨ੍ਹਾਂ ਨੂੰ ਅੰਦਰ ਜਾਣ ਤੋਂ ਰੋਕਿਆ। ਪੁਲਿਸ ਨੇ ਪੈਲੇਸ ਨੂੰ ਚਾਰੇ ਪਾਸਿਓਂ ਘੇਰਿਆ ਹੋਇਆ ਸੀ ਕਿਉਂਕਿ 5 ਲੁਟੇਰੇ ਪੈਲੇਸ ਅੰਦਰ ਲੁਕੇ ਹੋਏ ਸਨ ਅਤੇ ਉਹ ਲਗਾਤਾਰ ਗੋਲੀਆਂ ਚਲਾ ਰਹੇ ਸਨ। ਇਸ ਦੇ ਜਵਾਬ ਵਿਚ ਪੁਲਿਸ ਵੀ ਫ਼ਾਇਰਿੰਗ ਕਰ ਰਹੀ ਸੀ।

Marriage Palace ch viah smagm doran chaliaa Firing , Bride and groom in Car ਮੈਰਿਜ ਪੈਲੇਸ ਅੰਦਰ ਚੱਲ ਰਹੀਆਂ ਸੀ ਗੋਲੀਆਂ , ਬਾਹਰ ਕਾਰ 'ਚ ਬੈਠੇ ਰਹੇ ਲਾੜਾ-ਲਾੜੀ

ਜਦੋਂ ਪੁਲਿਸ ਲੁਟੇਰਿਆਂ ਦਾ ਪਿੱਛਾ ਕਰ ਰਹੀ ਸੀ ਤਾਂ ਉਹ ਭੱਜ ਕੇ ਮੈਰਿਜ ਪੈਲੇਸ ਵਿਚ ਛੁਪ ਗਏ। ਉਨ੍ਹਾਂ ਦਾ ਪਿੱਛਾ ਕਰਦੀ ਹੋਈ ਪੁਲਿਸ ਮੈਰਿਜ ਪੈਲੇਸ ਦੇ ਅੰਦਰ ਵੀ ਗਈ ਅਤੇ 3 ਘੰਟੇ ਲੁਟੇਰਿਆਂ ਅਤੇ ਪੁਲਿਸ ਵਿਚਾਲੇ ਮੁਕਾਬਲਾ ਹੋਇਆ। ਜਿਸ ਤੋਂ ਕਾਫ਼ੀ ਸਮੇਂ ਬਾਅਦ ਆਖਰਕਾਰ ਪੁਲਿਸ ਨੇ ਇੱਕ ਬਦਮਾਸ਼ਾਂ ਨੂੰ ਮੁਠਭੇੜ ਵਿੱਚ ਢੇਰ ਕਰ ਦਿੱਤਾ ਜਦਕਿ 4 ਹੋਰ ਜ਼ਖਮੀ ਹੋ ਗਏ ਹਨ।

Marriage Palace ch viah smagm doran chaliaa Firing , Bride and groom in Car ਮੈਰਿਜ ਪੈਲੇਸ ਅੰਦਰ ਚੱਲ ਰਹੀਆਂ ਸੀ ਗੋਲੀਆਂ , ਬਾਹਰ ਕਾਰ 'ਚ ਬੈਠੇ ਰਹੇ ਲਾੜਾ-ਲਾੜੀ

ਦੂਜੇ ਪਾਸੇ ਲਾੜਾ-ਲਾੜਾ ਫੁੱਲਾਂ ਨਾਲ ਸਜਾਈ ਇਕ ਕਾਰ ਵਿਚ ਬੈਠੇ ਪੈਲੇਸ ਦੇ ਬਾਹਰ ਉਡੀਕ ਕਰ ਰਹੇ ਸੀ ਅਤੇ ਅੰਦਰੋਂ ਗੋਲੀਬਾਰੀ ਦੀ ਆਵਾਜ਼ ਆ ਰਹੀ ਸੀ। ਇਸ ਦੌਰਾਨ ਬਰਾਤੀਆਂ ਨੂੰ ਮੈਰਿਜ ਪੈਲੇਸ ਦੇ ਬਾਹਰ ਘੁੰਮਦੇ ਦੇਖਿਆ ਗਿਆ। ਮਿਲੀ ਜਾਣਕਾਰੀ ਮੁਤਾਬਕ 5 ਗੈਂਗਸਟਰ ਜੋ ਕਿ ਕਈ ਲੁੱਟ-ਖੋਹ ਦੀਆਂ ਕਈ ਵਾਰਦਾਤਾਂ ਨੂੰ ਅੰਜਾਮ ਦੇ ਚੁੱਕੇ ਹਨ ਅਤੇ ਬੀਤੇ ਦਿਨੀਂ ਵੀ ਇਕ ਪੈਟਰੋਲ ਪੰਪ ‘ਤੇ ਲੁੱਟ ਦੀ ਵਾਰਦਾਤ ਕਰਕੇ ਭੱਜੇ ਸਨ।

Marriage Palace ch viah smagm doran chaliaa Firing , Bride and groom in Car ਮੈਰਿਜ ਪੈਲੇਸ ਅੰਦਰ ਚੱਲ ਰਹੀਆਂ ਸੀ ਗੋਲੀਆਂ , ਬਾਹਰ ਕਾਰ 'ਚ ਬੈਠੇ ਰਹੇ ਲਾੜਾ-ਲਾੜੀ

ਪੜ੍ਹੋ ਹੋਰ ਖ਼ਬਰਾਂ : ਸੂਰਤ 'ਚ ਵਾਪਰਿਆ ਦਰਦਨਾਕ ਸੜਕ ਹਾਦਸਾ, ਸੜਕ ਕਿਨਾਰੇ ਸੌਂ ਰਹੇ ਮਜ਼ਦੂਰਾਂ 'ਤੇ ਚੜ੍ਹਿਆ ਟਰੱਕ

ਲਾੜੀ ਦੇ ਦਾਦਾ ਮੰਨਾ ਸਿੰਘ ਨੇ ਦੱਸਿਆ ਕਿ ਉਸ ਦੀ ਪੋਤੀ ਦਾ ਵਿਆਹ ਇਸ ਮੈਰਿਜ ਪੈਲੇਸ ਵਿਖੇ ਹੋਣਾ ਸੀ, ਜਿਸ ਲਈ ਉਸਨੇ ਪਹਿਲਾਂ ਤੋਂ ਬੁਕਿੰਗ ਕਰਵਾ ਲਈ ਸੀ ਪਰ ਜਦੋਂ ਉਹ ਮਹਿਮਾਨਾਂ ਨਾਲ ਇਥੇ ਪਹੁੰਚਿਆ ਤਾਂ ਉਸਨੇ ਇੱਕ ਹੋਰ ਦ੍ਰਿਸ਼ ਵੇਖਿਆ।  ਪੈਲੇਸ ਦੇ ਬਾਹਰ ਗੋਲੀਆਂ ਚੱਲਣ ਦੀ ਆਵਾਜ਼ ਆਈ ਅਤੇ ਉਥੇ ਵੱਡੀ ਗਿਣਤੀ 'ਚ ਪੁਲਿਸ ਕਰਮਚਾਰੀਆਂ ਮੌਜੂਦ ਸਨ।

-PTCNews

Related Post