ਕਾਬੁਲ 'ਚ ਜ਼ਬਰਦਸਤ ਬੰਬ ​​ਧਮਾਕਾ, ਹਾਦਸੇ 'ਚ 20 ਦੀ ਮੌਤ, 29 ਤੋਂ ਵੱਧ ਜ਼ਖਮੀ

By  Riya Bawa September 30th 2022 11:26 AM

Afghanistan blast News: ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿਚ ਇਕ ਸਿੱਖਿਆ ਸੰਸਥਾਨ ਵਿਚ ਹੋਏ ਧਮਾਕੇ ਵਿਚ 19 ਲੋਕਾਂ ਦੀ ਮੌਤ ਹੋ ਗਈ ਅਤੇ 29 ਜ਼ਖਮੀ ਹੋ ਗਏ। ਪੁਲਿਸ ਨੇ ਸ਼ੁੱਕਰਵਾਰ ਨੂੰ ਕਿਹਾ ਹਮਲੇ ਦੀ ਜ਼ਿੰਮੇਵਾਰੀ ਲਈ ਤੁਰੰਤ ਕੋਈ ਦਾਅਵਾ ਨਹੀਂ ਕੀਤਾ ਗਿਆ ਹੈ। ਸਥਾਨਕ ਮੀਡੀਆ ਰਿਪੋਰਟਾਂ ਮੁਤਾਬਕ ਧਮਾਕਾ ਦਸ਼ਤੀ ਬਰਚੀ ਇਲਾਕੇ 'ਚ ਇਕ ਸਿੱਖਿਆ ਸੰਸਥਾਨ ਦੇ ਅੰਦਰ ਹੋਇਆ।

blast

ਗ੍ਰਹਿ ਮੰਤਰਾਲੇ ਵਿੱਚ ਤਾਲਿਬਾਨ ਦੁਆਰਾ ਨਿਯੁਕਤ ਕੀਤੇ ਗਏ ਬੁਲਾਰੇ ਅਬਦੁਲ ਨਫੀ ਟਾਕੋਰ ਨੇ ਵੇਰਵੇ ਦਿੱਤੇ ਬਿਨਾਂ ਕਿਹਾ ਕਿ ਧਮਾਕਾ ਤੜਕੇ ਸਮੇਂ ਵਿੱਚ ਹੋਇਆ। ਟਾਕੋਰ ਨੇ ਕਿਹਾ, ''ਸਾਡੀਆਂ ਟੀਮਾਂ ਨੂੰ ਮੌਕੇ 'ਤੇ ਭੇਜਿਆ ਗਿਆ ਹੈ। ਇਸ ਧਮਾਕੇ ਦੀ ਤੁਰੰਤ ਕਿਸੇ ਨੇ ਜ਼ਿੰਮੇਵਾਰੀ ਨਹੀਂ ਲਈ ਹੈ।

ਕਾਬੁਲ ਪੁਲਿਸ ਦੇ ਬੁਲਾਰੇ ਖਾਲਿਦ ਜ਼ਦਰਾਨ ਨੇ ਰਾਇਟਰਜ਼ ਨੂੰ ਦੱਸਿਆ, "ਇੱਕ ਇੰਸਟੀਚਿਊਟ ਦੇ ਅੰਦਰ ਇੱਕ ਧਮਾਕਾ ਹੋਇਆ, ਧਮਾਕੇ ਵਿੱਚ ਜਾਨੀ ਨੁਕਸਾਨ ਹੋਇਆ ਹੈ।" ਉਨ੍ਹਾਂ ਕਿਹਾ ਕਿ ਸੁਰੱਖਿਆ ਅਧਿਕਾਰੀ ਜਾਂਚ ਕਰਨ ਲਈ ਇਲਾਕੇ ਵਿੱਚ ਪਹੁੰਚ ਗਏ ਹਨ।

ਇਹ ਵੀ ਪੜ੍ਹੋ: ਮੁਹਾਲੀ 'ਚ ਝੂਲਾ ਟੁੱਟਣ ਦੇ ਮਾਮਲੇ 'ਚ ਪ੍ਰਬੰਧਕਾਂ ਦੀ ਗਲਤੀ ਆਈ ਸਾਹਮਣੇ, ਬਿਨਾਂ NOC ਤੋਂ ਚੱਲ ਰਹੇ ਸੀ ਝੂਲਾ

ਜ਼ਖਮੀਆਂ 'ਚੋਂ ਹੁਣ ਤੱਕ 27 ਲੋਕਾਂ ਨੂੰ ਇਲਾਜ ਲਈ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਫਿਲਹਾਲ ਕਿਸੇ ਵੀ ਅੱਤਵਾਦੀ ਸੰਗਠਨ ਨੇ ਇਸ ਧਮਾਕੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਦੱਸ ਦਈਏ ਕਿ ਤਾਲਿਬਾਨ ਨੂੰ ਅਫਗਾਨਿਸਤਾਨ ਦੀ ਸੱਤਾ 'ਤੇ ਕਾਬਜ਼ ਹੋਏ ਇਕ ਸਾਲ ਹੋ ਗਿਆ ਹੈ। ਅਜਿਹੇ 'ਚ ਪਹਿਲਾਂ ਹੀ ਗੰਭੀਰ ਆਰਥਿਕ ਸੰਕਟ ਨਾਲ ਜੂਝ ਰਹੇ ਦੇਸ਼ 'ਚ ਬੰਬ ਧਮਾਕਿਆਂ ਦੀ ਗਿਣਤੀ 'ਚ ਵਾਧਾ ਹੋਇਆ ਹੈ। ਕਾਬੁਲ ਵਿਚ ਬੀਤੇ ਵੀਰਵਾਰ ਨੂੰ ਹੋਏ ਬੰਬ ਧਮਾਕੇ ਵਿਚ ਤਾਲਿਬਾਨ ਦਾ ਇਕ ਪ੍ਰਮੁੱਖ ਨੇਤਾ ਮਾਰਿਆ ਗਿਆ ਸੀ। ਮਾਰੇ ਗਏ ਤਾਲਿਬਾਨ ਨੇਤਾ ਦੀ ਪਛਾਣ ਰਹੀਮਉੱਲ੍ਹਾ ਹੱਕਾਨੀ ਵਜੋਂ ਹੋਈ ਹੈ।

-PTC News

Related Post