ਸੁਖਪਾਲ ਖਹਿਰਾ ਨੂੰ ਲੱਗਿਆ ਵੱਡਾ ਝਟਕਾ, ਮਾਸਟਰ ਬਲਦੇਵ ਸਿੰਘ ਨੇ ਮੁੜ ਫੜ੍ਹਿਆ 'ਆਪ' ਦਾ ਪੱਲ੍ਹਾ

By  Jashan A October 16th 2019 05:15 PM -- Updated: October 16th 2019 05:20 PM

ਸੁਖਪਾਲ ਖਹਿਰਾ ਨੂੰ ਲੱਗਿਆ ਵੱਡਾ ਝਟਕਾ, ਮਾਸਟਰ ਬਲਦੇਵ ਸਿੰਘ ਨੇ ਮੁੜ ਫੜ੍ਹਿਆ 'ਆਪ' ਦਾ ਪੱਲ੍ਹਾ,ਚੰਡੀਗੜ੍ਹ: ਆਪੰਜਾਬ ਏਕਤਾ ਪਾਰਟੀ ਦੇ ਸਰਪ੍ਰਸਤ ਸੁਖਪਾਲ ਸਿੰਘ ਖਹਿਰਾ ਨੂੰ ਅੱਜ ਉਸ ਸਮੇਂ ਵੱਡਾ ਝਟਕਾ ਲੱਗਿਆ, ਜਦੋਂ ਮਾਸਟਰ ਬਲਦੇਵ ਸਿੰਘ ਨੇ ਮੁੜ ਤੋਂ ਆਪ ਦਾ ਪੱਲ੍ਹਾ ਫੜ੍ਹ ਲਿਆ।

ਮਾਸਟਰ ਬਲਦੇਵ ਸਿੰਘ ਨੇ 'ਆਪ' ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਅਤੇ ਹਰਪਾਲ ਚੀਮਾ ਦੀ ਅਗਵਾਈ ਵਿੱਚ ਦੁਬਾਰਾ ਘਰ ਵਾਪਸੀ ਕਰ ਲਈ ਹੈ।ਇਸ ਮੌਕੇ ਉਹਨਾਂ ਨੇ ਆਪਣੇ ਫੇਸਬੁੱਕ ਪੇਜ਼ 'ਤੇ ਪੋਸਟ ਸਾਂਝੀ ਕਰਦਿਆ ਸਾਰੇ ਗਿਲੇ-ਸ਼ਿਕਵੇ ਦੂਰ ਹੋਣ ਦੀ ਗੱਲ ਆਖੀ ਹੈ।

ਤੁਹਾਨੂੰ ਦੱਸ ਦਈਏ ਕਿ ਬਲਦੇਵ ਸਿੰਘ ਨੇ ਵਿਧਾਨ ਸਭਾ ਸਪੀਕਰ ਵੱਲੋਂ ਅਸਤੀਫਾ ਪ੍ਰਵਾਨ ਹੋਣ ਪਹਿਲਾਂ ਘਰ ਵਾਪਸੀ ਕਰ ਲਈ ਤੇ ਦਲ ਬਦਲੂ ਕਾਨੂੰਨ ਤਹਿਤ ਮੈਂਬਰਸ਼ਿਪ ਖਾਰਜ਼ ਹੋਣ ਦੀ ਤਲਵਾਰ ਬਲਦੇਵ ਸਿੰਘ ਦੇ ਸਿਰ 'ਤੇ ਲਟਕ ਰਹੀ ਹੈ।

ਹੋਰ ਪੜ੍ਹੋ:ਨਵਜੋਤ ਸਿੱਧੂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਭੇਜਿਆ ਅਸਤੀਫ਼ਾ

ਤੁਹਾਨੂੰ ਦੱਸ ਦਈਏ ਕਿ ਪਾਰਟੀ ਨਾਲ ਨਾਰਾਜ਼ਗੀ ਦੇ ਚੱਲਦੇ ਅਸਤੀਫਾ ਦੇ ਦਿੱਤਾ ਸੀ ਤੇ ਸੁਖਪਾਲ ਸਿੰਘ ਖਹਿਰਾ ਦੇ ਧੜੇ ਵਿੱਚ ਚਲੇ ਗਏ ਸਨ। ਉਹਨਾਂ ਨੇ ਲੋਕ ਸਭਾ ਚੋਣਾਂ ਦੌਰਾਨ ਪੰਜਾਬ ਏਕਤਾ ਪਾਰਟੀ ਦੇ ਚੋਣ ਨਿਸ਼ਾਨ 'ਤੇ ਫਰੀਦਕੋਟ ਤੋਂ ਚੋਣ ਲੜੀ ਸੀ।

-PTC News

Related Post