#MeToo ਦੇ ਅੜਿੱਕੇ ਚੜ੍ਹੇ ਮਾਰਕਫੈੱਡ ਜ਼ਿਲ੍ਹਾ ਮੈਨੇਜ਼ਰ ਨੂੰ ਕੀਤਾ ਮੁਅੱਤਲ

By  Joshi November 3rd 2018 05:53 PM -- Updated: November 3rd 2018 05:57 PM

#MeToo ਦੇ ਅੜਿੱਕੇ ਚੜ੍ਹੇ ਮਾਰਕਫੈੱਡ ਜ਼ਿਲ੍ਹਾ ਮੈਨੇਜ਼ਰ ਨੂੰ ਕੀਤਾ ਮੁਅੱਤਲ,ਚੰਡੀਗੜ੍ਹ: ਯੋਨ ਸ਼ੋਸ਼ਣ ਦੇ ਦੋਸ਼ਾਂ ਤਹਿਤ ਮਾਰਕਫੈੱਡ ਦੇ ਜ਼ਿਲ੍ਹਾ ਮੈਨੇਜ਼ਰ ਅੰਮ੍ਰਿਤਸਰ ਕੁਲਵਿੰਦਰ ਸਿੰਘ ਨੂੰ ਮੁਅੱਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਲਈ ਮਾਰਕਫੈੱਡ ਵੱਲੋਂ ਗਠਿਤ ਕਮੇਟੀ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮਾਰਕਫੈੱਡ ਦੇ ਜ਼ਿਲ੍ਹਾ ਮੈਨੇਜਰ ਕੁਲਵਿੰਦਰ ਸਿੰਘ ਉੱਪਰ ਵਿਭਾਗ ਦੀ ਹੀ ਮਹਿਲਾ ਕਰਮਚਾਰੀ ਵੱਲੋਂ ਹੀ ਜਿਨਸੀ ਸ਼ੋਸ਼ਣ ਦੇ ਲਾਏ ਦੋਸ਼ਾਂ ਉਪਰੰਤ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਆਦੇਸ਼ਾਂ ਤਹਿਤ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਕਥਿਤ ਦੋਸ਼ੀ ਅਧਿਕਾਰੀ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਹੈ ਅਤੇ ਇਸ ਦੌਰਾਨ ਉਸ ਦਾ ਹੈੱਡ ਕੁਆਟਰ ਮਾਰਕਫੈੱਡ ਦਾ ਚੰਡੀਗੜ੍ਹ ਸਥਿਤ ਮੁੱਖ ਦਫ਼ਤਰ ਹੋਵੇਗਾ। ਹੋਰ ਪੜ੍ਹੋ: ਗਲੋਬਲ ਕਬੱਡੀ ਲੀਗ: ਅੱਜ ਇਹਨਾਂ ਟੀਮਾਂ ਵਿਚਕਾਰ ਦੇਖਣ ਨੂੰ ਮਿਲੇਗੀ ਫਸਵੀਂ ਟੱਕਰ ਦੱਸਣਯੋਗ ਹੈ ਕਿ ਬੀਤੇ ਦਿਨ ਇੱਕ ਮਹਿਲਾ ਨੇ ਉਹਨਾਂ 'ਤੇ ਯੋਨ ਸੋਸ਼ਣ ਦਾ ਇਲਜ਼ਾਮ ਲਗਾਇਆ ਸੀ। ਇਸ ਮਾਮਲੇ ਸਬੰਧੀ ਔਰਤ ਨੇ ਕਿਹਾ ਸੀ ਕਿ ਮੈਂ ਇਸ ਦਫਤਰ ਵਿੱਚ ਪਿਛਲੇ 7 ਸਾਲ ਤੋਂ ਕੰਮ ਕਰ ਰਹੀ ਹਾ। ਨਾਲ ਹੀ ਉਹਨਾਂ ਨੇ ਇਹ ਵੀ ਦੱਸਿਆ ਕਿ 6 ਮਹੀਨੇ ਪਹਿਲਾਂ ਕੁਲਵਿੰਦਰ ਸਿੰਘ ਬਤੌਰ ਜ਼ਿਲਾ ਮੈਨੇਜ਼ਰ ਆਏ ਸਨ, ਜਿਸ ਦੀ ਬੁਰੀ ਨਜ਼ਰ ਪਿਛਲੇ ਕੁਝ ਸਮੇਂ ਤੋਂ ਉਸ ‘ਤੇ ਸੀ ਪਰ ਉਸ ਨੇ ਕਦੇ ਵੀ ਦਫ਼ਤਰ ‘ਚ ਕਿਸੇ ਨਾਲ ਇਸ ਬਾਰੇ ਗੱਲ ਨਹੀਂ ਕੀਤੀ। —PTC News

Related Post