ਲੌਕਡਾਊਨ ਦੇ ਐਲਾਨ ਨੇ ਪਰਵਾਸੀ ਮਜ਼ਦੂਰਾਂ ਦਾ ਕੀਤਾ ਇਹ ਹਾਲ, ਸਥਿਤੀ ਹੋ ਸਕਦੀ ਗੰਭੀਰ

By  Jagroop Kaur April 19th 2021 11:59 PM

ਚੰਡੀਗੜ੍ਹ : ਪੰਜਾਬ ਸਮੇਤ ਪੂਰੇ ਦੇਸ਼ ਵਿਚ ਕੋਵਿਡ ਦੇ ਕੇਸ ਤੇਜ਼ੀ ਨਾਲ ਵੱਧ ਰਹੇ ਹਨ। ਜਿਸ ਕਰਕੇ ਮਹਾਂਰਾਸਟਰ ,ਦਿੱਲੀ , ਰਾਜਸਥਾਨ ਤੋਂ ਬਾਅਦ ਹੁਣ ਪੰਜਾਬ ਅੰਦਰ ਵੀ ਲੌਕਡਾਊਨ ਵਰਗੀਆਂ ਸਖ਼ਤ ਪਾਬੰਦੀਆਂ ਲੱਗ ਗਈਆਂ ਹਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਮਵਾਰ ਨੂੰ ਸਖਤ ਪਾਬੰਦੀਆਂ ਦੇ ਆਦੇਸ਼ ਦਿੱਤੇ ਹਨ। ਇਨ੍ਹਾਂ ਸਖਤੀਆਂ ਵਿਚ ਨਾਈਟ ਕਰਫਿਊ ਦਾ ਸਮਾਂ ਵੀ ਘਟਾਇਆ ਗਿਆ ਹੈ।

ਪੜ੍ਹੋ ਹੋਰ ਖ਼ਬਰਾਂ : ਸ਼ਰਾਬ ਦੇ ਸ਼ੌਕੀਨਾਂ ਲਈ ਹੁਣ ਵੱਡੀ ਖ਼ਬਰ , ਚੰਡੀਗੜ੍ਹ ਪ੍ਰਸ਼ਾਸਨ ਨੇ ਲਿਆ ਅਹਿਮ ਫ਼ੈਸਲਾ  ਉਥੇ ਹੀ ਇਸ ਦੌਰਾਨ ਸਭ ਤੋਂ ਵੱਧ ਪਰਬਾਵਿਤ ਹੋਣ ਵਾਲੇ ਲੋਕਾਂ 'ਚ ਮਜਦੂਰ ਲੋਕ ਸ਼ਾਮਿਲ ਹਨ ਪਰਵਾਸੀ ਲੋਕ ਜੋ ਬਾਹਰੀ ਸ਼ਹਿਰਾਂ ਤੋਂ ਆਉਂਦੇ ਹਨ , ਉਹਨਾਂ ਲਈ ਇਹ ਸਮਾਂ ਸਭ ਤੋਂ ਵੱਧ ਔਖਾ ਹੈ , ਜਿੰਨਾ ਵੱਲੋਂ ਹੁਣ ਆਪਣੀ ਘਰ ਵਾਪਸੀ ਕੀਤੀ ਜਾ ਰਹੀ ਹੈ। ਦਿੱਲੀ ਸਰਕਾਰ ਅਤੇ LG ਵਿਚਾਲੇ ਹੋਈ ਬੈਠਕ ਤੋਂ ਬਾਅਦ ਸੋਮਵਾਰ ਰਾਤ 10 ਵਜੇ ਤੋਂ ਅਗਲੇ ਸੋਮਵਾਰ 26 ਅਪ੍ਰੈਲ ਸਵੇਰੇ 5 ਵਜੇ ਤੱਕ ਦਿੱਲੀ ਵਿੱਚ ਮੁੜ ਲਾਕਡਾਊਨ ਲਗਾਇਆ ਗਿਆ ਹੈ। ਦਿੱਲੀ ਵਿੱਚ ਲਗਾਤਾਰ ਕੋਰੋਨਾ ਦੇ ਰਿਕਾਰਡ ਮਾਮਲੇ ਦਰਜ ਹੋ ਰਹੇ ਸਨ, ਜਿਸ ਨੂੰ ਵੇਖਦੇ ਹੋਏ ਇਹ ਫੈਸਲਾ ਲਿਆ ਗਿਆ ਹੈ।

ਪੜ੍ਹੋ ਹੋਰ ਖ਼ਬਰਾਂ : ਅਰਵਿੰਦ ਕੇਜਰੀਵਾਲ ਨੇ ਕੀਤਾ ਵੱਡਾ ਐਲਾਨ , ਦਿੱਲੀ ‘ਚ ਅੱਜ ਰਾਤ ਤੋਂ ਮੁੜ ਲੱਗੇਗਾ

ਇਸ ਐਲਾਨ ਤੋਂ ਬਾਅਦ ਆਨੰਦ ਵਿਹਾਰ, ਕੌਸ਼ਾਬੀ ਬੱਸ ਅੱਡੇ ਤੋਂ ਯੂ.ਪੀ. ਅਤੇ ਬਿਹਾਰ ਦੇ ਦੂਰ ਦੁਰਾਡੇ ਸ਼ਹਿਰਾਂ ਦੇ ਪ੍ਰਵਾਸੀ ਲੋਕ ਪਲਾਇਨ ਕਰਣ ਲੱਗੇ ਹਨ। ਉਹ ਲਗਾਤਾਰ ਆਪਣੇ ਘਰਾਂ ਵੱਲ ਜਾ ਰਹੇ ਹਨ ਅਤੇ ਇੰਤਜ਼ਾਰ ਕਰ ਰਹੇ ਹਨ ਕਿ ਕਿਸੇ ਬੱਸ ਦੇ ਜ਼ਰੀਏ ਉਨ੍ਹਾਂ ਨੂੰ ਆਪਣੇ ਮੰਜ਼ਿਲ ਤੱਕ ਪੁੱਜਣ ਨੂੰ ਮਿਲ ਜਾਵੇ। ਇਸ ਦੇ ਚੱਲਦੇ ਆਨੰਦ ਵਿਹਾਰ ਅਤੇ ਕੌਸ਼ਾਬੀ ਬੱਸ ਅੱਡੇ 'ਤੇ ਭੀੜ ਵੱਧਦੀ ਜਾ ਰਹੀ ਹੈ।

ਮੁਸਾਫਰਾਂ ਦਾ ਕਹਿਣਾ ਸੀ ਕਿ ਕੋਰੋਨਾ ਸੰਕਰਮਣ ਬੇਕਾਬੂ ਤਰੀਕੇ ਨਾਲ ਵੱਧ ਰਿਹਾ ਹੈ। ਹਾਲਾਤ ਹੋਰ ਜ਼ਿਆਦਾ ਖ਼ਰਾਬ ਹੋਏ ਤਾਂ ਲਾਕਡਾਊਨ ਦੀ ਮਿਆਦ ਵੀ ਵਧਾਈ ਜਾ ਸਕਦੀ ਹੈ। ਅਜਿਹੇ ਵਿੱਚ ਉਨ੍ਹਾਂ ਲਈ ਪਰਿਵਾਰ ਚਲਾਉਣਾ ਮੁਸ਼ਕਲ ਹੋ ਜਾਵੇਗਾ। ਇਸ ਲਈ ਉਹ ਹੁਣ ਆਪਣੇ ਜੱਦੀ ਸਥਾਨ 'ਤੇ ਜਾ ਰਹੇ ਹਨ। ਤਾਂ ਜੋ ਉਹਨਾਂ ਨੂੰ ਬਾਹਰੀ ਸ਼ਹਿਰਾਂ ਵਿਚ ਕੱਜਲ ਖੁਆਰ ਨਾ ਹੋਣਾ ਪਵੇ।

Related Post