Milk Price Hike: ਅੱਜ ਤੋਂ ਦੁੱਧ ਹੋਇਆ ਮਹਿੰਗਾ, ਅਮੂਲ ਤੇ ਵੇਰਕਾ ਨੇ ਕੀਮਤਾਂ 'ਚ ਕੀਤਾ 2 ਰੁਪਏ ਵਾਧਾ

By  Riya Bawa October 16th 2022 09:44 AM -- Updated: October 16th 2022 09:46 AM

Milk Price Hike: ਤਿਉਹਾਰਾਂ ਦੇ ਸੀਜ਼ਨ 'ਤੇ ਆਮ ਲੋਕਾਂ ਨੂੰ ਮਹਿੰਗਾਈ ਦਾ ਇੱਕ ਹੋਰ ਝਟਕਾ ਲੱਗਾ ਹੈ। ਵੇਰਕਾ ਤੇ ਅਮੂਲ ਨੇ ਇੱਕ ਵਾਰ ਫ਼ਿਰ ਦੁੱਧ ਦੀ ਕੀਮਤ ਵਧਾ ਦਿੱਤੀ ਹੈ। ਵੇਰਕਾ ਨੇ ਇੱਕ ਕਿਲੋ ਦੁੱਧ ਦੀ ਕੀਮਤ (Milk Price) 'ਚ ਦੋ ਰੁਪਏ ਦਾ ਵਾਧਾ ਕੀਤਾ ਹੈ, ਜਦਕਿ ਅੱਧੇ ਕਿਲੋ ਦੇ ਪੈਕੇਟ ਵਿੱਚ ਇੱਕ ਰੁਪਏ ਦਾ ਵਾਧਾ ਕੀਤਾ ਗਿਆ ਹੈ। ਦੁੱਧ ਦੀਆਂ ਨਵੀਆਂ ਕੀਮਤਾਂ ਅੱਜ ਤੋਂ ਲਾਗੂ ਹੋਣਗੀਆਂ।

MilkPriceHike

ਮਿਲੀ ਜਾਣਕਾਰੀ ਦੇ ਮੁਤਾਬਿਕ ਵੇਰਕਾ ਨੇ 4 ਮਹੀਨਿਆਂ 'ਚ 2 ਵਾਰ ਦੁੱਧ ਦੇ ਰੇਟ ਵਧਾ ਦਿੱਤੇ ਹਨ, ਇਸ ਪਿੱਛੇ ਤਰਕ ਇਹ ਹੈ ਕਿ ਚਾਰਾ ਅਤੇ ਹੋਰ ਚੀਜ਼ਾਂ ਬਹੁਤ ਮਹਿੰਗੀਆਂ ਹੋ ਗਈਆਂ ਹਨ। ਅਜਿਹੀ ਸਥਿਤੀ 'ਚ ਦੁੱਧ ਦੇ ਰੇਟ ਬਣਾਏ ਜਾਣੇ ਚਾਹੀਦੇ ਹਨ, ਜਿਸ ਤੋਂ ਬਾਅਦ ਇਹ ਫ਼ੈਸਲਾ ਲਿਆ ਗਿਆ ਹੈ। ਤਿਉਹਾਰਾਂ ਦੇ ਸੀਜ਼ਨ ਵਿੱਚ ਦੁੱਧ ਦੀਆਂ ਕੀਮਤਾਂ ਵੱਧਣ ਤੋਂ ਬਾਅਦ ਆਮ ਲੋਕਾਂ ਨੂੰ ਵੱਡਾ ਝਟਕਾ ਲੱਗੇਗਾ। ਇਸ ਨਾਲ ਰਸੋਈ ਦਾ ਬਜਟ ਹਿੱਲ ਜਾਵੇਗਾ।

MilkPriceHike

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਅਮੂਲ ਅਤੇ ਮਦਰ ਡੇਅਰੀ ਤੋਂ ਬਾਅਦ ਵੇਰਕਾ ਨੇ ਦੁੱਧ ਦੀ ਕੀਮਤ ਵਧਾ ਦਿੱਤੀ ਸੀ। ਵੇਰਕਾ ਨੇ ਦੁੱਧ ਦੀ ਕੀਮਤ ਵਿੱਚ 2 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਸੀ। ਇਸ ਦੇ ਨਾਲ ਹੀ ਅਮੂਲ ਨੇ ਦਿੱਲੀ ਖੇਤਰ 'ਚ ਦੁੱਧ ਦੀਆਂ ਕੀਮਤਾਂ 'ਚ 2 ਰੁਪਏ ਦਾ ਵਾਧਾ ਕੀਤਾ ਹੈ। ਹੁਣ ਦਿੱਲੀ ਵਿੱਚ ਇੱਕ ਲੀਟਰ ਫੁੱਲ ਕਰੀਮ ਦੁੱਧ ਦੀ ਕੀਮਤ 63 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਇਸ ਤੋਂ ਪਹਿਲਾਂ ਅਗਸਤ ਵਿੱਚ ਵੀ ਦੁੱਧ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਗਿਆ ਸੀ।

ਨਵੀਆਂ ਦਰਾਂ (Milk Price)

GOLD 500 ਮਿਲੀਲੀਟਰ 32 ਰੁਪਏ

GOLD 1 ਲੀਟਰ 63 ਰੁਪਏ

GOLD 1.5 ਲੀਟਰ 93 ਰੁ

ਸ਼ਕਤੀ 500 ਮਿਲੀਲੀਟਰ 29 ਰੁਪਏ

ਸ਼ਕਤੀ 1 ਲੀਟਰ 57 ਰੁ

ਸ਼ਕਤੀ 1.5 ਲੀਟਰ 83 ਰੁਪਏ

GOLD 6 ਲੀਟਰ 360 ਰੁ

ਸ਼ਕਤੀ 6 ਲੀਟਰ 323 ਰੁਪਏ

-PTC News

Related Post