ਮੰਤਰੀ ਨਿਰਮਲਾ ਸੀਤਾਰਮਨ ਅੱਜ ਪੇਸ਼ ਕਰਨਗੇ ਬਜਟ

By  Pardeep Singh February 1st 2022 08:56 AM -- Updated: February 1st 2022 09:06 AM

ਨਵੀਂ ਦਿੱਲੀ: ਅੱਜ ਸੰਸਦ ਵਿੱਚ ਸਲਾਨਾ 2022-23 ਲਈ ਕੇਂਦਰੀ ਬਜਟ 2022 ਪੇਸ਼ ਹੋਵੇਗਾ। ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਬਜਟ ਪੇਸ਼ ਕਰਨਗੇ। ਇਸ ਬਜਟ ਵਿੱਚ ਸਰਕਾਰ ਵੱਲੋਂ ਜੀਡੀਪੀ ਵਿਕਾਸ ਦਰ ਨੂੰ ਹੁਲਾਰਾ ਦੇਣ ਵਾਲਾ ਹੋਣ ਦੀ ਆਸ ਕੀਤੀ ਜਾ ਰਹੀ ਹੈ।ਬਜਟ ਤੋਂ ਬਹੁਤ ਸਾਰੀਆਂ ਉਮੀਦਾਂ ਲਗਾਈਆ ਜਾ ਰਹੀਆ ਹਨ। ਮੰਨਿਆ ਜਾ ਰਿਹਾ ਹੈ ਕਿ ਵਿੱਤ ਮੰਤਰੀ ਟੈਕਸ ਦੇਣ ਵਾਲਿਆਂ ਲਈ ਕੁਝ ਰਾਹਤ ਦੇਣ ਦਾ ਐਲਾਨ ਕਰ ਸਕਦੇ ਹਨ। ਮਾਹਿਰਾਂ ਦਾ ਮੰਨਣਾ ਹੈ ਕਿ ਮੁਢਲੀ ਛੋਟ ਦੀ ਸੀਮਾ ਮੌਜੂਦਾ 2.5 ਲੱਖ ਰੁਪਏ ਤੋਂ ਵਧਾ ਕੇ 3 ਲੱਖ ਰੁਪਏ ਕੀਤੀ ਜਾ ਸਕਦੀ ਹੈ ਅਤੇ ਸੀਨੀਅਰ ਸਿਟੀਜਨਾਂ ਲਈ ਇਸ ਨੂੰ ਵਧਾ ਕੇ 3.5 ਲੱਖ ਰੁਪਏ ਕੀਤਾ ਜਾ ਸਕਦਾ ਹੈ।ਕੋਰੋਨਾ ਕਾਲ ਨੂੰ ਮੱਦੇਨਜ਼ਰ ਰੱਖਦੇ ਹੋਏ ਬਜਟ ਪੇਸ਼ ਹੋਵੇਗਾ। ਕੋਰੋਨਾ ਕਾਲ ਵਿੱਚ ਮੈਡੀਕਲ ਸਹੂਲਤਾਂ ਪੂਰਨ ਰੂਪ ਵਿੱਚ ਸਫਲਪੂਰਨ ਨਹੀਂ ਸਨ। ਇਸ ਬਜਟ ਵਿੱਚ ਆਸ ਕੀਤੀ ਜਾ ਰਹੀ ਹੈ ਕਿ ਮੈਡੀਕਲ ਢਾਂਚੇ ਨੂੰ ਮਜ਼ਬੂਤ ਕਰਨ ਲਈ ਅਹਿਮ ਪੈਕੇਜ ਦਿੱਤਾ ਜਾ ਸਕਦਾ ਹੈ। ਦੇਸ਼ ਵਿੱਚ ਆਕਸੀਜਨ ਦੇ ਪਲਾਂਟ, ਡਾਇਗਨੌਸਿਸ ਸੈਂਟਰ, ਵੈਂਟੀਲੇਟਰ, ਆਈਸੀਯੂ, ਗੰਭੀਰ ਦੇਖਭਾਲ ਸਹੂਲਤਾਂ ਨਾਲ ਲੈਸ ਕਰਨ ਦੀ ਲੋੜ ਹੈ। ਮੈਡੀਕਲ ਐਸੋਸੀਏਸ਼ਨ ਦੇ ਪ੍ਰਧਾਨ ਸਹਿਜਾਨੰਦ ਪ੍ਰਸਾਦ ਸਿੰਘ ਦਾ ਕਹਿਣਾ ਹੈ ਕਿ ਸਰਕਾਰ ਨੂੰ ਜੀਡੀਪੀ ਦੀ ਵੰਡ ਨੂੰ 1.2 ਫੀਸਦੀ ਤੋਂ ਵਧਾ ਕੇ 3.3 ਫੀਸਦੀ ਕਰਨਾ ਚਾਹੀਦਾ ਹੈ।  ਰੀਅਲ ਇਸਟੇਟ ਸੈਕਟਰ ਨੂੰ ਵੱਡਾ ਤੋਹਫਾ ਮਿਲ ਸਕਦਾ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਸਰਕਾਰ ਦੁਆਰਾ ਚੁੱਕੇ ਗਏ ਵਿਕਾਸ-ਮੁਖੀ ਕਦਮਾਂ ਨਾਲ ਰੀਅਲ ਇਸਟੇਟ ਸੈਕਟਰ ਨੂੰ ਮੁੜ ਖੜ੍ਹਾ ਕਰਨ ਲਈ ਵੱਡਾ ਤੋਹਫਾ ਮਿਲ ਸਕਦਾ ਹੈ। ਅੱਜ ਸੰਸਦ ਵਿੱਚ ਸਲਾਨਾ 2022-23 ਲਈ ਕੇਂਦਰੀ ਬਜਟ ਪੇਸ਼ ਕੀਤਾ ਜਾਵੇਗਾ ਅਤੇ ਬਜਟ ਤੋਂ ਹਰ ਖੇਤਰ ਬਹੁਤ ਸਾਰੀਆਂ ਉਮੀਦਾਂ ਲਗਾਈ ਬੈਠਾ ਹੈ। ਇਹ ਵੀ ਪੜ੍ਹੋ:ਪੰਜਾਬ 'ਚ ਕੋਰੋਨਾ ਦਾ ਕਹਿਰ , 24 ਘੰਟਿਆਂ 'ਚ 2415 ਨਵੇਂ ਕੇਸ, 30 ਮੌਤਾਂ -PTC News

Related Post