ਅੰਮ੍ਰਿਤਸਰ : ਬੱਚੇ ਸ਼ਰਾਰਤੀ ਹੁੰਦੇ ਹਨ ਇਹ ਤਾਂ ਸਭ ਜਾਣਦੇ ਹਨ। ਪਰ ਬੱਚਿਆਂ ਦੀ ਸ਼ਰਾਰਤ ਜਾਨਲੇਵਾ ਹੋਣਗੀਆਂ ਇਹ ਵੀ ਹੋ ਸਕਦੀ ਹੈ ਇਹ ਕਿਸੇ ਨੇ ਸੋਚਿਆ ਵੀ ਨਹੀਂ ਹੋਵੇਗਾ। ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਥਾਣਾ ਅਜਨਾਲਾ ਅਧੀਨ ਆਉਂਦੇ ਪਿੰਡ ਦੇ ਇਕ ਸਿਰਫਿਰੇ ਨੌਜਵਾਨ ਨੇ ਪਿੰਡ ਗੱਗੋਮਾਹਲ ਵਿਖੇ ਵੈਲਡਿੰਗ ਦੀ ਦੁਕਾਨ 'ਤੇ ਕੰਮ ਕਰਦੇ ਹੋਏ ਸੱਤਵੀਂ ਜਮਾਤ ਪੜ੍ਹਦੇ ਬੱਚੇ ਨਾਲ ਸ਼ਰਾਰਤ ਕਰਦੇ ਹੋਏ ਘਿਨਾਉਣੀ ਹਰਕਤ ਕੀਤੀ।
Amritsar newsਕਿ ਬੱਚੇ ਦੀ ਜਾਣ ਹੀ ਚਲੀ ਗਈ। ਦਰਅਸਲ ਦੀ ਪਖਾਨੇ ਵਾਲੀ ਜਗ੍ਹਾ 'ਚ ਨੋਜਲ ਨਾਲ ਹਵਾ ਭਰ ਦਿੱਤੀ, ਜਿਸ ਕਾਰਣ ਉਸਦੀ ਮੌਤ ਹੋ ਗਈ। ਮ੍ਰਿਤਕ ਬੱਚੇ ਦੇ ਪਿਤਾ ਪਰਮਜੀਤ ਸਿੰਘ ਵਾਸੀ ਗੱਗੋਮਾਹਲ ਨੇ ਪੁਲਿਸ ਅਧਿਕਾਰੀਆਂ ਨੂੰ ਦਿੱਤੇ ਬਿਆਨਾਂ 'ਚ ਦੱਸਿਆ ਕਿ ਉਸ ਦਾ ਸਭ ਤੋਂ ਛੋਟਾ ਮੁੰਡਾ ਅਨਮੋਲਪ੍ਰੀਤ ਸਿੰਘ ਸੱਤਵੀਂ ਜਮਾਤ 'ਚ ਪੜ੍ਹਦਾ ਸੀ ਅਤੇ ਸ਼ਾਮਪੁਰ ਦੀ ਵੈਲਡਿੰਗ ਦੀ ਦੁਕਾਨ 'ਤੇ ਕੰਮ ਸਿੱਖਣ ਲਈ ਜਾਂਦਾ ਸੀ।ਜਿਥੇ 14 ਨਵੰਬਰ ਨੂੰ ਉਹ ਆਪਣੇ ਮੁੰਡੇ ਅਨਮੋਲਪ੍ਰੀਤ ਸਿੰਘ ਨੂੰ 8 ਵਜੇ ਸਵੇਰੇ ਮਲਵਿੰਦਰ ਦੀ ਦੁਕਾਨ 'ਤੇ ਛੱਡਣ ਗਿਆ ਸੀ|ਪਰ ਦੁਕਾਨ ਬੰਦ ਹੋਣ ਕਰ ਕੇ ਉਸਨੇ ਆਪਣੇ ਲੜਕੇ ਨੂੰ ਦੁਕਾਨ ਦੇ ਬਾਹਰ ਛੱਡ ਗਿਆ,ਅਤੇ ਜਦ 10-15 ਮਿੰਟ ਬਾਅਦ ਜਦੋਂ ਉਹ ਬਾਜ਼ਾਰ 'ਚੋਂ ਆਪਣੇ ਘਰ ਜਾਂਦੇ ਹੋਏ ਪੁੱਤਰ ਦੀ ਦੁਕਾਨ ਵੱਲੋਂ ਲੰਘਿਆ ਤਾਂ ਵੈਲਡਿੰਗ ਦੀ ਦੁਕਾਨ ਦੇ ਨਜ਼ਦੀਕ ਮਨਜਿੰਦਰ ਸਿੰਘ ਪੁੱਤਰ ਗੁਰਪ੍ਰੀਤ ਸਿੰਘ ਵਾਸੀ ਚਾਹੜਪੁਰ ਦੀ ਪੈਂਚਰਾਂ ਵਾਲੀ ਦੁਕਾਨ 'ਤੇ ਉਸਦੇ ਬੇਟੇ ਅਨਮੋਲਪ੍ਰੀਤ ਸਿੰਘ ਦਾ ਪਜਾਮਾ ਉਤਾਰਿਆ ਹੋਇਆ ਸੀ,ਅਤੇ ਉਹ ਜ਼ਮੀਨ 'ਤੇ ਪੇਟ ਭਾਰ ਪਿਆ ਹੋਇਆ ਸੀ ਅਤੇ ਮੇਰੇ ਮੁੰਡੇ ਦੇ ਪਖਾਨੇ ਵਾਲੀ ਜਗ੍ਹਾ 'ਚ ਮੁਲਜ਼ਮ ਸਵਰਨਪ੍ਰੀਤ ਨੇ ਹਵਾ ਵਾਲੀ ਨੋਜਲ ਪਾਈ ਹੋਈ ਸੀ |
ਗਮਜ਼ਦਾ ਪਰਿਵਾਰ ਨੇ ਕੀਤੀ ਇਨਸਾਫ ਦੀ ਮੰਗ
ਅਤੇ ਉਸਦੇ ਵੇਖਦਿਆਂ-ਵੇਖਦਿਆਂ ਉਕਤ ਮੁਲਜ਼ਮ ਨੇ ਉਸਦੇ ਲੜਕੇ ਦੇ ਪੇਟ ਵਿਚ ਨੋਜਲ ਰਾਹੀਂ ਹਵਾ ਭਰ ਰਹੀ ਸੀ , ਉਥੇ ਹੀ ਰੌਲਾ ਪਾਉਣ 'ਤੇ ਉਕਤ ਮੁਲਜ਼ਮ ਮੌਕੇ ਤੋਂ ਭੱਜ ਗਿਆ। ਇਸ ਦੌਰਾਨ ਮਨਜਿੰਦਰ ਸਿੰਘ ਵੀ ਆਪਣੀ ਦੁਕਾਨ 'ਤੇ ਆ ਗਿਆ ਅਤੇ ਉਹ ਉਸਦੇ ਬੇਟੇ ਨੂੰ ਸਿਵਲ ਹਸਪਤਾਲ ਅਜਨਾਲਾ ਵਿਖੇ ਲੈ ਕੇ ਗਿਆ, ਜਿੱਥੇ ਡਾਕਟਰਾਂ ਨੇ ਚੈੱਕ ਕਰਨ ਉਪਰੰਤ ਉਸਨੂੰ ਕਿਸੇ ਹੋਰ ਹਸਪਤਾਲ ਲੈ ਕੇ ਜਾਣ ਲਈ ਕਿਹਾ। ਉਹ ਉਸਨੂੰ ਗੁਰੂ ਰਾਮਦਾਸ ਹਸਪਤਾਲ ਅੰਮ੍ਰਿਤਸਰ ਵਿਖੇ ਲੈ ਕੇ ਗਏ |
ਹੋਰ ਪੜ੍ਹੋ : ਮੰਡੀ ‘ਚ ਵਾਪਰਿਆ ਵੱਡਾ ਸੜਕ ਹਾਦਸਾ, 7 ਲੋਕਾਂ ਦੀ ਗਈ ਜਾਨ
ਜਿਥੇ ਲੜਕੇ ਦੀ ਜ਼ੇਰੇ ਇਲਾਜ ਹੋਣ ਦੌਰਾਨ ਹੀ ਹਸਪਤਾਲ 'ਚ ਮੌਤ ਹੋ ਗਈ ।ਉਥੇ ਹੀ ਮਾਮਲਾ ਪੁਲਿਸ ਕੋਲ ਪਹੁੰਚਣ 'ਤੇ ਪੁਲਿਸ ਵਲੋਂ ਮਾਮਲਾ ਦਰਜ ਕਰ ਲਈ ਗਿਆ ਹੈ ਅਤੇ ਆਰੋਪੀ ਦੀ ਭਾਲ ਕੀਤੀ ਜਾ ਰਹੀ ਹੈ ,ਉਥੇ ਹੀ ਗਮਜ਼ਦਾ ਪਰਿਵਾਰ ਵਲੋਂ ਪੁੱਤਰ ਦੀ ਮੌਤ 'ਤੇ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ।