ਯੂਕਰੇਨ 'ਚ ਫਸੇ ਭਾਰਤੀਆਂ ਨੂੰ ਲਿਆਉਣ ਲਈ ਮਿਸ਼ਨ ਤੇਜ਼, 240 ਭਾਰਤੀਆਂ ਨਾਲ ਛੇਵੀਂ ਉਡਾਣ ਰਵਾਨਾ

By  Riya Bawa February 28th 2022 03:38 PM

Russia Ukraine Crisis: ਰੂਸ ਅਤੇ ਯੂਕਰੇਨ ਵਿਚਾਲੇ ਭਿਆਨਕ ਲੜਾਈ ਜਾਰੀ ਹੈ। ਇਸ ਦੌਰਾਨ ਯੂਕਰੇਨ 'ਚ ਫਸੇ ਭਾਰਤੀਆਂ ਨੂੰ ਵਾਪਸ ਲਿਆਉਣ ਲਈ 'ਆਪ੍ਰੇਸ਼ਨ ਗੰਗਾ' ਚੱਲ ਰਿਹਾ ਹੈ। ਏਅਰ ਇੰਡੀਆ ਦੀ ਪੰਜਵੀਂ ਉਡਾਣ 249 ਭਾਰਤੀ ਨਾਗਰਿਕਾਂ ਨੂੰ ਲੈ ਕੇ ਸੋਮਵਾਰ ਸਵੇਰੇ 6:30 ਵਜੇ ਯੂਕਰੇਨ ਤੋਂ ਦਿੱਲੀ ਪਹੁੰਚੀ। ਇਸ ਤੋਂ ਬਾਅਦ ਕਰੀਬ ਸਾਢੇ 11 ਵਜੇ ਛੇਵੀਂ ਫਲਾਈਟ ਨੇ ਵੀ ਭਾਰਤ ਲਈ ਉਡਾਣ ਭਰੀ ਹੈ। ਇਹ ਛੇਵੀਂ ਉਡਾਣ 240 ਭਾਰਤੀ ਨਾਗਰਿਕਾਂ ਨੂੰ ਲੈ ਕੇ ਬੁਡਾਪੇਸਟ ਤੋਂ ਦਿੱਲੀ ਆ ਰਹੀ ਹੈ। Russia-Ukraine crisis: 6th flight with 240 stranded Indians departs from Budapest ਇਹ ਜਾਣਕਾਰੀ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਦਿੱਤੀ। ਵਿਦੇਸ਼ ਮੰਤਰੀ ਜੈਸ਼ੰਕਰ ਨੇ ਭਾਰਤੀ ਨਾਗਰਿਕਾਂ ਦੀਆਂ ਤਸਵੀਰਾਂ ਟਵੀਟ ਕੀਤੀਆਂ ਅਤੇ ਲਿਖਿਆ, "ਬੁਡਾਪੇਸਟ ਤੋਂ ਛੇਵੀਂ ਆਪ੍ਰੇਸ਼ਨ ਗੰਗਾ ਫਲਾਈਟ। 240 ਭਾਰਤੀ ਨਾਗਰਿਕ ਦਿੱਲੀ ਪਰਤੇ। ਨਿਕਾਸੀ ਦੀਆਂ ਕੋਸ਼ਿਸ਼ਾਂ ਜ਼ੋਰਦਾਰ ਜਾਰੀ ਹਨ।" ਭਾਰਤ ਸਰਕਾਰ ਨੇ 26 ਫਰਵਰੀ ਤੋਂ 'ਆਪ੍ਰੇਸ਼ਨ ਗੰਗਾ' ਮੁਹਿੰਮ ਸ਼ੁਰੂ ਕੀਤੀ ਸੀ। ਉਦੋਂ ਤੋਂ ਲੈ ਕੇ ਹੁਣ ਤੱਕ ਪੰਜ ਉਡਾਣਾਂ ਵਿੱਚ 1156 ਭਾਰਤੀ ਨਾਗਰਿਕ ਯੂਕਰੇਨ ਤੋਂ ਸੁਰੱਖਿਅਤ ਪਰਤੇ ਹਨ। ਜਿਵੇਂ ਹੀ ਇਹ ਛੇਵੀਂ ਫਲਾਈਟ ਦਿੱਲੀ ਪਹੁੰਚੇਗੀ, ਇਹ ਗਿਣਤੀ 1396 ਹੋ ਜਾਵੇਗੀ। Russia-Ukraine crisis: 6th flight with 240 stranded Indians departs from Budapest ਹਾਲਾਂਕਿ, ਇੱਕ ਦਿਨ ਪਹਿਲਾਂ, ਭਾਰਤੀ ਵਿਦੇਸ਼ ਸਕੱਤਰ ਹਰਸ਼ਵਰਧਨ ਸ਼੍ਰਿੰਗਲਾ ਨੇ ਕਿਹਾ ਕਿ ਭਾਰਤ ਨੇ ਯੂਕਰੇਨ ਤੋਂ ਆਪਣੇ ਲਗਭਗ 2,000 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਹੈ। ਉਨ੍ਹਾਂ ਵਿੱਚੋਂ 1,000 ਨੂੰ ਹੰਗਰੀ ਅਤੇ ਰੋਮਾਨੀਆ ਰਾਹੀਂ ਚਾਰਟਰਡ ਜਹਾਜ਼ਾਂ ਰਾਹੀਂ ਘਰ ਲਿਆਂਦਾ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਯੂਕਰੇਨ ਸੰਕਟ ਨੂੰ ਲੈ ਕੇ ਉੱਚ ਪੱਧਰੀ ਬੈਠਕ ਕੀਤੀ। ਸੂਤਰਾਂ ਮੁਤਾਬਕ ਕੇਂਦਰੀ ਮੰਤਰੀ ਹਰਦੀਪ ਪੁਰੀ, ਜਯੋਤਿਰਾਦਿੱਤਿਆ ਸਿੰਧੀਆ, ਕਿਰਨ ਰਿਜਿਜੂ ਅਤੇ ਸਾਬਕਾ ਫੌਜ ਮੁਖੀ ਵੀਕੇ ਸਿੰਘ ਉਥੇ ਫਸੇ ਵਿਦਿਆਰਥੀਆਂ ਦੇ ਬਚਾਅ ਕਾਰਜ ਵਿੱਚ ਮਦਦ ਲਈ ਯੂਕਰੇਨ ਦੇ ਗੁਆਂਢੀ ਮੁਲਕਾਂ ਦਾ ਦੌਰਾ ਕਰਨਗੇ। ਇਹ ਮੰਤਰੀ ਭਾਰਤ ਦੇ ਵਿਸ਼ੇਸ਼ ਦੂਤ ਵਜੋਂ ਜਾ ਰਹੇ ਹਨ। Russia-Ukraine crisis: 6th flight with 240 stranded Indians departs from Budapest -PTC News

Related Post