ਮਿਥੁਨ ਚੱਕਰਵਰਤੀ ਨੂੰ ਮਿਲੀ Y+ ਸ਼੍ਰੇਣੀ ਦੀ ਸੁਰੱਖਿਆ , ਐਤਵਾਰ ਨੂੰ ਭਾਜਪਾ 'ਚ ਹੋਏ ਸੀ ਸ਼ਾਮਲ 

By  Shanker Badra March 11th 2021 11:56 AM

ਨਵੀਂ ਦਿੱਲੀ : ਅਭਿਨੇਤਾ ਮਿਥੁਨ ਚੱਕਰਵਰਤੀ ਨੂੰ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਲ ਹੋਣ ਤੋਂ ਤਿੰਨ ਦਿਨਾਂ ਬਾਅਦ ਹੀ ਵਾਈ ਪਲੱਸ ਸ਼੍ਰੇਣੀ ਦੀ ਸੁਰੱਖਿਆ ਦਿੱਤੀ ਗਈ ਹੈ। ਗ੍ਰਹਿ ਮੰਤਰਾਲੇ ਨੇ ਇਸ ਬਾਰੇ ਜਾਣਕਾਰੀ ਦਿੱਤੀ ਹੈ। ਮਿਥੁਨ ਨੂੰ ਸੀ.ਆਈ.ਐਸ.ਐਫ ਦੁਆਰਾ ਵਾਈ ਪਲੱਸ ਸ਼੍ਰੇਣੀ ਦੀ ਸੁਰੱਖਿਆ ਦਿੱਤੀ ਜਾਵੇਗੀ।

Mithun Chakraborty Gets ਮਿਥੁਨ ਚੱਕਰਵਰਤੀ ਨੂੰ ਮਿਲੀ Y+ ਸ਼੍ਰੇਣੀ ਦੀ ਸੁਰੱਖਿਆ , ਐਤਵਾਰ ਨੂੰ ਭਾਜਪਾ 'ਚ ਹੋਏ ਸੀ ਸ਼ਾਮਲ

ਇਕ ਸੀਨੀਅਰ ਅਧਿਕਾਰੀ ਨੇ ਕਿਹਾ,''ਚੱਕਰਵਰਤੀ ਨੂੰ 'ਵਾਈ ਪਲੱਸ' ਸ਼੍ਰੇਣੀ ਦਾ ਸੁਰੱਖਿਆ ਘੇਰਾ ਪ੍ਰਦਾਨ ਕੀਤਾ ਗਿਆ ਹੈ ਅਤੇ ਪੱਛਮੀ ਬੰਗਾਲ 'ਚ ਚੋਣ ਪ੍ਰਚਾਰ ਦੌਰਾਨ ਉਨ੍ਹਾਂ ਨਾਲ ਹਥਿਆਰਬੰਦ ਸੀ.ਆਈ.ਐੱਸ.ਐੱਫ. ਕਮਾਂਡੋ ਰਹਿਣਗੇ।70 ਸਾਲਾ ਮਿਥੁਨ ਐਤਵਾਰ ਨੂੰ ਕੋਲਕਾਤਾ ਦੇ ਬ੍ਰਿਗੇਡ ਪਰੇਡ ਮੈਦਾਨ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ 'ਚ ਭਾਜਪਾ 'ਚ ਸ਼ਾਮਲ ਹੋਏ ਸਨ।

Mithun Chakraborty Gets ਮਿਥੁਨ ਚੱਕਰਵਰਤੀ ਨੂੰ ਮਿਲੀ Y+ ਸ਼੍ਰੇਣੀ ਦੀ ਸੁਰੱਖਿਆ , ਐਤਵਾਰ ਨੂੰ ਭਾਜਪਾ 'ਚ ਹੋਏ ਸੀ ਸ਼ਾਮਲ

ਕੇਂਦਰੀ ਸੁਰੱਖਿਆ ਏਜੰਸੀਆਂ ਨੇ ਸੁਰੱਖਿਆ ਸੰਬੰਧੀ ਖ਼ਤਰੇ ਨੂੰ ਲੈ ਕੇ ਇਕ ਰਿਪੋਰਟ ਤਿਆਰ ਕੀਤੀ ਸੀ, ਜਿਸ 'ਚ ਰਾਸ਼ਟਰੀ ਪੁਰਸਕਾਰ ਜੇਤੂ ਅਭਿਨੇਤਾ ਨੂੰ ਸੁਰੱਖਿਆ ਪ੍ਰਦਾਨ ਕਰਨ ਦੀ ਸਿਫ਼ਾਰਿਸ਼ ਗ੍ਰਹਿ ਮੰਤਰਾਲਾ ਨੂੰ ਕੀਤੀ ਗਈ ਸੀ। ਝਾਰਖੰਡ ਤੋਂ ਭਾਜਪਾ ਸੰਸਦ ਮੈਂਬਰ ਨਿਸ਼ੀਕਾਂਤ ਦੁਬੇ ਨੂੰ ਵੀ ਇਸੇ ਤਰ੍ਹਾਂ ਦੀ ਸੁਰੱਖਿਆ ਪ੍ਰਦਾਨ ਕੀਤੀ ਜਾਵੇਗੀ।

Mithun Chakraborty Gets ਮਿਥੁਨ ਚੱਕਰਵਰਤੀ ਨੂੰ ਮਿਲੀ Y+ ਸ਼੍ਰੇਣੀ ਦੀ ਸੁਰੱਖਿਆ , ਐਤਵਾਰ ਨੂੰ ਭਾਜਪਾ 'ਚ ਹੋਏ ਸੀ ਸ਼ਾਮਲ

ਦੱਸ ਦਈਏ ਕਿ ਮਿਥੁਨ ਚੱਕਰਵਰਤੀ ਨੂੰ ਵਾਈ ਪਲੱਸ ਸ਼੍ਰੇਣੀ ਦੀ ਸੁਰੱਖਿਆ ਦੇਣ ਤੋਂ ਪਹਿਲਾਂ ਬੰਗਾਲ ਦੇ ਲਗਭਗ 60 ਨੇਤਾਵਾਂ ਨੂੰ ਗ੍ਰਹਿ ਮੰਤਰਾਲੇ ਨੇ ਐਕਸ ਅਤੇ ਵਾਈ ਸ਼੍ਰੇਣੀ ਦੀ ਸੁਰੱਖਿਆ ਦਿੱਤੀ ਸੀ। ਮਿਥੁਨ ਦਾ ਭਾਜਪਾ ਵਿੱਚ ਸ਼ਾਮਲ ਹੋਣਾ ਪਾਰਟੀ ਲਈ ਬੰਗਾਲ ਚੋਣਾਂ ਵਿੱਚ ਬਹੁਤ ਮਹੱਤਵਪੂਰਨ ਮੰਨਿਆ ਜਾਂਦਾ ਹੈ। ਭਾਜਪਾ ਵਿੱਚ ਸ਼ਾਮਲ ਹੋਣ ਤੋਂ ਬਾਅਦ ਮਿਥੁਨ ਦਾ ਨੇ ਕਿਹਾ ਸੀ ਕਿ ਮੈਂ ਜੋ ਕਹਿੰਦਾ ਹਾਂ ਉਹੀ ਕਰਦਾ ਹਾਂ।

Mithun Chakraborty Gets ਮਿਥੁਨ ਚੱਕਰਵਰਤੀ ਨੂੰ ਮਿਲੀ Y+ ਸ਼੍ਰੇਣੀ ਦੀ ਸੁਰੱਖਿਆ , ਐਤਵਾਰ ਨੂੰ ਭਾਜਪਾ 'ਚ ਹੋਏ ਸੀ ਸ਼ਾਮਲ

ਪੱਛਮੀ ਬੰਗਾਲ ਵਿੱਚ ਅੱਠ ਪੜਾਵਾਂ ਵਿੱਚ ਵੋਟਿੰਗ ਹੋਣ ਜਾ ਰਹੀ ਹੈ। ਵੋਟਿੰਗ ਦਾ ਪਹਿਲਾ ਪੜਾਅ 27 ਮਾਰਚ ਨੂੰ ਹੋਵੇਗਾ। 1 ਅਪ੍ਰੈਲ ਨੂੰ ਦੂਜਾ ਪੜਾਅ ਵੋਟਿੰਗ, 6 ਅਪ੍ਰੈਲ ਨੂੰ ਤੀਜਾ ਪੜਾਅ ਵੋਟਿੰਗ, 10 ਅਪ੍ਰੈਲ ਨੂੰ ਚੌਥਾ ਪੜਾਅ ਵੋਟਿੰਗ, 17 ਅਪ੍ਰੈਲ ਨੂੰ ਪੰਜਵਾਂ ਪੜਾਅ ਵੋਟਿੰਗ, 22 ਅਪ੍ਰੈਲ ਨੂੰ ਛੇਵਾਂ ਪੜਾਅ ਵੋਟਿੰਗ, 26 ਅਪ੍ਰੈਲ ਨੂੰ ਸੱਤਵੇਂ ਪੜਾਅ ਦੀ ਵੋਟਿੰਗ ਅਤੇ 29 ਅਪ੍ਰੈਲ ਨੂੰ ਮਤਦਾਨ ਦਾ ਆਖਰੀ ਪੜਾਅ ਹੋਵੇਗਾ 2 ਮਈ ਨੂੰ ਹੋਵੇਗਾ।

-PTCNews

Related Post