MLA ਦੇ ਸਮਰਥਕਾਂ ਵਿਚਕਾਰ ਘਿਰੇ DCP, ਵੀਡੀਓ ਵੇਖ ਹਰ ਕੋਈ ਹੈਰਾਨ

By  Jasmeet Singh September 22nd 2022 04:16 PM -- Updated: September 22nd 2022 04:48 PM

ਜਲੰਧਰ, 22 ਸਤੰਬਰ: ਸ਼ਾਸਤਰੀ ਮਾਰਕੀਟ ਸਥਿਤ ਇੱਕ ਪ੍ਰਾਪਰਟੀ ਨੂੰ ਲੈ ਕੇ ਡੀਸੀਪੀ ਰੈਂਕ ਦੇ ਅਧਿਕਾਰੀ ਅਤੇ 'ਆਪ' ਵਿਧਾਇਕ ਵਿਚਾਲੇ ਝੜਪ ਦੀ ਵੀਡੀਓ ਸਾਹਮਣੇ ਆ ਚੁੱਕੀ ਹੈ। ਇਸ ਵੀਡੀਓ ਵਿੱਚ ਡੀਸੀਪੀ ਨਾਲ ਕੁੱਟਮਾਰ ਦਾ ਵੀਡੀਓ ਸਾਹਮਣੇ ਆਇਆ ਹੈ। ਵੀਡੀਓ 'ਚ ਚਾਰੋਂ ਪਾਸੇ MLA ਦੇ ਸਮਰਥਕਾਂ ਨੇ ਡੀਸੀਪੀ ਨੂੰ ਘੇਰਿਆ ਹੋਇਆ ਅਤੇ ਉਹ ਸਾਰਿਆਂ ਵਿਚਕਾਰ ਬੇਵੱਸ ਨਜ਼ਰ ਆਏ। ਉਕਤ ਘਟਨਾ ਗੁਰੂ ਨਾਨਕ ਮਿਸ਼ਨ ਚੌਕ ਸਥਿਤ ਸੇਵੇਰਾ ਭਵਨ ਵਿਖੇ ਵਾਪਰੀ। ਪੁਲਿਸ ਸੂਤਰਾਂ ਮੁਤਾਬਕ ਜਲੰਧਰ ਕਮਿਸ਼ਨਰੇਟ ਦੇ ਡੀਸੀਪੀ ਸ਼ਾਸਤਰੀ ਮਾਰਕੀਟ 'ਚ ਜਾਇਦਾਦ ਦੇ ਝਗੜੇ ਨੂੰ ਸੁਲਝਾਉਣ ਲਈ ਪੁੱਜੇ ਸਨ। ਇਸ ਦੌਰਾਨ ਦੂਜੇ ਪਾਸੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਵੀ ਪਹੁੰਚ ਗਏ। ਪਹਿਲੀ ਗੱਲਬਾਤ ਦੌਰਾਨ ਡੀਸੀਪੀ ਅਤੇ ਵਿਧਾਇਕ 'ਚ ਬਹਿਸ ਵੀ ਹੋਈ ਪਰ ਬਾਅਦ ਵਿੱਚ ਇਹ ਝਗੜਾ ਹਿੰਸਾ 'ਚ ਬਦਲ ਗਿਆ। ਦੱਸਿਆ ਜਾ ਰਿਹਾ ਕਿ ਇਸ ਮੌਕੇ ਆਮ ਆਦਮੀ ਪਾਰਟੀ ਅੱਗੇ ਨਾ ਤਾਂ ਡੋਗਰਾ 'ਤੇ ਨਾ ਹੀ ਕਿਸੀ ਹੋਰ ਉੱਚ ਪੁਲਿਸ ਅਧਿਕਾਰੀ ਦੀ ਚੱਲ ਪਾਈ। ਹਾਸਿਲ ਜਾਣਕਾਰੀ ਮੁਤਾਬਕ ਅੱਜ ਦਿਨ ਵੇਲੇ ਪਹਿਲਾਂ ਇਹ ਕਿਹਾ ਜਾ ਰਿਹਾ ਸੀ ਕਿ ਮਾਮੂਲੀ ਤਕਰਾਰ ਨੂੰ ਲੈ ਕੇ ਡੀਸੀਪੀ ਨਰੇਸ਼ ਡੋਗਰਾ ਦੀ ਜਲੰਧਰ ਦੇ ਵਿਧਾਇਕ ਰਮਨ ਅਰੋੜਾ ਨਾਲ ਬਹਿਸ ਹੋ ਗਈ ਜਿਸ ਮਗਰੋਂ ਡੋਗਰਾ 'ਤੇ ਇਲਜ਼ਾਮ ਲੱਗਿਆ ਕਿ ਉਨ੍ਹਾਂ ਜਾਤੀ ਸੂਚਕ ਸ਼ਬਦਾਂ ਦਾ ਇਸਤੇਮਾਲ ਕੀਤਾ ਅਤੇ ਉੱਥੇ ਮੌਜੂਦ ਲੋਕਾਂ ਨਾਲ ਕੁੱਟਮਾਰ ਵੀ ਕੀਤੀ ਹੈ। ਉੱਕਤ ਮਾਮਲੇ 'ਚ ਇਹ ਵੀ ਕਿਹਾ ਜਾ ਰਿਹਾ ਸੀ ਕਿ ਨਰੇਸ਼ ਡੋਗਰਾ ਖ਼ਿਲਾਫ਼ ਧਾਰਾ 307 ਅਤੇ ਐਸਸੀ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ। ਪਰ ਵਾਇਰਲ ਹੋਈ ਵੀਡੀਓ ਮਗਰੋਂ 'ਆਪ' ਵਿਧਾਇਕਾਂ ਦੀ ਧਕੇਸ਼ਹੀ ਜੱਗ ਜ਼ਾਹਿਰ ਹੋ ਚੁੱਕੀ ਹੈ। ਇਹ ਵੀ ਪੜ੍ਹੋ: ਸਰਕਾਰ ਦੇ ਦਬਾਅ ਹੇਠ ਪੁਲਿਸ ਨੇ ਆਪਣੇ ਹੀ ਡੀਸੀਪੀ ਖ਼ਿਲਾਫ਼ ਕੀਤਾ ਮਾਮਲਾ ਦਰਜ ? ਜੇਕਰ ਸੂਬੇ ਦੇ ਇੱਕ ਜ਼ਿਲ੍ਹੇ ਵਿੱਚ ਡੀਸੀਪੀ ਨਾਲ ਇਸ ਤਰ੍ਹਾਂ ਦਾ ਸਲੂਕ ਹੋਵੇਗਾ ਤਾਂ ਆਮ ਲੋਕਾਂ ਨਾਲ ਕਿਹੋ ਜਿਹਾ ਵਤੀਰਾ ਹੋ ਸਕਦਾ ਇਸਦਾ ਅੰਦਾਜ਼ਾ ਲਾਉਣਾ ਵੀ ਮੁਸ਼ਕਿਲ ਹੈ। ਬੇਸ਼ੱਕ ਪੰਜਾਬ ਦੇ ਲੋਕ ਬਾਕੀ ਸਿਆਸੀ ਪਾਰਟੀਆਂ ਤੋਂ ਤੰਗ ਹਨ ਪਰ 'ਆਪ' ਦੇ ਵਿਧਾਇਕਾਂ ਦੀ ਬਦਸਲੂਖੀਆਂ ਨੂੰ ਦੇਖ ਇੰਝ ਜਾਪਦਾ ਵੀ 'ਆਪ' ਜ਼ਿਆਦਾ ਸਮਾਂ ਨਹੀਂ ਟਿਕਦੀ। -PTC News

Related Post