ਇਹਨਾਂ ਕੰਪਨੀਆਂ ਨੇ ਕਿਹਾ," ਨਹੀਂ ਹੋਣ ਦੇਵਾਂਗੇ ਆਪਣੇ ਕਰਮਚਾਰੀਆਂ ਨੂੰ ਡਿਪੋਰਟ"

By  Joshi September 6th 2017 05:01 PM

ਅਮਰੀਕੀ 'ਚ ਵੱਡੀਆਂ ਕੰਪਨੀਆਂ, ਐਪਲ, ਗੂਗਲ ਅਤੇ ਮਾਈਕਰੋਸੌਫਟ ਸਮੇਤ ਆਪਣੇ ਕਰਮਚਾਰੀਆਂ ਦੇ ਸਮਰਥਨ ਵਿੱਚ ਖੜ੍ਹੇ ਹੋਏ ਹਨ। ਉਹਨਾਂ ਕਿਹਾ ਕਿ ਉਹ ਟਰੰਪ ਵੱਲੋਂ ਕੀਤੇ ਡੀਏਸੀਏ ਰੱਦ ਕਰਨ ਦੇ ਫੈਸਲੇ ਦੇ ਐਲਾਨ ਹੋਣ ਤੋਂ ਬਾਅਦ ਇਹਨਾਂ ਕੰਪਨੀਆਂ ਨੇ ਅਪਾਣੇ ਕਮਚਾਰੀਆਂ ਦਾ ਸਾਥ ਦੇਣ ਦਾ ਫੈਸਲਾ ਕੀਤਾ ਹੈ।

MNC's like Microsoft, Uber, Apple support their employees: DACA programme

"ਗ਼ੈਰ-ਕਾਨੂੰਨੀ ਤੌਰ 'ਤੇ ਕਈ ਸਾਲ ਪਹਿਲਾਂ ਯੂਐਸ ਪਹੁੰਚੇ ਹਜ਼ਾਰਾਂ ਲੋਕ ਹੁਣ ਦੇਸ਼ ਨਿਕਾਲੇ ਦੀ ਸੰਭਾਵਨਾ ਦਾ ਸਾਹਮਣਾ ਕਰ ਰਹੇ ਹਨ, ਕਿਉਂਕਿ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਡੇਕਾ ਪ੍ਰੋਗਰਾਮ ਨੂੰ ਖਤਮ ਕਰਨ ਦਾ ਫੈਸਲਾ ਕੀਤਾ ਹੈ" ਇਕ ਸਾਊਥ ਏਸ਼ੀਅਨ ਐਡਵੋਕੇਸੀ ਗਰੁੱਪ ਨੇ ਕਿਹਾ।

"ਡ੍ਰੀਮਰਸ ਸਾਡੇ ਵਧੀਆ ਗੁਆਂਢੀ ਅਤੇ ਦੋਸਤ ਹਨ। ਇਹ ਦੇਸ਼ ਉਹਨਾਂ ਦਾ ਵੀ ਘਰ ਹੈ" ਸੀਈਓ ਸੁੰਦਰ ਪਿਚਾਈ ਨੇ ਕਿਹਾ।

ਊਬਰ ਦੇ ਸੀਈਓ ਨੇ ਕਿਹਾ ਕਿ ਅਗਰ ਅਸੀਂ ਡ੍ਰੀਮਰਸ ਨੂੰ ਪਿੱਠ ਵਿਖਾਉਂਦੇ ਹਾਂ ਤਾਂ ਇਹ ਗਲਤ ਹੋਵੇਗਾ।

MNC's like Microsoft, Uber, Apple support their employees: DACA programmeਇਹਨਾਂ ਸਾਰਿਆਂ ਦੇ ਸਮਰਥਨ ਦਾ ਡਾਨਲਡ ਟਰੰਪ 'ਤੇ ਕੀ ਅਸਰ ਹੋਵੇਗਾ, ਇਹ ਦੇਖਣਾ ਹੋਵੇਗਾ।

—PTC News

Related Post