ਹਰਿਆਣਾ ਪ੍ਰਸ਼ਾਸਨ ਨੇ ਇਹਨਾਂ ਖ਼ੇਤਰਾਂ 'ਚ ਇੰਟਰਨੈੱਟ ਸੇਵਾ ਮੁੜ ਕੀਤੀ ਬੰਦ

By  Jagroop Kaur January 28th 2021 07:28 PM

ਹਰਿਆਣਾ : ਸੋਨੀਪਤ, ਪਲਵਲ ਅਤੇ ਝੱਜਰ ਵਿਚ ਮੋਬਾਈਲ ਨੈੱਟਵਰਕ ਸੇਵਾਵਾਂ (2 ਜੀ / 3 ਜੀ / 4 ਜੀ / ਸੀਡੀਐਮਏ / ਜੀਪੀਆਰਐਸ), ਐਸਐਮਐਸ ਸੇਵਾਵਾਂ (ਐਕਸਲ ਬੈਂਕਿੰਗ ਅਤੇ ਮੋਬਾਈਲ ਰੀਚਾਰਜ) ਅਤੇ ਡੋਂਗਲ ਸੇਵਾਵਾਂ ਨੂੰ ਕੱਲ ਸ਼ਾਮ 5 ਵਜੇ ਤੱਕ ਮੁਅੱਤਲ ਕੀਤਾ ਗਿਆ ਹੈ ।Were The Republic Day Internet Shutdowns In Delhi, Haryana Necessary? |  Forbes India

ਹਰਿਆਣਾ ਸਰਕਾਰ ਨੇ ਸੂਬੇ ਦੇ 3 ਜ਼ਿਲ੍ਹਿਆਂ ਵਿੱਚ ਵਾਇਸ ਕਾਲ ਨੂੰ ਛੱਡ ਕੇ ਇੰਟਰਨੈੱਟ ਸੇਵਾਵਾਂ (2ਜੀ/3ਜੀ/4ਜੀ/ਸੀ.ਡੀ.ਐੱਮ.ਏ./ਜੀ.ਪੀ.ਆਰ.ਐੱਸ.), ਸਾਰੇ ਐੱਸ.ਐੱਮ.ਐੱਸ. ਸੇਵਾਵਾਂ (ਬੈਂਕਿੰਗ ਅਤੇ ਮੋਬਾਇਲ ਰਿਚਾਰਜ ਨੂੰ ਛੱਡ ਕੇ) ਅਤੇ ਮੋਬਾਇਲ ਨੈੱਟਵਰਕ 'ਤੇ ਦਿੱਤੀ ਜਾਣ ਵਾਲੀ ਸਾਰੀ ਡੋਂਗਲ ਸੇਵਾਵਾਂ ਆਦਿ ਨੂੰ ਅਗਲੇ 24 ਘੰਟੇ ਯਾਨੀ 28 ਜਨਵਰੀ ਸ਼ਾਮ 5 ਵਜੇ ਤੱਕ ਲਈ ਬੰਦ ਕਰ ਦਿੱਤਾ ਹੈ।

ਪੜ੍ਹੋ ਹੋਰ ਖ਼ਬਰਾਂ : ਸਿੰਘੂ ਬਾਰਡਰ ‘ਤੇ ਬਣਿਆ ਟਕਰਾਅ ਦਾ ਮਾਹੌਲ , ਦਿੱਲੀ ਦੇ ਲੋਕਾਂ ਵੱਲੋਂ ਕਿਸਾਨਾਂ ਖਿਲਾਫ਼ ਨਾਅਰੇਬਾਜ਼ੀ ,ਰਸਤਾ ਖੋਲ੍ਹਣ ਦੇ ਲੱਗ ਰਹੇ ਨਾਅਰੇ

ਸਰਕਾਰ ਵਲੋਂ ਇਹ ਹੁਕਮ ਖੇਤਰ ਵਿੱਚ ਸ਼ਾਂਤੀ ਬਣਾਏ ਰੱਖਣ ਅਤੇ ਜਨਤਕ ਵਿਵਸਥਾ ਵਿੱਚ ਕਿਸੇ ਵੀ ਪ੍ਰਕਾਰ ਦੀ ਗਡ਼ਬਡ਼ੀ ਨੂੰ ਰੋਕਣ ਲਈ ਜਾਰੀ ਕੀਤੇ ਗਏ ਹਨ। ਇਸ ਸੰਬੰਧ ਵਿੱਚ ਜ਼ਿਆਦਾ ਜਾਣਕਾਰੀ ਸਾਂਝਾ ਕਰਦੇ ਹੋਏ ਇੱਕ ਆਧਿਕਾਰਿਕ ਬੁਲਾਰਾ ਨੇ ਦੱਸਿਆ ਕਿ ਦੂਰਸੰਚਾਰ ਅਸਥਾਈ ਸੇਵਾ ਮੁਅੱਤਲ (ਲੋਕ ਐਮਰੰਸੀ ਜਾਂ ਲੋਕ ਸੁਰੱਖਿਆ) ਨਿਯਮ, 2017 ਦੇ ਨਿਯਮ 2 ਦੇ ਤਹਿਤ ਇੰਟਰਨੈੱਟ ਸੇਵਾਵਾਂ ਬੰਦ ਕਰਨ ਦੇ ਹੁਕਮ ਦਿੱਤੇ ਗਏ ਹਨ।

ਪੜ੍ਹੋ ਹੋਰ ਖ਼ਬਰਾਂ : ਯੂਪੀ ਪੁਲਿਸ ਨੇ ਬਾਗਪਤ ਬਾਰਡਰ ‘ਤੇ ਧਰਨਾ ਦੇ ਰਹੇ ਕਿਸਾਨਾਂ ‘ਤੇ ਅੱਧੀ ਰਾਤ ਨੂੰ ਕੀਤਾ ਲਾਠੀਚਾਰਜ 

Sonipat, Jhajjar, Palwal Internet Cut: Haryana Extends Suspension Of Mobile  Internet Services In 3 Districts Till Friday

ਬੀ.ਐੱਸ.ਐੱਨ.ਐੱਲ. (ਹਰਿਆਣਾ ਅਧਿਕਾਰ ਖੇਤਰ) ਸਹਿਤ ਹਰਿਆਣਾ ਦੀਆਂ ਸਾਰੀਆਂ ਟੈਲੀਕਾਮ ਸੇਵਾਵਾਂ ਦੇਣ ਵਾਲੀਆਂ ਕੰਪਨੀਆਂ ਨੂੰ ਇਸ ਹੁਤਮ ਦੀ ਪਾਲਣਾ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਬੁਲਾਰਾ ਨੇ ਦੱਸਿਆ ਕਿ ਸੂਬਾ ਸਰਕਾਰ ਨੇ ਐੱਸ.ਐੱਮ.ਐੱਸ, ਵਾਟਸਐਪ, ਫੇਸਬੁੱਕ ਅਤੇ ਟਵਿੱਟਰ ਆਦਿ ਵੱਖ-ਵੱਖ ਸੋਸ਼ਲ ਮੀਡੀਆ ਪਲੇਟਫਾਰਮਾਂ ਦੇ ਜ਼ਰੀਏ ਗਲਤ ਪ੍ਰਚਾਰ ਅਤੇ ਅਫਵਾਹਾਂ ਦੇ ਪ੍ਰਸਾਰ ਨੂੰ ਰੋਕਣ ਲਈ ਇੰਟਰਨੈੱਟ ਸੇਵਾਵਾਂ ਨੂੰ ਬੰਦ ਕਰਨ ਦਾ ਫ਼ੈਸਲਾ ਲਿਆ ਹੈ।

Related Post