
ਬਾਗਪਤ : ਉੱਤਰ ਪ੍ਰਦੇਸ਼ (Uttar Pradesh) ਦੇ ਬਾਗਪਤ (Baghpat) 'ਚ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਪਿਛਲੇ 40 ਦਿਨਾਂ ਤੋਂ ਚੱਲ ਰਿਹਾ ਧਰਨਾ ਬੁੱਧਵਾਰ ਦੀ ਅੱਧੀ ਰਾਤ ਨੂੰ ਪੁਲਿਸ ਪ੍ਰਸ਼ਾਸਨ ਨੇ ਹਟਵਾ ਦਿੱਤਾ ਹੈ। ਯੂੁਪੀ ਦੇ ਬਾਗਪਤ ਵਿਚ ਬੀਤੀ ਰਾਤ ਪੁਲਿਸ ਦਾ ਡੰਡਾ ਚੱਲਿਆ, ਇਥੇ 19 ਦਸੰਬਰ ਤੋਂ ਧਰਨਾ ਦੇ ਰਹੇ ਕਿਸਾਨਾਂ ਨੂੰ ਅੱਧੀ ਰਾਤ ਤੋਂ ਬਾਅਦ ਖਦੇੜ ਦਿੱਤਾ ਗਿਆ। ਇਹ ਕਿਸਾਨ ਦਿੱਲੀ ਸਹਾਰਨਪੁਰ ਹਾਈਵੇਅ ’ਤੇ ਧਰਨਾ ਦੇ ਰਹੇ ਸਨ।
ਪੜ੍ਹੋ ਹੋਰ ਖ਼ਬਰਾਂ : ਕਿਸਾਨਾਂ ਦੇ ਟਰੈਕਟਰ ਮਾਰਚ 'ਚ ਹੰਗਾਮੇ ਮਗਰੋਂ ਸੰਯੁਕਤ ਕਿਸਾਨ ਮਰੋਚੇ ਨੇ ਜਾਰੀ ਕੀਤਾ ਵੱਡਾ ਬਿਆਨ
ਇਸ ਦੌਰਾਨ ਪੁਲਿਸ ਨੇ ਲਾਠੀਚਾਰਜ ਕੀਤਾ ਅਤੇ ਕਿਸਾਨ ਨੂੰ ਭਜਾ ਦਿੱਤਾ ਹੈ। ਉਨ੍ਹਾਂ ਦੇ ਟੈਂਟ ਵੀ ਉਖਾੜ ਦਿੱਤੇ ਅਤੇ ਸਾਮਾਨ ਖਿੰਡਾ ਦਿੱਤਾ। ਇਸ ਦਾ ਇਕ ਵੀਡੀਓ ਵੀ ਸਾਹਮਣੇ ਆਇਆ ਹੈ। ਬਾਗਪਤ ਦੇ ਏਡੀਐਮ ਮੁਤਾਬਕ ਨੈਸ਼ਨਲ ਹਾਈਵੇਅ ਅਥਾਰਟੀ ਨੇ ਪੁਲਿਸ ਨੂੰ ਚਿੱਠੀ ਲਿਖੀ ਸੀ ਕਿ ਪ੍ਰਦਰਸ਼ਨ ਕਾਰਨ ਉਨ੍ਹਾਂ ਦਾ ਨਿਰਮਾਣ ਕਾਰਜ ਰੁਕ ਰਿਹਾ ਹੈ, ਇਸ ਲਈ ਇਹ ਕਾਰਵਾਈ ਕੀਤੀ ਗਈ।
ਡੀਐਮ ਅਤੇ ਐਸਪੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਕਈ ਥਾਣਿਆਂ ਦੀ ਫੋਰਸ ਹਲਕੀ ਤਾਕਤ ਦੀ ਵਰਤੋਂ ਕਰਦਿਆਂ ਧਰਨਾ ਸਥਾਨ 'ਤੇ ਪਹੁੰਚੀ ਤੇ ਕਿਸਾਨਾਂ ਨੂੰ ਓਥੋਂ ਖਦੇੜ ਦਿੱਤਾ ਗਿਆ ਹੈ। ਨੈਸ਼ਨਲ ਹਾਈਵੇ 709 ਬੀ 'ਤੇ ਦਰਜਨਾਂ ਤੋਂ ਵੱਧ ਲੋਕ ਧਰਨੇ' ਤੇ ਬੈਠੇ ਸਨ, ਜਿਸ ਨੂੰ ਪੁਲਿਸ ਨੇ ਧਰਨੇ ਤੋਂ ਬਾਹਰ ਕੱਢਿਆ ਅਤੇ ਵਾਪਸ ਘਰ ਭੇਜ ਦਿੱਤਾ ਹੈ।
ਪੜ੍ਹੋ ਹੋਰ ਖ਼ਬਰਾਂ : ਦਿੱਲੀ ਹਿੰਸਾ ਅਤੇ ਲਾਲ ਕਿਲ੍ਹੇ ‘ਤੇ ਝੰਡਾ ਲਹਿਰਾਉਣ ਦੀ ਕਿਸਦੀ ਸੀ ਸਾਜਿਸ਼ , ਕਿਸਾਨ ਲੀਡਰਾਂ ਨੇ ਕੀਤਾ ਵੱਡਾ ਖ਼ੁਲਾਸਾ
ਦੱਸ ਦੇਈਏ ਕਿ ਪਿਛਲੇ 40 ਦਿਨਾਂ ਤੋਂ ਬਾਗਵਤ ਦੇ ਬੜੌਤ ਦੇ ਨੈਸ਼ਨਲ ਹਾਈਵੇ 709 ਬੀ 'ਤੇ ਕਿਸਾਨ ਯੂਨੀਅਨ ਅਤੇ ਖਾਪ ਚੌਧਰੀਆਂ ਦਾ ਧਰਨਾ ਚੱਲ ਰਿਹਾ ਸੀ। ਜ਼ਿਲ੍ਹਾ ਪ੍ਰਸ਼ਾਸਨ ਨੇ ਕਈ ਵਾਰ ਸੁਲ੍ਹਾ ਕਰਕੇ ਧਰਨੇ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਸਫਲਤਾ ਨਹੀਂ ਮਿਲੀ। ਅੱਜ ਭਾਰੀ ਪੁਲਿਸ ਫੋਰਸ ਧਰਨੇ ਵਾਲੀ ਥਾਂ 'ਤੇ ਪਹੁੰਚੀ ਅਤੇ ਕਿਸਾਨਾਂ 'ਤੇ ਲਾਠੀਚਾਰਜ ਕੀਤਾ।
-PTCNews