ਮੋਦੀ ਸਰਕਾਰ ਦਾ ਪਹਿਲਾਂ ਫ਼ੈਸਲਾ : ਪ੍ਰਧਾਨ ਮੰਤਰੀ ਸਕਾਲਰਸ਼ਿਪ ਸਕੀਮ ਦਾ ਲਾਭ ਹੁਣ ਸੂਬਾਈ ਸੁਰੱਖਿਆ ਬਲਾਂ ਦੇ ਬੱਚਿਆਂ ਨੂੰ ਵੀ ਮਿਲੇਗਾ, ਰਾਸ਼ੀ 'ਚ ਵੀ ਕੀਤਾ ਵਾਧਾ

By  Shanker Badra May 31st 2019 06:33 PM -- Updated: May 31st 2019 07:06 PM

ਮੋਦੀ ਸਰਕਾਰ ਦਾ ਪਹਿਲਾਂ ਫ਼ੈਸਲਾ :  ਪ੍ਰਧਾਨ ਮੰਤਰੀ ਸਕਾਲਰਸ਼ਿਪ ਸਕੀਮ ਦਾ ਲਾਭ ਹੁਣ ਸੂਬਾਈ ਸੁਰੱਖਿਆ ਬਲਾਂ ਦੇ ਬੱਚਿਆਂ ਨੂੰ ਵੀ ਮਿਲੇਗਾ, ਰਾਸ਼ੀ 'ਚ ਵੀ ਕੀਤਾ ਵਾਧਾ:ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦੂਸਰੇ ਕਾਰਜਕਾਲ ਦੀ ਪਹਿਲੀ ਕੈਬਨਿਟ ਮੀਟਿੰਗ ਕੁੱਝ ਸਮੇਂ ਬਾਅਦ ਦਿੱਲੀ ਵਿਚ ਸ਼ੁਰੂ ਹੋਣ ਵਾਲੀ ਹੈ।ਇਸ ਮੀਟਿੰਗ ਤੋਂ ਪਹਿਲਾਂ ਮੋਦੀ ਸਰਕਾਰ ਨੇ ਪਹਿਲਾਂ ਫ਼ੈਸਲਾ ਅਤੇ ਵੱਡਾ ਫ਼ੈਸਲਾ ਲਿਆ ਹੈ।ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਹੀਦ ਪੁਲਿਸ ਮੁਲਾਜ਼ਮਾਂ ਤੇ ਅਧਿਕਾਰੀਆਂ ਦੇ ਬੱਚਿਆਂ ਨੂੰ ਮਿਲਣ ਵਾਲੀ ਵਜ਼ੀਫ਼ਾ ਰਾਸ਼ੀ ਵਧਾਉਣ ਦਾ ਫ਼ੈਸਲਾ ਲਿਆ ਹੈ। [caption id="attachment_302139" align="aligncenter" width="300"]Modi Government first decision : martyrs Children Prime Minister Scholarship increase ਮੋਦੀ ਸਰਕਾਰ ਦਾ ਪਹਿਲਾਂ ਫ਼ੈਸਲਾ : ਪ੍ਰਧਾਨ ਮੰਤਰੀ ਸਕਾਲਰਸ਼ਿਪ ਸਕੀਮ ਦਾ ਲਾਭ ਹੁਣ ਸੂਬਾਈ ਸੁਰੱਖਿਆ ਬਲਾਂ ਦੇ ਬੱਚਿਆਂ ਨੂੰ ਵੀ ਮਿਲੇਗਾ, ਰਾਸ਼ੀ 'ਚ ਵੀ ਕੀਤਾ ਵਾਧਾ[/caption] ਜਿਸ ਨਾਲ ਪ੍ਰਧਾਨ ਮੰਤਰੀ ਸਕਾਲਰਸ਼ਿਪ ਸਕੀਮ ਦਾ ਲਾਭ ਹੁਣ ਸੂਬਾਈ ਸੁਰੱਖਿਆ ਬਲਾਂ ਦੇ ਬੱਚਿਆਂ ਨੂੰ ਵੀ ਮਿਲੇਗਾ।ਪ੍ਰਧਾਨ ਮੰਤਰੀ ਨੇ ਸ਼ਹੀਦ ਪੁਲਿਸ ਮੁਲਾਜ਼ਮਾਂ ਤੇ ਅਧਿਕਾਰੀਆਂ ਦੇ ਮੁੰਡਿਆਂ ਨੂੰ ਮਿਲਣ ਵਾਲੀ ਸਕਾਲਰਸ਼ਿਪ ਦੀ ਰਾਸ਼ੀ 2,000 ਤੋਂ ਵਧਾ ਕੇ 2,500 ਰੁਪਏ ਪ੍ਰਤੀ ਮਹੀਨਾ ਕਰ ਦਿੱਤੀ ਗਈ ਹੈ।ਇਸ ਦੇ ਇਲਾਵਾ ਸ਼ਹੀਦ ਪੁਲਿਸ ਮੁਲਾਜ਼ਮਾਂ ਤੇ ਅਧਿਕਾਰੀਆਂ ਦੀਆਂ ਧੀਆਂ ਮਿਲਣ ਵਾਲੀ ਇਹ ਰਕਮ 2,250 ਰੁਪਏ ਤੋਂ ਵਧਾ ਕੇ 3,000 ਰੁਪਏ ਪ੍ਰਤੀ ਮਹੀਨਾ ਕਰ ਦਿੱਤੀ ਗਈ ਹੈ। [caption id="attachment_302141" align="aligncenter" width="300"]Modi Government first decision : martyrs Children Prime Minister Scholarship increase ਮੋਦੀ ਸਰਕਾਰ ਦਾ ਪਹਿਲਾਂ ਫ਼ੈਸਲਾ : ਪ੍ਰਧਾਨ ਮੰਤਰੀ ਸਕਾਲਰਸ਼ਿਪ ਸਕੀਮ ਦਾ ਲਾਭ ਹੁਣ ਸੂਬਾਈ ਸੁਰੱਖਿਆ ਬਲਾਂ ਦੇ ਬੱਚਿਆਂ ਨੂੰ ਵੀ ਮਿਲੇਗਾ, ਰਾਸ਼ੀ 'ਚ ਵੀ ਕੀਤਾ ਵਾਧਾ[/caption] ਇਸ ਸਬੰਧੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕੀਤਾ ਹੈ।ਉਨ੍ਹਾਂ ਟਵੀਟ ਵਿੱਚ ਲਿਖਿਆ ਹੈ ਕਿ ਸਾਡੀ ਸਰਕਾਰ ਦਾ ਪਹਿਲਾ ਫ਼ੈਸਲਾ ਭਾਰਤ ਦੀ ਰਾਖੀ ਕਰਨ ਵਾਲਿਆਂ ਨੂੰ ਸਮਰਪਿਤ ਹੈ।ਇਸ ਅਧੀਨ ਰਾਸ਼ਟਰੀ ਰੱਖਿਆ ਫ਼ੰਡ ਅਧੀਨ ਪ੍ਰਧਾਨ ਮੰਤਰੀ ਵਜ਼ੀਫ਼ਾ ਯੋਜਨਾ ਵਿੱਚ ਤਬਦੀਲੀ ਦੀ ਇਜਾਜ਼ਤ ਦਿੰਦਿਆਂ ਅੱਤਵਾਦੀ, ਮਾਓਵਾਦੀ ਹਮਲਿਆਂ ਵਿੱਚ ਸ਼ਹੀਦ ਪੁਲਿਸ ਜਵਾਨਾਂ ਦੇ ਬੱਚਿਆਂ ਦੀ ਵਜ਼ੀਫ਼ਾ ਰਾਸ਼ੀ ਵਧਾਉਣ ਦਾ ਫ਼ੈਸਲਾ ਕੀਤਾ ਗਿਆ ਹੈ। -PTCNews

Related Post