ਮੋਦੀ ਸਰਕਾਰ ਦਾ ਵੱਡਾ ਐਲਾਨ , ਨਹੀਂ ਬੰਦ ਹੋਣਗੇ BSNL और MTNL ,ਦਿੱਤੀ ਇਹ ਮਨਜ਼ੂਰੀ

By  Shanker Badra October 23rd 2019 06:16 PM

ਮੋਦੀ ਸਰਕਾਰ ਦਾ ਵੱਡਾ ਐਲਾਨ , ਨਹੀਂ ਬੰਦ ਹੋਣਗੇ BSNL और MTNL ,ਦਿੱਤੀ ਇਹ ਮਨਜ਼ੂਰੀ:ਨਵੀਂ ਦਿੱਲੀ : ਮੋਦੀ ਸਰਕਾਰ ਨੇ ਕੈਬਨਿਟ ਮੀਟਿੰਗ ਵਿੱਚ ਦੂਰਸੰਚਾਰ ਕੰਪਨੀ ਬੀਐੱਸਐਨਐੱਲ ਅਤੇ ਐੱਮਟੀਐਨਐਲ ਨੂੰ ਦੁਬਾਰਾ ਖੜ੍ਹਾ ਕਰਨ ਲਈ ਵੱਡਾ ਐਲਾਨ ਕੀਤਾ ਹੈ। ਇਸ ਦੌਰਾਨ BSNL ਤੇ MTNL ਦੇ ਰਲੇਵੇਂ ਦੀ ਯੋਜਨਾ ਨੂੰ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਮਨਜ਼ੂਰੀ ਦੇ ਦਿੱਤੀ ਗਈ ਹੈ। ਲੰਬੇ ਸਮੇਂ ਤੋਂ ਇਹ ਦੋਵਾਂ ਰਾਜ-ਸੰਚਾਲਿਤ ਕੰਪਨੀਆਂ ਲਈ ਰਾਹਤ ਦੀ ਖ਼ਬਰ ਹੈ। [caption id="attachment_352820" align="aligncenter" width="300"]Modi govt gives nod to BSNL, MTNL merger ,raise sovereign bond worth Rs 15,000 crore for revival ਮੋਦੀ ਸਰਕਾਰ ਦਾ ਵੱਡਾ ਐਲਾਨ , ਨਹੀਂ ਬੰਦ ਹੋਣਗੇ BSNL और MTNL ,ਦਿੱਤੀ ਇਹ ਮਨਜ਼ੂਰੀ[/caption] ਇਸ ਨਾਲ ਹੀ ਟੈਲੀਕਾਮ ਮਿਨਿਸਟਰ ਰਵੀਸ਼ੰਕਰ ਪ੍ਰਸਾਦ ਨੇ ਬੁੱਧਵਾਰ ਨੂੰ ਕਿਹਾ ਕਿ BSNL ਤੇ MTNL ਦੇ ਮੁਲਾਜ਼ਮਾਂ ਲਈ ਸਰਕਾਰ ਵੀਆਰਐੱਸ ਪੈਕੇਜ਼ ਲਿਆਵੇਗੀ। ਪਿਛਲੇ ਕੁਝ ਦਿਨਾਂ ਤੋਂ ਅਜਿਹੀਆਂ ਖਬਰਾਂ ਆਈਆਂ ਸਨ ਕਿ ਸਰਕਾਰ ਦੋਵਾਂ ਸਰਕਾਰੀ ਦੂਰਸੰਚਾਰ ਕੰਪਨੀਆਂ ਨੂੰ ਬੰਦ ਕਰਨ ਦੀ ਯੋਜਨਾ ਬਣਾ ਰਹੀ ਹੈ। ਹਾਲਾਂਕਿ, ਬਾਅਦ ਵਿਚ ਸਰਕਾਰ ਦੀ ਇਸ ਖ਼ਬਰ ਨੂੰ ਸਿਰਫ ਇਕ ਅਫਵਾਹ ਕਿਹਾ ਗਿਆ ਹੈ। [caption id="attachment_352819" align="aligncenter" width="300"]Modi govt gives nod to BSNL, MTNL merger ,raise sovereign bond worth Rs 15,000 crore for revival ਮੋਦੀ ਸਰਕਾਰ ਦਾ ਵੱਡਾ ਐਲਾਨ , ਨਹੀਂ ਬੰਦ ਹੋਣਗੇ BSNL और MTNL ,ਦਿੱਤੀ ਇਹ ਮਨਜ਼ੂਰੀ[/caption] ਹੁਣ ਕੇਂਦਰ ਸਰਕਾਰ BSNL ਤੇ MNTL ਨੂੰ ਬੰਦ ਨਹੀਂ ਕਰੇਗੀ। ਕੇਂਦਰੀ ਕੈਬਨਿਟ ਨੇ ਇਸ ਦੇ ਰਿਵਾਈਵਲ ਪਲਾਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਟੈਲੀਕਾਮ ਮਿਨਿਸਟਰ ਨੇ ਕਿਹਾ, 'ਦੋਵਾਂ ਟੈਲੀਕਾਮ ਕੰਪਨੀਆਂ ਨੂੰ ਨਾ ਤਾਂ ਬੰਦ ਕੀਤਾ ਜਾਵੇਗਾ, ਨਾ ਹੀ ਨਿਵੇਸ਼ ਕੀਤਾ ਜਾਵੇਗਾ ਤੇ ਨਾ ਹੀ ਇਸ ਨੂੰ ਕਿਸੇ ਤੀਜੀ ਧਿਰ ਨੂੰ ਚਲਾਉਣ ਲਈ ਦਿੱਤਾ ਜਾਵੇਗਾ।' [caption id="attachment_352817" align="aligncenter" width="300"]Modi govt gives nod to BSNL, MTNL merger ,raise sovereign bond worth Rs 15,000 crore for revival ਮੋਦੀ ਸਰਕਾਰ ਦਾ ਵੱਡਾ ਐਲਾਨ , ਨਹੀਂ ਬੰਦ ਹੋਣਗੇ BSNL और MTNL ,ਦਿੱਤੀ ਇਹ ਮਨਜ਼ੂਰੀ[/caption] ਕੇਂਦਰ ਸਰਕਾਰ ਭਾਰਤ ਸੰਚਾਰ ਨਿਗਮ ਲਿਮੇਟਿਡ ਲਈ ਵੀਆਰਐੱਸ ਪੈਕੇਜ ਲੈ ਕੇ ਆਵੇਗੀ। ਇਸ ਨਾਲ ਹੀ 4ਜੀ ਸਪੈਕਟ੍ਰਮ ਲਈ ਕਰੀਬ 4000 ਕਰੋੜ ਰੁਪਏ ਦਾ ਬਜਟ ਤਿਆਰ ਕੀਤਾ ਜਾਵੇਗਾ। ਟੈਲੀਕਾਮ ਮਿਨਿਸਟਰ ਨੇ ਕਿਹਾ ਕਿ ਅਗਲੇ 4 ਸਾਲ 'ਚ 38000 ਕਰੋੜ ਰੁਪਏ ਨੂੰ ਮੋਨੇਟਾਈਜ਼ ਕੀਤਾ ਜਾਵੇਗਾ। -PTCNews

Related Post