ਅਵਾਰਾਂ ਕੁੱਤਿਆਂ ਦਾ ਖੌਫ, 7 ਸਾਲਾ ਮਾਸੂਮ ਨੂੰ ਨੋਚ-ਨੋਚ ਮਾਰ ਮੁਕਾਇਆ

By  Jashan A February 10th 2019 10:15 AM

ਅਵਾਰਾਂ ਕੁੱਤਿਆਂ ਦਾ ਖੌਫ, 7 ਸਾਲਾ ਮਾਸੂਮ ਨੂੰ ਨੋਚ-ਨੋਚ ਮਾਰ ਮੁਕਾਇਆ,ਮੋਗਾ: ਮੋਗਾ ਦੇ ਪਿੰਡ ਧੂੜਕੋਟ ਰਣਸੀਂਹ ਵਿਖੇ ਅਵਾਰਾ ਕੁੱਤਿਆਂ ਨੇ ਬੀਤੀ ਸ਼ਾਮ ਪਤੰਗ ਚੜ੍ਹਾਉਂਦੇ ਸਮੇਂ ਸੱਤ ਸਾਲਾ ਬੱਚੇ ਨੂੰ ਨੋਚ-ਨੋਚ ਕੇ ਮਾਰ ਮੁਕਾਇਆ। ਜਿਸ ਤੋਂ ਬਾਅਦ ਪਿੰਡ 'ਚ ਸਹਿਮ ਦਾ ਮਾਹੌਲ ਬਣ ਗਿਆ। ਮਿਲੀ ਜਾਣਕਾਰੀ ਮੁਤਾਬਕ 7 ਸਾਲਾ ਮਸੂਮ ਹਰਮਨ ਸਿੰਘ ਪੁੱਤਰ ਡਰਾਇਵਰ ਸੋਨੀ ਸਿੰਘ ਵਾਸੀ ਧੂੜਕੋਟ ਰਣਸ਼ੀਹ ਜੋ ਕਿ ਦੂਜੀ ਕਲਾਸ 'ਚ ਪੜਦਾ ਸੀ।

moga ਅਵਾਰਾਂ ਕੁੱਤਿਆਂ ਦਾ ਖੌਫ, 7 ਸਾਲਾ ਮਾਸੂਮ ਨੂੰ ਨੋਚ-ਨੋਚ ਮਾਰ ਮੁਕਾਇਆ

ਉਥੇ ਹੀ ਲੋਕਾਂ ਵਿੱਚ ਸਰਕਾਰ ਤੇ ਪ੍ਰਸ਼ਾਸਨ ਖ਼ਿਲਾਫ਼ ਭਾਰੀ ਰੋਸ ਵੀ ਪਾਇਆ ਜਾ ਰਿਹਾ ਹੈ।ਕੂਲ ਵਿੱਚ ਛੁੱਟੀ ਹੋਣ ਕਰਕੇ ਆਪਣੇ ਗੁਆਂਢ ਘਰ ਦੇ ਨੇੜੇ ਖੇਤਾਂ ਵਿਚ ਪਤੰਗ ਚੜ੍ਹਾ ਰਿਹਾ ਸੀ ਕਿ ਅਚਾਨਕ ਆਵਾਰਾ ਕੁੱਤਿਆਂ ਦੇ ਝੁੰਡ ਨੇ ਉਨ੍ਹਾਂ ਦੇ ਪੁੱਤਰ ਨੂੰ ਆਪਣਾ ਸ਼ਿਕਾਰ ਬਣਾ ਲਿਆ।

moga ਅਵਾਰਾਂ ਕੁੱਤਿਆਂ ਦਾ ਖੌਫ, 7 ਸਾਲਾ ਮਾਸੂਮ ਨੂੰ ਨੋਚ-ਨੋਚ ਮਾਰ ਮੁਕਾਇਆ

ਇੱਕ ਔਰਤ ਨੇ ਖੇਤਾਂ 'ਚ ਅਵਾਰਾਂ ਕੁੱਤਿਆ ਦੇ ਝੁੰਡ ਵਲੋਂ ਬੱਚੇ ਨੂੰ ਘੜੀਸਦੇ ਹੋਏ ਵੇਖਿਆ ਤਾਂ ਉਸ ਰੋਲਾਂ ਪਾਇਆ। ਜਿਸ ਤੋਂ ਬਾਅਦ ਪਿੰਡ ਵਾਲੇ ਇਕੱਠੇ ਹੋ ਗਏ। ਇਸ ਘਟਨਾ ਦਾ ਪਤਾ ਚੱਲਦਿਆਂ ਸਥਾਨਕ ਪੁਲਿਸ ਵੀ ਮੌਕੇ 'ਤੇ ਪਹੁੰਚ ਗਈ ਤੇ ਘਟਨਾ ਸਥਾਨ ਦਾ ਜਾਇਜ਼ਾ ਲੈਂਦੇ ਹੋਏ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ।

-PTC News

Related Post