ਤਾਂ ਫਿਰ ਹੋ ਜਾਓ ਤਿਆਰ, ਕਿਉਂਕਿ 8 ਦਸੰਬਰ ਦਿਨ ਸ਼ਨੀਵਾਰ ਨੂੰ ਹੋ ਰਿਹੈ ਨੂੰ 'ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ-2018

By  Jashan A December 6th 2018 05:01 PM

ਤਾਂ ਫਿਰ ਹੋ ਜਾਓ ਤਿਆਰ, ਕਿਉਂਕਿ 8 ਦਸੰਬਰ ਦਿਨ ਸ਼ਨੀਵਾਰ ਨੂੰ ਹੋ ਰਿਹੈ ਨੂੰ 'ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ-2018,ਪੀਟੀਸੀ ਨੈਟਵਰਕ ਵੱਲੋਂ ੮ ਦਸੰਬਰ ੨੦੧੮ ਨੂੰ 'ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ-੨੦੧੮' ਕਰਵਾਇਆ ਜਾ ਰਿਹਾ ਹੈ, ਜਿਸ ਵਿੱਚ ਪੰਜਾਬੀ ਸੰਗੀਤ ਇੰਡਸਟਰੀ ਨਾਲ ਸੰਬੰਧਤ ਸਖਸ਼ੀਅਤਾਂ ਨੂੰ ਉਹਨਾਂ ਦੀਆਂ ਉਪਲਬਧੀਆਂ ਲਈ ਐਵਾਰਡ ਦੇ ਕੇ ਸਨਮਾਨਿਆ ਜਾਵੇਗਾ।ਇਸ ਤਹਿਤ ਵੱਖੋ-ਵੱਖ ਨਾਮੀਨੇਸ਼ਨ ਕੈਟਾਗਰੀਆਂ ਬਣਾਈਆਂ ਜਾ ਚੁੱਕੀਆਂ ਹਨ, ਜਿੰਨ੍ਹਾਂ ਵਿੱਚੋਂ ਬਿਹਤਰੀਨ ਸਖਸ਼ੀਅਤ ਨੂੰ ਵਿਜੇਤਾ ਕਰਾਰ ਦਿੱਤਾ ਜਾਵੇਗਾ।

Ptc music award ਤਾਂ ਫਿਰ ਹੋ ਜਾਓ ਤਿਆਰ, ਕਿਉਂਕਿ 8 ਦਸੰਬਰ ਦਿਨ ਸ਼ਨੀਵਾਰ ਨੂੰ ਹੋ ਰਿਹੈ ਨੂੰ 'ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ-2018

ਜ਼ਿਕਰ-ਏ-ਖਾਸ ਹੈ ਕਿ ੮ ਦਸੰਬਰ ਨੂੰ ਮੋਹਾਲੀ ਦੇ ਜੇ.ਐੱਲ.ਪੀ.ਐੱਲ ਗਰਾਊਂਡ ਸੰਗੀਤ ਦੀ ਮਹਿਫਲ ਸਜੇਗੀ, ਜਿੱਥੇ ਪੰਜਾਬੀ ਸੰਗੀਤ ਜਗਤ ਦੇ ਸਿਤਾਰੇ ਸ਼ਮੂਲੀਅਤ ਕਰਨਗੇ। ਪੀਟੀਸੀ ਨੈੱਟਵਰਕ ਵੱਲੋਂ ਹਰ ਸਾਲ ਆਯੋਜਿਤ ਕੀਤੇ ਜਾਂਦੇ ਇਸ ਸਭ ਤੋਂ ਵੱਡੇ ਮਿਊਜ਼ਿਕ ਅਵਾਰਡ ਸ਼ੋਅ ਵਿੱਚ ਕਈ ਮਸ਼ਹੂਰ ਪੰਜਾਬੀ ਗਾਇਕ ਜੈਜ਼ੀ-ਬੀ, ਗੁਰਪ੍ਰੀਤ ਮਾਨ, ਗਾਇਕ ਅਤੇ ਰੈਪਰ ਬੋਹੇਮੀਆ , ਜੈਸਮੀਨ ਸੈਂਡਲਾਸ, ਕਾਦਰ ਥਿੰਦ, ਨਿਸ਼ਾ ਬਾਨੋ, ਰਾਜਵੀਰ ਜਵੰਦਾ, ਸਾਰਾ ਗੁਰਪਾਲ ਤੋਂ ਇਲਾਵਾ ਹੋਰ ਕਈ ਗਾਇਕ ਲਾਈਵ ਪਰਫਾਰਮੈਂਸ ਦੇਣਗੇ।

Ptc music award ਤਾਂ ਫਿਰ ਹੋ ਜਾਓ ਤਿਆਰ, ਕਿਉਂਕਿ 8 ਦਸੰਬਰ ਦਿਨ ਸ਼ਨੀਵਾਰ ਨੂੰ ਹੋ ਰਿਹੈ ਨੂੰ 'ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ-2018

ਇਸ ਸ਼ੋਅ ਨੂੰ ਮੱਦੇਨਜ਼ਰ ਰੱਖਦੇ ਹੋਏ ਪੀਟੀਸੀ ਨੈੱਟਵਰਕ ਵੱਲੋਂ ਅੱਜ ਚੰਡੀਗੜ੍ਹ ਸਥਿਤ ਪ੍ਰੈਸ ਕਲੱਬ 'ਚ ਇੱਕ ਪ੍ਰੈਸ ਵਾਰਤਾ ਰੱਖੀ ਗਈ, ਜਿਸ ਨੂੰ ਸੰਬੋਧਨ ਕਰਦਿਆਂ ਪੀਟੀਸੀ ਨੈੱਟਵਰਕ ਦੇ ਮੈਨੇਜਿੰਗ ਡਾਇਰੈਕਟਰ ਅਤੇ ਪ੍ਰੈਜ਼ੀਡੈਂਟ ਰਬਿੰਦਰ ਨਾਰਾਇਣ ਨੇ ਕਿਹਾ ਕਿ ਪੰਜਾਬੀ ਮਿਊਜ਼ਿਕ ਅਵਾਰਡ ਦੀ ਸ਼ੁਰੂਆਤ ਪੰਜਾਬੀ ਸੰਗੀਤ ਦੇ ਮਹਾਰਥੀਆਂ ਨੂੰ ਸਨਮਾਨ ਪ੍ਰਦਾਨ ਕਰਨ ਲਈ ਕੀਤੀ ਗਈ ਸੀ ਅਤੇ ੨੦੧੧ ਤੋਂ ਸ਼ੁਰੂ ਹੋਇਆ ਇਹ ਸਿਲਸਿਲਾ ਸਾਲ ਦਰ ਸਾਲ ਸਫਲਤਾਪੁਰਵਕ ਅੱਗੇ ਵੱਧ ਰਿਹਾ ਹੈ।

Ptc music award ਤਾਂ ਫਿਰ ਹੋ ਜਾਓ ਤਿਆਰ, ਕਿਉਂਕਿ 8 ਦਸੰਬਰ ਦਿਨ ਸ਼ਨੀਵਾਰ ਨੂੰ ਹੋ ਰਿਹੈ ਨੂੰ 'ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ-2018

ਇਸ ਮੰਚ 'ਤੇ ਨਵੇਂ ਉੱਭਰਦੇ ਹੋਏ ਸਿਤਾਰਿਆਂ ਨੂੰ ਆਪਣੇ ਹੁਨਰ ਨੂੰ ਪ੍ਰਦਰਸ਼ਿਤ ਕਰਨ ਦਾ ਮੌਕਾ ਦਿੱਤਾ ਜਾਂਦਾ ਹੈ ਅਤੇ ਇਹ ਕੋਸ਼ਿਸ਼ਾਂ ਪੰਜਾਬ ਦੀ ਸ਼ਾਨਦਾਰ ਵਿਰਾਸਤ ਨੂੰ ਸਹੇਜ ਕੇ ਰੱਖਣ ਅਤੇ ਅੱਗੇ ਵਧਾਉਣ ਦਾ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਇਸ ਨਾਲ ਹੀ ਉਹਨਾਂ ਇਹ ਵੀ ਕਿਹਾ ਕਿ ਪੀਟੀਸੀ ਨੈੱਟਵਰਕ ਵੱਲੋਂ ਪੰਜਾਬੀ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨ ਦੀ ਹਰ ਬਣਦੀ ਕੋਸ਼ਿਸ਼ ਰਹੇਗੀ।

ਇਸ ਮੌਕੇ ਉਹਨਾਂ ਨਾਲ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਕਲਾਕਾਰ ਗਾਇਕ ਜੈਜ਼ੀ ਬੀ, ਸੁਖਸ਼ਿੰਦਰ ਸ਼ਿੰਦਾ ਅਤੇ ਰੈਪਰ ਬੋਹੇਮੀਆ ਵੀ ਮੌਜੂਦ ਰਹੇ।ਇੱਥੇ ਇਹ ਵੀ ਦੱਸਣਾ ਬਣਦਾ ਹੈ ਪੀਟੀਸੀ ਮਿਊਜ਼ਿਕ ਅਵਾਰਡ ਸ਼ੋਅ 'ਚ ਜਿੱਥੇ ਕਾਮੇਡੀਅਨ ਸੁਦੇਸ਼ ਲਹਿਰੀ ਲੋਕਾਂ ਦਾ ਮਨੋਰੰਜਨ ਕਰਨਗੇ, ਉਥੇ ਹੀ ਵੀ.ਜੇ. ਰੌਕੀ ਅਤੇ ਐਕਟਰ ਅਰਜਨ ਬਾਜਵਾ ਸਮੇਤ ਮੁਨੀਸ਼ ਪੋਲ ਵੱਲੋਂ ਇਸ ਪ੍ਰੋਗਰਾਮ ਨੂੰ ਹੋਸਟ ਕੀਤਾ ਜਾਵੇਗਾ।

ਜ਼ਿਕਰਯੋਗ ਹੈ ਕਿ ਪੀਟੀਸੀ ਨੈੱਟਵਰਕ ਵੱਲੋਂ ਮਿਊਜ਼ਿਕ ਅਵਾਰਡ ਦੇਣ ਦਾ ਸਿਲਸਿਲਾ ੨੦੧੧ ਤੋਂ ਚੱਲਿਆ ਆ ਰਿਹਾ ਹੈ। ਇਹ ਅਵਾਰਡ ਹਰ ਸਾਲ ਪੰਜਾਬ ਦੀਆਂ ਸੰਗੀਤ ਜਗਤ ਨਾਲ ਜੁੜੀਆਂ ਹਸਤੀਆਂ ਨੂੰ ਦਿੱਤੇ ਜਾਂਦੇ ਹਨ। ਸੋ, ਤੁਸੀਂ ਵੀ ਦੇਖਣਾ ਨਾ ਭੁੱਲਣਾ 'ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ-੨੦੧੮ ' ਜੇ.ਐੱਲ.ਪੀ.ਐੱਲ ਗਰਾਊਂਡ ਮੋਹਾਲੀ 'ਚ ੮ ਦਸੰਬਰ ਨੂੰ। ਇਸ ਪ੍ਰੋਗਰਾਮ ਦਾ ਸਿੱਧਾ ਪ੍ਰਸਾਰਣ ਪੀਟੀਸੀ ਪੰਜਾਬੀ ਚੈਨਲ 'ਤੇ ਕੀਤਾ ਜਾਵੇਗਾ।

-PTC News

Related Post