ਮੋਹਾਲੀ: ਬਦਮਾਸ਼ਾਂ ਤੇ ਪੁਲਿਸ ਵਿਚਾਲੇ ਫਾਇਰਿੰਗ, 3 ਗ੍ਰਿਫਤਾਰ

By  Jashan A March 29th 2019 08:34 AM -- Updated: March 29th 2019 10:23 AM

ਮੋਹਾਲੀ: ਬਦਮਾਸ਼ਾਂ ਤੇ ਪੁਲਿਸ ਵਿਚਾਲੇ ਫਾਇਰਿੰਗ, 3 ਗ੍ਰਿਫਤਾਰ,ਮੋਹਾਲੀ: ਬੀਤੀ ਰਾਤ ਮੋਹਾਲੀ ਦੇ ਅਧੀਨ ਪੈਂਦੇ ਪੁਲਿਸ ਸਟੇਸ਼ਨ ਬਲੌਂਗੀ ਦੇ ਪਿੰਡ ਬੱਲੋਮਾਜਰਾ 'ਚ ਬਦਮਾਸ਼ਾਂ ਨੂੰ ਫੜਨ ਗਈ ਪੁਲਿਸ 'ਤੇ ਦੋਸ਼ੀਆਂ ਨੇ ਫਾਇਰਿੰਗ ਕਰ ਦਿੱਤੀ, ਪਰ ਪੁਲਿਸ ਜਵਾਬੀ ਫਾਇਰਿੰਗ ਕਰਦਿਆਂ ਤਿੰਨ ਬਦਮਾਸ਼ਾਂ ਨੂੰ ਹਿਰਾਸਤ 'ਚ ਲੈ ਲਿਆ। [caption id="attachment_275780" align="aligncenter" width="300"]mohali ਮੋਹਾਲੀ: ਬਦਮਾਸ਼ਾਂ ਤੇ ਪੁਲਿਸ ਵਿਚਾਲੇ ਫਾਇਰਿੰਗ, 3 ਗ੍ਰਿਫਤਾਰ[/caption] ਇਹਨਾਂ ਤਿੰਨਾਂ ਵਿਅਕਤੀਆਂ ਦੀ ਪਹਿਚਾਣ ਰਮਨ ਕੁਮਾਰ, ਗੁਰਪ੍ਰੀਤ ਤੇ ਸੁਖਦੀਪ ਵਜੋਂ ਹੋਈ ਹੈ। ਪੁਲਿਸ ਨੇ ਇਹਨਾਂ ਪਾਸੋਂ 32 ਤੇ 12 ਬੋਰ ਦੇ ਪਿਸਤੌਲ ਅਤੇ ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ। ਹੋਰ ਪੜ੍ਹੋ:ਅੰਮ੍ਰਿਤਸਰ ਹਮਲੇ ਤੋਂ ਬਾਅਦ ਪੂਰੇ ਪੰਜਾਬ ‘ਚ ਵਧਿਆ ਡਰ, ਪੁਲਿਸ ਨੇ ਚੁੱਕਿਆ ਇਹ ਕਦਮ!! ਮਿਲੀ ਜਾਣਕਾਰੀ ਮੁਤਾਬਕ ਪੁਲਿਸ ਨੂੰ ਗੁਪਤ ਸੂਚਨਾ ਮਿਲਣ 'ਤੇ ਸੀ. ਆਈ. ਏ. ਸਟਾਫ, ਡੀ. ਐੱਸ. ਪੀ. ਦੀਪ ਕਮਲ, ਪੁਲਿਸ ਸਟੇਸ਼ਨ ਬਲੌਂਗੀ ਦੇ ਐੱਸ. ਐੱਚ. ਓ., ਖਰੜ ਪੁਲਸ ਸਟੇਸ਼ਨ ਸਦਰ ਦੇ ਐੱਸ. ਐੱਚ. ਓ. ਤੇ ਪੀ. ਸੀ. ਆਰ. ਇੰਚਾਰਜ ਅਜੇ ਪਾਠਕ ਭਾਰੀ ਗਿਣਤੀ ਵਿਚ ਪੁਲਸ ਫੋਰਸ ਲੈ ਕੇ ਮੌਕੇ 'ਤੇ ਪਹੁੰਚੇ। [caption id="attachment_275779" align="aligncenter" width="300"]mohali ਮੋਹਾਲੀ: ਬਦਮਾਸ਼ਾਂ ਤੇ ਪੁਲਿਸ ਵਿਚਾਲੇ ਫਾਇਰਿੰਗ, 3 ਗ੍ਰਿਫਤਾਰ[/caption] ਪੁਲਿਸ ਮਕਾਨ ਦੇ ਉਸ ਕਮਰੇ ਤੱਕ ਪਹੁੰਚ ਗਈ, ਜਿਸ 'ਚ ਬਦਮਾਸ਼ ਰਹਿੰਦੇ ਸਨ। ਪੁਲਸ ਕਰਮਚਾਰੀਆਂ ਨੇ ਕਮਰੇ ਦਾ ਦਰਵਾਜਾ ਖੜਕਾਇਆ ਤਾਂ ਕਿਸੇ ਨੇ ਦਰਵਾਜਾ ਨਹੀਂ ਖੋਲ੍ਹਿਆ।ਪੁਲਿਸ ਨੂੰ ਦੇਖ ਕੇ ਅੰਦਰ ਬੈਠੇ ਨੌਜਵਾਨਾਂ ਨੇ ਪੁਲਸ 'ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਪੁਲਸ ਨੇ ਵੀ ਜਵਾਬੀ ਫਾਇਰਿੰਗ ਕੀਤੀ। -PTC News

Related Post