ਮੁਹਾਲੀ: ਪੰਜਾਬ ਵਿਜੀਲੈਂਸ ਬਿਊਰੋ ਨੇ SHO ਅਤੇ ਹਵਾਲਦਾਰ ਨੂੰ ਰਿਸ਼ਵਤ ਲੈਂਦਿਆਂ ਰੰਗੇ ਕੀਤਾ ਹੱਥੀਂ ਕਾਬੂ

By  Jashan A March 13th 2019 09:47 AM -- Updated: March 13th 2019 09:49 AM

ਮੁਹਾਲੀ: ਪੰਜਾਬ ਵਿਜੀਲੈਂਸ ਬਿਊਰੋ ਨੇ SHO ਅਤੇ ਹਵਾਲਦਾਰ ਨੂੰ ਰਿਸ਼ਵਤ ਲੈਂਦਿਆਂ ਰੰਗੇ ਕੀਤਾ ਹੱਥੀਂ ਕਾਬੂ,ਮੁਹਾਲੀ: ਬੀਤੀ ਦੇਰ ਰਾਤ ਪੰਜਾਬ ਵਿਜੀਲੈਂਸ ਬਿਊਰੋ ਨੂੰ ਵੱਡੀ ਸਫ਼ਲਤਾ ਮਿਲੀ ਹੈ। ਪੰਜਾਬ ਵਿਜੀਲੈਂਸ ਬਿਊਰੋ ਦੀ ਟੀਮ ਨੇ ਮੁਹਾਲੀ ਦੇ ਥਾਣਾ ਫ਼ੇਸ 1 ਦੇ SHO ਅਤੇ ਹਵਾਲਦਾਰ ਨੂੰ ਦੇਰ ਰਾਤ ਇੱਕ ਸਨੈਚਰ ਨੂੰ ਛੱਡਣ ਦੀ ਏਵਜ 'ਚ ਰਿਸ਼ਵਤ ਲੈਂਦਿਆਂ ਕੀਤਾ ਰੰਗੇ ਹੱਥੀ ਕਾਬੂ ਕੀਤਾ ਹੈ।

ਮੁਲਜਮਾਂ ਦੀ ਪਹਿਚਾਣ SHO ਜਸਬੀਰ ਸਿੰਘ ਅਤੇ ਹਵਾਲਦਾਰ ਰਾਜ ਕੁਮਾਰ ਵਜੋਂ ਹੋਈ ਹੈ।

ਮਿਲੀ ਜਾਣਕਾਰੀ ਮੁਤਾਬਕ ਗੌਰਵ ਨਾਮ ਦੇ ਨੌਜਵਾਨ ਨੂੰ ਛੱਡਣ ਦੇ ਏਵਜ 'ਚ 80 ਹਜਾਰ ਮੰਗੇ ਸੀ ਅਤੇ 70 ਹਜਾਰ 'ਚ ਸੌਦਾ ਤੈਅ ਹੋ ਗਿਆ ਸੀ ਅਤੇ 30 ਹਜ਼ਾਰ ਦੀ ਪਹਿਲੀ ਕਿਸ਼ਤ ਲੈਂਦਿਆਂ ਦੋਹਾਂ ਨੂੰ ਕਾਬੂ ਕਰ ਲਿਆ।

-PTC News

Related Post