ਮੋਹਾਲੀ : ਸ਼੍ਰੋਮਣੀ ਅਕਾਲੀ ਦਲ ਵੱਲੋਂ ਗੁੰਡਾ ਟੈਕਸ ਖਿਲਾਫ਼ ਧਰਨਾ , ਕਾਂਗਰਸੀਆਂ ਨੇ ਲੁੱਟਿਆ ਪੰਜਾਬ ਦਾ ਖਜ਼ਾਨਾ : ਸੁਖਬੀਰ ਬਾਦਲ

By  Shanker Badra December 11th 2019 02:38 PM

ਮੋਹਾਲੀ : ਸ਼੍ਰੋਮਣੀ ਅਕਾਲੀ ਦਲ ਵੱਲੋਂ ਗੁੰਡਾ ਟੈਕਸ ਖਿਲਾਫ਼ ਧਰਨਾ , ਕਾਂਗਰਸੀਆਂ ਨੇ ਲੁੱਟਿਆ ਪੰਜਾਬ ਦਾ ਖਜ਼ਾਨਾ : ਸੁਖਬੀਰ ਬਾਦਲ:ਮੋਹਾਲੀ : ਸ਼੍ਰੋਮਣੀ ਅਕਾਲੀ ਦਲ ਵੱਲੋਂ ਅੱਜ ਗੁੰਡਾ ਟੈਕਸ ਵਿਰੁੱਧਪੰਜਾਬ ਸਰਕਾਰ ਖਿਲਾਫ਼ ਮੋਹਾਲੀ ਵਿਖੇ ਧਰਨਾ ਲਾਇਆ ਹੈ। ਇਸ ਧਰਨੇ ਦੀ ਅਗਵਾਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕੀਤੀ ਹੈ। [caption id="attachment_368405" align="aligncenter" width="300"]Mohali: Shiromani Akali Dal Protest Against Punjab Government In Mohali ਮੋਹਾਲੀ : ਸ਼੍ਰੋਮਣੀ ਅਕਾਲੀ ਦਲ ਵੱਲੋਂਗੁੰਡਾ ਟੈਕਸ ਖਿਲਾਫ਼ ਧਰਨਾ , ਕਾਂਗਰਸੀਆਂ ਨੇ ਲੁੱਟਿਆ ਪੰਜਾਬ ਦਾ ਖਜ਼ਾਨਾ : ਸੁਖਬੀਰ ਬਾਦਲ[/caption] ਇਸ ਦੌਰਾਨ ਮੋਹਾਲੀ ਵਿਖੇ ਸੁਖਬੀਰ ਬਾਦਲ ਅਤੇ ਅਕਾਲੀ ਵਰਕਰਾਂ ਨੇ ਜਮ ਕੇ ਪੰਜਾਬ ਸਰਕਾਰ ਖਿਲਾਫ਼ ਪ੍ਰਦਰਸ਼ਨ ਕੀਤਾ ਹੈ। ਸੁਖਬੀਰ ਬਾਦਲ ਨੇ ਕੈਪਟਨ ਸਰਕਾਰ 'ਤੇ ਨਿਸ਼ਾਨ ਸਾਧਦੇ ਹੋਏ ਕਿਹਾ ਕਿ ਕਾਂਗਰਸ ਦੀ ਸਰਕਾਰ ਪਹਿਲਾਂ ਵੀ ਆਈ ਸੀ ਅਤੇ ਪੰਜਾਬ ਦਾ ਅਜਿਹਾ ਬੁਰਾ ਹਾਲ ਕੀਤਾ ਕਿ 10 ਸਾਲ ਕਾਂਗਰਸ ਦੀ ਸਰਕਾਰ ਨਹੀਂ ਬਣੀ। [caption id="attachment_368407" align="aligncenter" width="300"]Mohali: Shiromani Akali Dal Protest Against Punjab Government In Mohali ਮੋਹਾਲੀ : ਸ਼੍ਰੋਮਣੀ ਅਕਾਲੀ ਦਲ ਵੱਲੋਂਗੁੰਡਾ ਟੈਕਸ ਖਿਲਾਫ਼ ਧਰਨਾ , ਕਾਂਗਰਸੀਆਂ ਨੇ ਲੁੱਟਿਆ ਪੰਜਾਬ ਦਾ ਖਜ਼ਾਨਾ : ਸੁਖਬੀਰ ਬਾਦਲ[/caption] ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿਪੰਜਾਬ 'ਚ ਸਰਕਾਰ ਨਾਂਅ ਦੀ ਕੋਈ ਚੀਜ਼ਨਹੀਂ ਹੈ। ਪੰਜਾਬ 'ਚ ਕਾਂਗਰਸੀ ਵਿਧਾਇਕਾਂ ਦੀ ਸ਼ਹਿ 'ਤੇ ਨਸ਼ਾ ਵਿਕ ਰਿਹਾ ਹੈ ਅਤੇ ਕਾਂਗਰਸ ਦੀ ਸ਼ਹਿ 'ਤੇ ਗ਼ੈਰ ਕਾਨੂੰਨੀ ਮਾਈਨਿੰਗ ਦਾ ਗੋਰਖਧੰਦਾਚੱਲ ਰਿਹਾ ਹੈ। ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕਾਂਗਰਸੀਆਂ ਨੇ ਪੰਜਾਬ ਦਾ ਖਜ਼ਾਨਾ ਲੁੱਟਿਆ ਹੈ ਅਤੇ ਖ਼ਜ਼ਾਨਾ ਖ਼ਾਲੀ ਹੋਣ ਦਾ ਬਹਾਨਾ ਬਣਾਇਆ ਜਾ ਰਿਹਾ ਹੈ। [caption id="attachment_368404" align="aligncenter" width="300"]Mohali: Shiromani Akali Dal Protest Against Punjab Government In Mohali ਮੋਹਾਲੀ : ਸ਼੍ਰੋਮਣੀ ਅਕਾਲੀ ਦਲ ਵੱਲੋਂਗੁੰਡਾ ਟੈਕਸ ਖਿਲਾਫ਼ ਧਰਨਾ , ਕਾਂਗਰਸੀਆਂ ਨੇ ਲੁੱਟਿਆ ਪੰਜਾਬ ਦਾ ਖਜ਼ਾਨਾ : ਸੁਖਬੀਰ ਬਾਦਲ[/caption] ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਨੇ ਹੱਥ ਖੜ੍ਹੇ ਕੀਤੇ ਹਨ ਤੇ ਪੰਜਾਬ 'ਚ ਗੁੰਡਾ ਰਾਜ ਹੈ।ਉਨ੍ਹਾਂ ਨੇ ਕਿਹਾ ਕਿ ਜੇਲ੍ਹਾਂ 'ਚ ਗੈਂਗਸਟਰਾਂ ਨੂੰ ਪ੍ਰੋਟੈਕਸ਼ਨ' ਦਿੱਤੀ ਜਾ ਰਹੀ ਹੈ।ਸੁਖਬੀਰ ਨੇ ਕਿਹਾ ਕਿ ਬਟਾਲਾ 'ਚ ਸਾਡੀ ਪਾਰਟੀ ਦੇ ਆਗੂ ਦਾ ਬੇਰਹਿਮੀ ਦਾ ਕਤਲ ਕੀਤਾ ਗਿਆ ਹੈ ਅਤੇ ਬਟਾਲਾ ਦੇ ਐੱਸ.ਐੱਸ.ਪੀ. ਨੇ ਸੁਖਜਿੰਦਰ ਰੰਧਾਵਾ ਦੇ ਕਹਿਣ 'ਤੇ ਮਾਮਲਾ ਦਰਜ ਕੀਤਾ ਹੈ। [caption id="attachment_368406" align="aligncenter" width="300"]Mohali: Shiromani Akali Dal Protest Against Punjab Government In Mohali ਮੋਹਾਲੀ : ਸ਼੍ਰੋਮਣੀ ਅਕਾਲੀ ਦਲ ਵੱਲੋਂਗੁੰਡਾ ਟੈਕਸ ਖਿਲਾਫ਼ ਧਰਨਾ , ਕਾਂਗਰਸੀਆਂ ਨੇ ਲੁੱਟਿਆ ਪੰਜਾਬ ਦਾ ਖਜ਼ਾਨਾ : ਸੁਖਬੀਰ ਬਾਦਲ[/caption] ਸੁਖਬੀਰ ਬਾਦਲ ਨੇ ਅਫ਼ਸਰਾਂ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਗਲਤ ਕੰਮ ਕਰਨ ਅਤੇ ਸਾਥ ਦੇਣ ਵਾਲੇ ਅਫ਼ਸਰਾਂ 'ਤੇ ਕਾਰਵਾਈ ਹੋਵੇਗੀ। ਸੁਖਬਾਰ ਬਾਦਲ ਨੇ ਮੌਹਾਲੀ ਦੇ ਡੀਸੀ ਅਤੇ ਐਸਐਸਪੀ ਨੂੰ ਆੜੇ ਹੱਥੀ ਲੈਂਦਿਆ ਕਿਹਾ ਕਿ ਜਿਸ ਦਫ਼ਤਰ ਵਿਚ ਉਹ ਬੈਠੇ ਹਨ ਉਹ ਬਾਦਲ ਸਰਕਾਰ ਨੇ ਬਣਾਇਆ ਸੀ। -PTCNews

Related Post