ਕ੍ਰਿਕਟਰ ਮੁਹੰਮਦ ਹਫੀਜ਼ ਇੱਕ ਦਿਨ ਪਹਿਲਾਂ ਪਾਏ ਗਏ ਸੀ ਕੋਰੋਨਾ ਪਾਜ਼ੀਟਿਵ,ਹੁਣ ਰਿਪੋਰਟ ਆਈ ਨੈਗੇਟਿਵ

By  Shanker Badra June 24th 2020 07:36 PM

ਕ੍ਰਿਕਟਰ ਮੁਹੰਮਦ ਹਫੀਜ਼ ਇੱਕ ਦਿਨ ਪਹਿਲਾਂ ਪਾਏ ਗਏ ਸੀ ਕੋਰੋਨਾ ਪਾਜ਼ੀਟਿਵ,ਹੁਣ ਰਿਪੋਰਟ ਆਈ ਨੈਗੇਟਿਵ:ਇਸਲਾਮਾਬਾਦ : ਪਾਕਿਸਤਾਨ ਦੇ ਕ੍ਰਿਕਟਰ ਮੁਹੰਮਦ ਹਫੀਜ਼ ਦੇ ਕੋਰੋਨਾ ਵਾਇਰਸ ਨਾਲ ਪਾਜ਼ੀਟਿਵ ਹੋਣ ਦੀ ਪੁਸ਼ਟੀ ਦੇ ਇਕ ਦਿਨ ਬਾਅਦ ਉਸ ਨੇ ਆਪਣੀ ਜਾਂਚ ਰਿਪੋਰਟ ਨੈਗੇਟਿਵ ਆਉਣ ਦਾ ਦਾਅਵਾ ਕੀਤਾ ਹੈ। ਇਸ ਸਬੰਧੀ ਹਫੀਜ਼ ਨੇ ਬੁੱਧਵਾਰ ਨੂੰ ਆਪਣੇ ਟਵਿੱਟਰ 'ਤੇ ਐਲਾਨ ਕੀਤਾ ਕਿ ਉਸ ਦੇ ਅਤੇ ਉਸ ਦੇ ਪਰਿਵਾਰ ਦੇ ਮੈਂਬਰਾਂ ਦੀ ਜਾਂਚ ਰਿਪੋਰਟ ਨੈਗੇਟਿਵ ਆਈ ਹੈ। ਦਰਅਸਲ 'ਚ ਪਾਕਿਸਤਾਨ ਕ੍ਰਿਕਟ ਬੋਰਡ (ਪੀਸੀਬੀ) ਨੇ ਇੱਕ ਦਿਨ ਪਹਿਲਾਂ ਐਲਾਨ ਕੀਤਾ ਸੀ ਕਿ ਸਾਬਕਾ ਕਪਤਾਨ ਮੁਹੰਮਦ ਹਫੀਜ਼ ਕੋਵਿਡ -19 ਦੀ ਜਾਂਚ ਵਿੱਚ ਪਾਜ਼ੀਟਿਵ ਪਾਇਆ ਗਿਆ ਹੈ ਪਰ ਹੁਣ ਇੱਕ ਦਿਨ ਬਾਅਦ ਉਸ ਦਾ ਟੈਸਟ ਨੈਗਟਿਵ ਆਇਆ ਹੈ। ਜਿਸ ਤੋਂ ਬਾਅਦਪਾਕਿਸਤਾਨ ਕ੍ਰਿਕਟ ਬੋਰਡ 'ਤੇ ਕਈ ਤਰ੍ਹਾਂ ਦੇ ਸਵਾਲ ਖੜੇ ਹੁੰਦੇ ਹਨ। [caption id="attachment_413822" align="aligncenter" width="300"]Mohammad Hafeez’s second report tests negative for COVID-19 ਕ੍ਰਿਕਟਰ ਮੁਹੰਮਦ ਹਫੀਜ਼ ਇੱਕ ਦਿਨ ਪਹਿਲਾਂ ਪਾਏ ਗਏ ਸੀ ਕੋਰੋਨਾ ਪਾਜ਼ੀਟਿਵ,ਹੁਣ ਰਿਪੋਰਟ ਆਈ ਨੈਗੇਟਿਵ[/caption] ਉਨ੍ਹਾਂ ਨੇ ਟਵੀਟ ਕੀਤਾ, "ਮੈਨੂੰ ਪੀਸੀਬੀ ਦੀ ਰਿਪੋਰਟ ਵਿੱਚ ਕੋਵਿਡ -19 ਸਕਾਰਾਤਮਕ ਪਾਏ ਜਾਣ ਤੋਂ ਬਾਅਦ, ਮੈਂ ਆਪਣੇ ਪਰਿਵਾਰਕ ਮੈਂਬਰਾਂ ਨਾਲ ਆਪਣੀ ਤਸੱਲੀ ਲਈ ਆਪਣੇ ਆਪ ਦਾ ਕੋਰੋਨਾ ਟੈਸਟ ਕਰਵਾਉਣ ਗਿਆ ਸੀ ਅਤੇ ਸਾਡੀ ਰਿਪੋਰਟ ਨਕਾਰਾਤਮਕ ਆਈ ਹੈ। ਅੱਲ੍ਹਾ ਸਾਡੇ ਸਾਰਿਆਂ ਦੀ ਰੱਖਿਆ ਕਰੇ।" ਜ਼ਿਕਰਯੋਗ ਹੈ ਕਿ ਪਾਕਿਸਤਾਨ ਦੇ 3 ਖਿਡਾਰੀਆਂ ਦੇ ਸੋਮਵਾਰ ਨੂੰ ਕੋਰੋਨਾ ਵਾਇਰਸ 'ਕੋਵਿਡ-19' ਨਾਲ ਇਨਫੈਕਟਡ ਹੋਣ ਤੋਂ ਬਾਅਦ ਮੰਗਲਵਾਰ ਨੂੰ ਹਫੀਜ਼ ਸਣੇ 7 ਖਿਡਾਰੀਆਂ ਦੇ ਕੋਰੋਨਾ ਪ੍ਰਭਾਵਿਤ ਹੋਣ ਦੀ ਪੁਸ਼ਟੀ ਹੋਈਸੀ। ਹਫੀਜ਼ 29 ਮੈਂਬਰੀ ਪਾਕਿਸਤਾਨ ਟੀਮ ਦਾ ਹਿੱਸਾ ਸੀ ,ਜਿਸ ਨੂੰ 28 ਜੂਨ ਨੂੰ ਇੰਗਲੈਂਡ ਦੌਰੇ ਲਈ 3 ਟੈਸਟ ਤੇ 3 ਟੀ-20 ਮੈਚ ਖੇਡਣ ਲਈ ਰਵਾਨਾ ਹੋਣਾ ਸੀ। -PTCNews

Related Post