ਵੋਟ ਪਾਉਣ ਬਦਲੇ ਵੰਡੇ ਜਾ ਰਹੇ ਸਨ ਪੈਸੇ, ਦੋ ਥਾਈਂ ਪਿਆ ਰੋਲਾ

By  Ravinder Singh February 22nd 2022 12:00 PM

ਚੰਡੀਗੜ੍ਹ : ਸ੍ਰੀ ਮੁਕਤਸਰ ਸਾਹਿਬ ਵਿਖੇ ਅੱਜ ਅਜਿਹੀਆਂ ਵੀਡੀਓ ਵਾਇਰਲ ਹੋਈਆਂ ਜਿਸ ਵਿਚ ਵੋਟਾਂ ਦੇ ਪੈਸੇ ਵੰਡਣ ਦੀ ਗੱਲ ਕਹੀ ਜਾ ਰਹੀ। ਸੂਤਰਾਂ ਦੀ ਮੰਨੀਏ ਤਾਂ ਕੱਲ੍ਹ ਵੋਟ ਪਾਉਣ ਸਮੇਂ ਇਕ ਧਿਰ ਵੱਲੋਂ ਟੀ ਸਟਾਲ ਦੀ ਇਕ ਪਰਚੀ ਦੇ ਦਿੱਤੀ ਜਾਂਦੀ ਸੀ ਜਿਸ ਨੂੰ ਦਿਖਾ ਕੇ ਅੱਜ ਲੋਕ ਪੈਸੇ ਲੈ ਸਕਦੇ ਸਨ।

ਆਮ ਆਦਮੀ ਪਾਰਟੀ ਉਮੀਦਵਾਰ ਲਾਭ ਸਿੰਘ ਦੇ ਡਰਵਾਈਰ ਖ਼ਿਲਾਫ਼ ਮਾਮਲਾ ਦਰਜਅਜਿਹੇ ਪੈਸੇ ਲੈਣ ਵਾਲਿਆਂ ਦੀਆ ਅੱਜ ਜਦ ਸ਼ਹਿਰ ਵਿਚ ਦੋ ਥਾਈਂ ਕਤਾਰਾਂ ਲੱਗੀਆਂ ਤਾਂ ਵੀਡੀਓ ਵਾਇਰਲ ਹੋ ਗਈਆਂ ਜਿਸ ਤੋਂ ਬਾਅਦ ਹੰਗਾਮਾ ਖੜ੍ਹਾ ਹੋ ਗਿਆ। ਮੌਕੇ ਉਤੇ ਪੁਲਿਸ ਨੇ ਪਹੁੰਚ ਜਾਂਚ ਸ਼ੁਰੂ ਕਰ ਦਿੱਤੀ ਅਤੇ ਡਿਪਟੀ ਕਮਿਸ਼ਨਰ ਵੱਲੋਂ ਕਾਰਵਾਈ ਦਾ ਦਾਅਵਾ ਕੀਤਾ ਜਾ ਰਿਹਾ ਹੈ। ਉਂਝ ਬੇਸ਼ੱਕ ਵੋਟਾਂ ਦਾ ਕੰਮ 20 ਮਾਰਚ ਨੂੰ ਨੇਪਰੇ ਚੜ੍ਹ ਗਿਆ ਪਰ ਅੱਜ ਸ੍ਰੀ ਮੁਕਤਸਰ ਸਾਹਿਬ ਦੇ ਦੋ ਮੁੱਖ ਮਾਰਗਾਂ 'ਤੇ ਚੋਣਾਂ ਨੂੰ ਲੈ ਵੱਖਰੀ ਹਲਚਲ ਨਜ਼ਰ ਆਈ। ਇਸ ਸਬੰਧੀ ਜੋ ਵੀਡੀਓ ਵਾਇਰਲ ਹੋਈਆਂ ਉਹ ਨੇਪਰੇ ਚੜ੍ਹੀ ਚੋਣ ਪ੍ਰਕਿਰਿਆ ਉਤੇ ਸਵਾਲ ਖੜ੍ਹੇ ਕਰਦੀਆਂ ਨਜ਼ਰ ਆਉਂਦੀਆਂ।

ਆਮ ਆਦਮੀ ਪਾਰਟੀ ਉਮੀਦਵਾਰ ਲਾਭ ਸਿੰਘ ਦੇ ਡਰਵਾਈਰ ਖ਼ਿਲਾਫ਼ ਮਾਮਲਾ ਦਰਜਇਹ ਤਸਵੀਰਾਂ ਸ੍ਰੀ ਮੁਕਤਸਰ ਸਾਹਿਬ ਦੇ ਕੋਟਲੀ ਰੋਡ ਤੇ ਮੋੜ ਰੋਡ ਦੀਆਂ ਹਨ। ਇਨ੍ਹਾਂ ਦੋਵੇਂ ਸੜਕਾਂ ਉਤੇ ਅੱਜ ਲੋਕਾਂ ਦੀਆਂ ਕਤਾਰਾਂ ਇਸ ਤਰ੍ਹਾਂ ਲੱਗੀਆਂ ਨਜ਼ਰ ਆਈਆਂ ਜਿਵੇਂ ਲਾਭਪਾਤਰੀਆਂ ਨੂੰ ਮੁਫਤ ਰਾਸ਼ਨ ਵੰਡਿਆ ਜਾ ਰਿਹਾ ਹੋਵੇ। ਪੱਤਰਕਾਰਾਂ ਵੱਲੋਂ ਮੌਕੇ ਉਤੇ ਪਹੁੰਚਣ ਉਤੇ ਇਹ ਇਕੱਠ ਖਿਲਰ ਗਿਆ। ਜੋ ਕੈਮਰੇ ਵਿਚ ਕੈਦ ਹੋਇਆ ਉਸ ਵਿਚ ਇਕ ਜਗ੍ਹਾ ਲੋਕ ਇਕ ਧਿਰ ਵੱਲੋਂ ਕੱਲ੍ਹ ਦੀਆਂ ਵੋਟਾਂ ਦੇ ਪੈਸੇ ਅੱਜ ਵੰਡਣ ਦੇ ਦੋਸ਼ ਲਾ ਰਹੇ ਤਾਂ ਦੂਜੇ ਪਾਸੇ ਕੁਝ ਔਰਤਾਂ ਨੇ ਦੱਸਿਆ ਕਿ ਵੋਟ ਪਾਉਣ ਦਾ 500 ਰੁਪਏ ਪ੍ਰਤੀ ਵੋਟ ਅੱਜ ਦੇਣ ਦੀ ਗੱਲ ਕੀਤੀ ਗਈ ਸੀ ਅਤੇ ਉਸ ਸਮੇਂ ਇਕ ਟੀ ਸਟਾਲ ਦੀ ਪਰਚੀ ਵੀ ਦਿੱਤੀ ਗਈ ਸੀ ਜਿਸ ਉਤੇ ਮੋਹਰ ਲੱਗੀ ਹੋਈ ਹੈ। ਇਨ੍ਹਾਂ ਔਰਤਾਂ ਅਨੁਸਾਰ ਪਹਿਲਾ ਇਹ ਲੋਕ ਪੈਸੇ ਦੇ ਰਹੇ ਸਨ ਪਰ ਹੁਣ ਫਿਰ ਬੰਦ ਕਰ ਦਿੱਤੇ ਗਏ।

ਆਮ ਆਦਮੀ ਪਾਰਟੀ ਉਮੀਦਵਾਰ ਲਾਭ ਸਿੰਘ ਦੇ ਡਰਵਾਈਰ ਖ਼ਿਲਾਫ਼ ਮਾਮਲਾ ਦਰਜਕੋਟਲੀ ਰੋਡ 'ਤੇ ਤਾਂ ਕੈਮਰੇ ਵੇਖ ਲੋਕਾਂ ਸ਼ਰੇਆਮ ਇਕ ਧਿਰ ਉਤੇ ਪੈਸੇ ਵੰਡਣ ਦੇ ਦੋਸ਼ ਲਾ ਦਿੱਤੇ। ਉਧਰ ਦੋਵਾਂ ਥਾਵਾਂ 'ਤੇ ਪਹੁੰਚ ਕੇ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ। ਇਸ ਮਾਮਲੇ ਸਬੰਧੀ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ ਨੇ ਕਿਹਾ ਕਿ ਅਜਿਹੀ ਸ਼ਿਕਾਇਤ ਅੱਜ ਮਿਲੀ ਸੀ ਤੇ ਕਾਰਵਾਈ ਕੀਤੀ ਜਾ ਰਹੀ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਸਬੰਧੀ ਜਾਂਚ ਕੀਤੀ ਜਾ ਰਹੀ ਹੈ ਅਤੇ ਬਣਦੀ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ : ਆਮ ਆਦਮੀ ਪਾਰਟੀ ਦੇ ਉਮੀਦਵਾਰ ਲਾਭ ਸਿੰਘ ਦੇ ਡਰਵਾਈਰ ਖ਼ਿਲਾਫ਼ ਮਾਮਲਾ ਦਰਜ

Related Post