ਚੰਡੀਗੜ੍ਹ: ਕਲਯੁੱਗੀ ਮਾਂ ਦੀ ਗੰਦੀ ਕਰਤੂਤ, ਪ੍ਰੇਮੀ ਨਾਲ ਭੱਜਣ ਖਾਤਰ ਪੁੱਤ ਦੀ ਲਈ ਜਾਨ

By  Jashan A January 27th 2020 09:00 AM -- Updated: January 27th 2020 09:04 AM

ਚੰਡੀਗੜ੍ਹ: ਕਲਯੁੱਗੀ ਮਾਂ ਦੀ ਗੰਦੀ ਕਰਤੂਤ, ਪ੍ਰੇਮੀ ਨਾਲ ਭੱਜਣ ਖਾਤਰ ਪੁੱਤ ਦੀ ਲਈ ਜਾਨ,ਚੰਡੀਗੜ੍ਹ: ਕਹਿੰਦੇ ਨੇ ਮਾਂ ਰੱਬ ਦਾ ਰੂਪ ਹੁੰਦੀ ਹੈ, ਪਰ ਇੱਕ ਕਲਯੁੱਗੀ ਮਾਂ ਨੇ ਆਪਣੇ ਸਵਾਰਥ ਖਾਤਰ ਆਪਣੇ ਹੀ ਬੱਚੇ ਦੀ ਜਾਨ ਲੈ ਲਈ। ਦਰਅਸਲ, ਮਾਮਲਾ ਚੰਡੀਗੜ੍ਹ ਦੇ ਪਿੰਡ ਬੁੜੈਲ ਦਾ ਹੈ, ਜਿਥੇ ਇੱਕ ਮਾਂ ਦੀ ਹੈਵਾਨੀਅਤ ਸਾਹਮਣੇ ਆਈ ਹੈ।

Chd Childਮਿਲੀ ਜਾਣਕਾਰੀ ਮੁਤਾਬਕ ਇਸ ਔਰਤ ਨੇ ਪ੍ਰੇਮੀ ਨਾਲ ਭੱਜਣ ਤੋਂ ਪਹਿਲਾਂ ਆਪਣੇ ਪੁੱਤ ਦੇ ਮੂੰਹ 'ਚ ਕੱਪੜਾ ਪਾ ਕੇ ਉਸ ਨੂੰ ਬੈੱਡ 'ਚ ਬੰਦ ਕਰ ਦਿੱਤਾ ਤੇ ਫਰਾਰ ਹੋ ਗਈ।

ਹੋਰ ਪੜ੍ਹੋ: ਮੁੰਬਈ: ਮੈਰਾਥਨ ਦੌਰਾਨ 7 ਲੋਕਾਂ ਨੂੰ ਪਿਆ ਦਿਲ ਦਾ ਦੌਰਾ, 1 ਦੀ ਹੋਈ ਮੌਤ

Chd Childਬੱਚਾ 24 ਘੰਟਿਆਂ ਤਕ ਬੈੱਡ 'ਚ ਬੰਦ ਰਿਹਾ ਤੇ ਸਾਹ ਘੁੱਟ ਹੋਣ ਕਾਰਨ ਉਸ ਦੀ ਮੌਤ ਹੋ ਗਈ। ਉਧਰ ਇਸ ਘਟਨਾ ਦੀ ਸੂਚਨਾ ਮਿਲਣ 'ਤੇ ਸਥਾਨਕ ਪੁਲਿਸ ਮੌਕੇ 'ਤੇ ਪਹੁੰਚ ਗਈ ਤੇ ਬੱਚੇ ਦੀ ਲਾਸ਼ ਨੂੰ ਕਬਜੇ 'ਚ ਲੈ ਲਿਆ ਹੈ ਅਤੇ ਪਿਤਾ ਦੇ ਬਿਆਨਾਂ 'ਤੇ ਮਾਂ 'ਤੇ ਮਾਮਲਾ ਦਰਜ ਕਰ ਲਿਆ ਹੈ।

-PTC News

Related Post