ਮੱਧ ਪ੍ਰਦੇਸ਼ ਸਿਆਸੀ ਸੰਕਟ: ਕਾਂਗਰਸ ਦੇ 21 ਬਾਗ਼ੀ ਵਿਧਾਇਕਾਂ ਨੂੰ ਮਿਲਣ ਪਹੁੰਚੇ ਦਿਗਵਿਜੇ ਸਿੰਘ

By  Shanker Badra March 18th 2020 10:32 AM

ਮੱਧ ਪ੍ਰਦੇਸ਼ ਸਿਆਸੀ ਸੰਕਟ: ਕਾਂਗਰਸ ਦੇ 21 ਬਾਗ਼ੀ ਵਿਧਾਇਕਾਂ ਨੂੰ ਮਿਲਣ ਪਹੁੰਚੇ ਦਿਗਵਿਜੇ ਸਿੰਘ:ਬੰਗਲੌਰ : ਕਾਂਗਰਸ ਦੇ ਸੀਨੀਅਰ ਨੇਤਾ ਦਿਗਵਿਜੇ ਸਿੰਘ ਅਜੇ ਸਵੇਰੇਬੰਗਲੌਰ ਦੇ ਹੋਟਲ ਵਿੱਚ ਕਾਂਗਰਸ ਦੇ 21 ਬਾਗ਼ੀ ਵਿਧਾਇਕਾਂ ਨਾਲ ਮੁਲਾਕਾਤ ਕਰਨ ਲਈ ਪਹੁੰਚੇ ਹਨ। ਇਸ ਦੌਰਾਨਦਿਗਵਿਜੇ ਸਿੰਘ ਨੂੰ ਹੋਟਲ ਦੇ ਅੰਦਰ ਦਾਖ਼ਲ ਨਹੀਂ ਹੋਣ ਦਿੱਤਾ,ਜਿਸ ਦੇ ਬਾਅਦ ਉਹ ਬਾਹਰ ਹੀ ਧਰਨੇ 'ਤੇ ਬੈਠ ਗਏ। ਹਾਲਾਂਕਿ ਪੁਲਿਸ ਨੇ ਉਨ੍ਹਾਂ ਨੂੰ ਹਿਰਾਸਤ 'ਚ ਲੈ ਲਿਆ ਹੈ। ਕਾਂਗਰਸੀ ਨੇਤਾ ਦਿਗਵਿਜੇ ਸਿੰਘ ਬੰਗਲੌਰ ਦੇ ਰਮਾੜਾ ਹੋਟਲ ਪਹੁੰਚੇ। ਇਸ ਹੋਟਲ ਵਿਚ ਕਾਂਗਰਸ ਦੇ 21 ਬਾਗੀ ਵਿਧਾਇਕ ਹਨ। ਪੁਲਿਸ ਦੁਆਰਾ ਰੋਕਣ ਤੋਂ ਬਾਅਦ ਦਿਗਵਿਜੇ ਨੇ ਕਿਹਾ ਕਿ ਵਿਧਾਇਕ ਉਨ੍ਹਾਂ ਨਾਲ ਗੱਲਬਾਤ ਕਰਨਾ ਚਾਹੁੰਦੇ ਸਨ। ਦਿਗਵਿਜੇ ਨੇ ਕਿਹਾ, 'ਮੈਂ ਮੱਧ ਪ੍ਰਦੇਸ਼ ਤੋਂ ਕਾਂਗਰਸ ਦਾ ਰਾਜ ਸਭਾ ਉਮੀਦਵਾਰ ਹਾਂ। 26 ਮਾਰਚ ਨੂੰਵੋਟਿੰਗ ਹੋਣੀ ਹੈ। ਮੇਰੇ ਵਿਧਾਇਕਾਂ ਨੂੰ ਇੱਥੇ ਰੱਖਿਆ ਗਿਆ ਹੈ। ਉਹ ਮੇਰੇ ਨਾਲ ਗੱਲ ਕਰਨਾ ਚਾਹੁੰਦੇ ਹਨ ਪਰ ਉਨ੍ਹਾਂ ਦੇ ਮੋਬਾਈਲ ਫੋਨ ਖੋਹ ਲਏ ਗਏ ਹਨ। ਕਾਂਗਰਸ ਦੇ ਰਾਜ ਸਭਾ ਉਮੀਦਵਾਰ ਦਿਗਵਿਜੇ ਸਿੰਘ ਨੇ ਕਿਹਾ ਕਿ ਪੁਲਿਸ ਵਿਧਾਇਕਾਂ ਨੂੰ ਮਿਲਣ ਦੀ ਇਜਾਜ਼ਤ ਨਹੀਂ ਦੇ ਰਹੀ ਅਤੇ ਕਹਿ ਰਹੀ ਹੈ ਕਿ ਉਨ੍ਹਾਂ ਦੀ ਸੁਰੱਖਿਆ ਨੂੰ ਖਤਰਾ ਹੈ। ਹੋਟਲ ਦੇ ਬਾਹਰ ਪਾਰਟੀ ਸਮਰਥਕਾਂ ਨਾਲ ਧਰਨੇ 'ਤੇ ਬੈਠੇਦਿਗਵਿਜੇ ਸਿੰਘ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ। ਦੱਸ ਦੇਈਏ ਕਿ ਮੱਧ ਪ੍ਰਦੇਸ਼ ਦੇ ਰਾਜਪਾਲ ਲਾਲਜੀ ਟੰਡਨ ਨੇ ਕੁਝ ਦਿਨ ਪਹਿਲਾਂ ਕਮਲਨਾਥ ਸਰਕਾਰ ਨੂੰ ਵਿਧਾਨ ਸਭਾ ਵਿੱਚ ਫਲੋਰ ਟੈਸਟ ਕਰਵਾਉਣ ਲਈ ਕਿਹਾ ਸੀ। ਹਾਲਾਂਕਿ, ਸਪੀਕਰ ਨੇ ਫਿਰ ਕੋਰੋਨਾ ਵਾਇਰਸ ਦਾ ਹਵਾਲਾ ਦਿੰਦੇ ਹੋਏ ਸਦਨ ਦੀ ਕਾਰਵਾਈ 26 ਮਾਰਚ ਤੱਕ ਮੁਲਤਵੀ ਕਰ ਦਿੱਤੀ ਸੀ। ਇਸ ਤੋਂ ਬਾਅਦ ਰਾਜਪਾਲ ਨੇ ਦੁਬਾਰਾ ਫਲੋਰ ਟੈਸਟ ਕਰਵਾਉਣ ਦਾ ਨਿਰਦੇਸ਼ ਦਿੱਤਾ, ਜਿਸਨੂੰ ਕਮਲਨਾਥ ਸਰਕਾਰ ਨੇ ਬਾਗ਼ੀ ਵਿਧਾਇਕਾਂ ਦੇ ਬਚਾਅ ਹੋਣ ਤੱਕ ਕਰਵਾਉਣ ਤੋਂ ਇਨਕਾਰ ਕਰ ਦਿੱਤਾ। -PTCNews

Related Post