ਮੱਧ ਪ੍ਰਦੇਸ਼ ਸਰਕਾਰ ਨੇ ਮਹਾਰਾਸ਼ਟਰ ਦੀਆਂ ਯਾਤਰੀ ਬੱਸਾਂ ਦੀ ਆਵਾਜਾਈ 'ਤੇ 30 ਜੂਨ ਤੱਕ ਵਧਾਈ ਰੋਕ 

By  Shanker Badra June 23rd 2021 04:49 PM

ਭੋਪਾਲ : ਮੱਧ ਪ੍ਰਦੇਸ਼ ਸਰਕਾਰ (MP Govt ) ਨੇ ਗੁਆਂਢੀ ਰਾਜ ਮਹਾਰਾਸ਼ਟਰ (Maharashtra) ਦੀਆਂ ਯਾਤਰੀ ਬੱਸਾਂ ਦੀ ਆਵਾਜਾਈ 'ਤੇ ਮੌਜੂਦਾ ਪਾਬੰਦੀਆਂ (Bus Service Ban ) ਨੂੰ 30 ਜੂਨ ਤੱਕ ਵਧਾ ਦਿੱਤਾ ਗਿਆ ਹੈ। ਮੱਧ ਪ੍ਰਦੇਸ਼ ਸਰਕਾਰ ਨੇ ਇਹ ਪਾਬੰਦੀ ਕੋਰੋਨਾ ਦੇ ਵੱਧ ਰਹੇ ਮਾਮਲਿਆਂ ਨੂੰ ਰੋਕਣ ਲਈ ਇੱਕ ਸਾਵਧਾਨੀ ਵਜੋਂ ਲਾਗੂ ਕੀਤੀ ਸੀ। ਇੱਕ ਅਧਿਕਾਰੀ ਨੇ ਦੱਸਿਆਇਸ ਸਬੰਧ ਵਿੱਚ ਰਾਜ ਦੇ ਵਧੀਕ ਟਰਾਂਸਪੋਰਟ ਕਮਿਸ਼ਨਰ ਅਰਵਿੰਦ ਸਕਸੈਨਾ ਦੁਆਰਾ ਇੱਕ ਆਦੇਸ਼ ਜਾਰੀ ਕੀਤਾ ਗਿਆ ਹੈ। ਇਸ ਤੋਂ ਪਹਿਲਾਂ 15 ਜੂਨ ਨੂੰ ਜਾਰੀ ਕੀਤੀ ਗਈ ਬੱਸਾਂ ਦੀ ਆਵਾਜਾਈ ‘ਤੇ ਰੋਕ ਵਧਾਉਣ ਦੇ ਆਦੇਸ਼ 22 ਜੂਨ ਤੱਕ ਲਾਗੂ ਰਹੇ ਸਨ। [caption id="attachment_509307" align="aligncenter" width="300"] ਮੱਧ ਪ੍ਰਦੇਸ਼ ਸਰਕਾਰ ਨੇ ਮਹਾਰਾਸ਼ਟਰ ਦੀਆਂ ਯਾਤਰੀ ਬੱਸਾਂ ਦੀ ਆਵਾਜਾਈ 'ਤੇ 30 ਜੂਨ ਤੱਕ ਵਧਾਈ ਰੋਕ[/caption] ਪੜ੍ਹੋ ਹੋਰ ਖ਼ਬਰਾਂ : ਹਿਮਾਚਲ 'ਚ ਹੁਣ ਬਿਨਾਂ ਈ-ਪਾਸ ਦੇ ਦਾਖਲ ਹੋ ਸਕਣਗੇ ਯਾਤਰੀ  , ਰਾਤ 10 ਵਜੇ ਤਕ ਖੁੱਲ੍ਹੇ ਰਹਿਣਗੇ ਰੈਸਟੋਰੈਂਟ  ਇਸ ਦੇ ਨਾਲ ਹੀ ਮੱਧ ਪ੍ਰਦੇਸ਼ ਸਰਕਾਰ ਨੇ ਉੱਤਰ ਪ੍ਰਦੇਸ਼, ਰਾਜਸਥਾਨ ਅਤੇ ਛੱਤੀਸਗੜ੍ਹ ਦੀਆਂ ਯਾਤਰੀਆਂ ਬੱਸਾਂ ਦੇ ਸੰਚਾਲਨ 'ਤੇ ਲਗਾਈ ਗਈ ਪਾਬੰਦੀ 15 ਜੂਨ ਤੋਂ ਹਟਾ ਦਿੱਤੀ ਹੈ। ਸਿਹਤ ਵਿਭਾਗ ਦੇ ਬੁਲੇਟਿਨ ਅਨੁਸਾਰ ਮੰਗਲਵਾਰ ਨੂੰ ਮੱਧ ਪ੍ਰਦੇਸ਼ ਵਿੱਚ ਕੋਰੋਨਾ ਵਾਇਰਸ ਦੀ ਲਾਗ ਦੇ 65 ਨਵੇਂ ਕੇਸ ਸਾਹਮਣੇ ਆਏ ਹਨ। ਇਸ ਦੇ ਨਾਲ ਰਾਜ ਵਿੱਚ ਕੋਰੋਨਾ ਵਾਇਰਸ ਦੀ ਕੁੱਲ ਗਿਣਤੀ 7,89,415 ਹੋ ਗਈ ਹੈ। ਪਿਛਲੇ 24 ਘੰਟਿਆਂ ਵਿੱਚ ਰਾਜ ਵਿੱਚ ਇਸ ਮਹਾਂਮਾਰੀ ਕਾਰਨ 22 ਲੋਕਾਂ ਦੀ ਮੌਤ ਹੋ ਗਈ। ਰਾਜ ਵਿੱਚ ਹੁਣ ਤੱਕ ਕੁੱਲ 8,806 ਵਿਅਕਤੀ ਇਸ ਬਿਮਾਰੀ ਕਾਰਨ ਮਰੇ ਹਨ। [caption id="attachment_509308" align="aligncenter" width="300"] ਮੱਧ ਪ੍ਰਦੇਸ਼ ਸਰਕਾਰ ਨੇ ਮਹਾਰਾਸ਼ਟਰ ਦੀਆਂ ਯਾਤਰੀ ਬੱਸਾਂ ਦੀ ਆਵਾਜਾਈ 'ਤੇ 30 ਜੂਨ ਤੱਕ ਵਧਾਈ ਰੋਕ[/caption] ਮਹਾਰਾਸ਼ਟਰ (Maharashtra)ਵਿਚ ਕੋਵਿਡ -19 ਦਾ ਬਹੁਤ ਹੀ ਛੂਤਕਾਰੀ ਰੂਪ 'ਡੈਲਟਾ ਪਲੱਸ' ਦੇ ਹੁਣ ਤਕ 21 ਮਾਮਲੇ ਸਾਹਮਣੇ ਆ ਚੁੱਕੇ ਹਨ। ਸੂਬੇ ਦੇ ਸਿਹਤ ਮੰਤਰੀ ਰਾਜੇਸ਼ ਟੋਪ ਨੇ ਦੱਸਿਆ ਕਿ ਇਸ ਕਿਸਮ ਦੇ ਵੱਧ ਤੋਂ ਵੱਧ 9 ਮਾਮਲੇ ਰਤਨਗਿਰੀ, ਜੱਲਗਾਓਂ ਵਿੱਚ ਸੱਤ, ਮੁੰਬਈ ਵਿੱਚ ਦੋ ਅਤੇ ਪਾਲਘਰ, ਠਾਣੇ ਅਤੇ ਸਿੰਧੂਦੁਰਗ ਜ਼ਿਲ੍ਹਿਆਂ ਵਿੱਚ ਇੱਕ-ਇੱਕ ਮਾਮਲੇ ਸਾਹਮਣੇ ਆਏ ਹਨ। [caption id="attachment_509305" align="aligncenter" width="300"] ਮੱਧ ਪ੍ਰਦੇਸ਼ ਸਰਕਾਰ ਨੇ ਮਹਾਰਾਸ਼ਟਰ ਦੀਆਂ ਯਾਤਰੀ ਬੱਸਾਂ ਦੀ ਆਵਾਜਾਈ 'ਤੇ 30 ਜੂਨ ਤੱਕ ਵਧਾਈ ਰੋਕ[/caption] ਪੜ੍ਹੋ ਹੋਰ ਖ਼ਬਰਾਂ : ਹੁਣ ਬਿਨਾਂ ਟੈਸਟ ਦਿੱਤੇ ਹੀ ਬਣ ਜਾਵੇਗਾ ਤੁਹਾਡਾ ਡਰਾਈਵਿੰਗ ਲਾਇਸੈਂਸ , 1 ਜੁਲਾਈ ਲਾਗੂ ਹੋਣਗੇ ਨਵੇਂ ਨਿਯਮ ਉਨ੍ਹਾਂ ਨੇ ਦੱਸਿਆ ਕਿ ਰਾਜ ਦੇ ਵੱਖ- ਵੱਖ ਹਿੱਸਿਆਂ ਤੋਂ 7,500 ਨਮੂਨੇ ਟੈਸਟ ਲਈ ਭੇਜੇ ਗਏ ਹਨ। ਇਹ ਨਮੂਨੇ 15 ਮਈ ਤੱਕ ਇਕੱਤਰ ਕੀਤੇ ਗਏ ਸਨ ਅਤੇ ਉਨ੍ਹਾਂ ਦੀ ਜੀਨੋਮ ਦੀ ਤਰਤੀਬ ਕੀਤੀ ਗਈ ਹੈ। ਜੀਨੋਮ ਸੀਕਨਿੰਗ ਸਾਰਸ-ਕੋਵੀ 2 ਵਿੱਚ ਵੀ ਛੋਟੇ ਤੋਂ ਛੋਟੇ ਪਰਿਵਰਤਨ (ਵਾਇਰਸ ਦੇ ਰੂਪ ਵਿੱਚ ਬਦਲਾਵ) ਨੂੰ ਪਛਾਣ ਸਕਦੀ ਹੈ। -PTCNews

Related Post